seriously injured in : ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਬੁੱਧਵਾਰ ਨੂੰ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਇਸ ਸੜਕ ਹਾਦਸੇ ਨੂੰ ਮਰਡਰ ਦੱਸਦੇ ਹੋਏ ਲੋਕਾਂ ਨੇ ਸੜਕ ‘ਤੇ ਧਰਨਾ ਦਿੱਤਾ। ਬੁੱਧਵਾਰ ਨੂੰ ਕੁਲਦੀਪ ਸਿੰਘ ਨਿਵਾਸੀ ਪਿੰਡ ਬੱਗੇ ਕਲਾਂ ਆਪਣਏ ਸਾਥੀ ਜਸਕਰਨ ਨਾਲ ਕਾਰ ਤੋਂ ਅੰਮ੍ਰਿਤਸਰ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਪਿੰਡ ਉਗਰ ਔਲਖ ਕੋਲ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਸਫੈਦੇ ਦਰੱਖ ਨਾਲ ਟਕਰਾਈ ਜਿਸ ਨਾਲ ਕੁਲਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਜਸਕਰਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਕ੍ਰਿਸ਼ਚੀਅਨ ਫਰੰਟ ਪੰਜਾਬ ਦੇ ਪ੍ਰਧਾਨ ਸੋਨੂੰ ਜਾਫਰ ਨੇ ਇਸ ਹਾਦਸੇ ਨੂੰ ਕਤਲ ਦੱਸਿਆ ਜਿਸ ਕਾਰਨ ਕੁਲਦੀਪ ਦੀ ਲਾਸ਼ ਨੂੰ ਸੜਕ ‘ਤੇ ਰੱਖ ਕੇ ਧਰਨਾ ਦਿੱਤਾ ਗਿਆ।
ਧਰਨਾ 24 ਘੰਟੇ ਤੱਕ ਚੱਲਿਆ। ਵੀਰਾਵਰ ਸ਼ਾਮ ਐੱਸ. ਡੀ. ਪੀ. ਗੌਰਵ ਤੂਰਾ ਉਥੇ ਪੁੱਜੇ ਅਤੇ ਉਨ੍ਹਾਂ ਨੇ ਜਾਂਚ ਦਾ ਭਰੋਸਾ ਦਿੱਤਾ ਤੇ ਧਰਨਾ ਖਤਮ ਕਰਵਾਇਆ। ਸੋਨੂੰ ਜਾਫਰ ਨੇ ਦੱਸਿਆ ਕਿ ਬੀਤੀ 15 ਜੁਲਾਈ ਨੂੰ ਅਜਨਾਲਾ ਦੇ ਪਿੰਡ ਬੱਗੇ ਕਲਾਂ ‘ਚ ਕੁਝ ਅਸਮਾਜਿਕ ਤੱਤਾਂ ਨੇ ਚਰਚ ‘ਚ ਪ੍ਰਾਰਥਨਾ ਕਰਨ ਸਮੇਂ ਪਾਦਰੀ ਤੇ ਉਸ ਦੇ ਪਰਿਵਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਇਸ ਸਬੰਧ ‘ਚ ਕੁਲਦੀਪ ਸਿੰਘ ਘਟਨਾ ਦਾ ਗਵਾਹ ਸੀ। ਸਬੂਤ ਮਿਟਾਉਣ ਲਈ ਕੁਲਦੀਪ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਹੈ।
ਇਸ ਤਰ੍ਹਾਂ ਇੱਕ ਹੋਰ ਘਟਨਾ ‘ਚ ਚਾਟੀਵਿੰਡ ਖੇਤਰ ‘ਚ ਦਬੁਰਜੀ ਕੋਲ ਤੇਜ਼ ਰਫਤਾਰ ਟੈਂਪੂ-ਟ੍ਰੈਵਲ ਅਤੇ ਸਕੂਟੀ ਦੀ ਟੱਕਰ ‘ਚ ਢਾਈ ਸਾਲ ਦੀ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਬੱਚੀ ਦੀ ਪਛਾਣ ਦਬੁਰਜੀ ਨਿਵਾਸੀ ਗੁਰਮੀਤ ਸਿੰਘ ਦੀ ਬੇਟੀ ਅਪਨੀਤ ਕੌਰ ਵਜੋਂ ਹੋਈ ਹੈ ਤੇ ਦੂਜੇ ਮ੍ਰਿਤਕ ਦੀ ਪਛਾਣ ਅੰਬਾਲਾ ਦੇ ਪ੍ਰੀਤਮ ਲਾਲ ਦੇ ਰੂਪ ‘ਚ ਹੋਈ ਹੈ ਜੋ ਟੈਂਪੂ-ਟ੍ਰੈਵਲਰ ‘ਚ ਸਵਾਰ ਸੀ। ਇਸ ਤੋਂ ਇਲਾਵਾ ਪ੍ਰੀਤਮ ਲਾਲ ਦੇ ਪਰਿਵਾਰ ਦੇ 7 ਹੋਰ ਮੈਂਬਰ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕੀਤੀ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੰਬਾਲਾ ਦੇ ਪ੍ਰੀਤਮ ਲਾਲ ਦੇ ਪਰਿਵਾਰ ‘ਚ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਸੀ ਉਹ ਆਪਣੇ ਪਰਿਵਾਰ ਨਾਲ ਵੀਰਵਾਰ ਸਵੇਰੇ ਬਿਆਸ ‘ਚ ਅਸਥੀਆਂ ਪ੍ਰਵਾਹ ਕਰਨ ਗਿਆ ਸੀ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਿਆ ਜਿਵੇਂ ਹੀ ਉਨ੍ਹਾਂ ਦਾ ਟੈਂਪੂ ਟ੍ਰੈਵਲਰ ਦਬੁਰਜੀ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਇੱਕ ਰਿਕਸ਼ਾ ਨੂੰ ਬਚਾਉਣ ਖਾਤਰ ਟੈਂਪੂ ਟ੍ਰੈਵਲਰ ਦਾ ਸੰਤੁਲਨ ਵਿਗੜ ਗਿਆ ਤੇ ਇੱਕ ਸਕੂਟੀ ਨਾਲ ਜਾ ਟਕਰਾਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾ ਦਿੱਤਾ ਜਿਥੇ ਸਕੂਟੀ ਸਵਾਰ ਅਪਨੀਤ ਕੌਰ ਤੇ ਅੰਬਾਲਾ ਨਿਵਾਸੀ ਪ੍ਰੀਤਮ ਲਾਲ ਦੀ ਮੌਤ ਹੋ ਗਈ।