Tanveer abduction case : ਬਲਾਚੌਰ ਤੋਂ 30 ਅਕਤੂਬਰ ਨੂੰ ਅਗਵਾ ਕਰਨ ਤੋਂ ਬਾਅਦ 16 ਸਾਲ ਦੇ ਤਨਵੀਰ ਦਾ ਕਤਲ ਕਰਨ ਵਾਲੇ ਮਾਮਲੇ ‘ਚ ਮ੍ਰਿਤਕ ਲੜਕੇ ਦੇ ਗੁਆਂਢੀ ਜਗਤਪੁਰ ਰੋਡ ਦੇ ਵਾਰਡ ਨੰਬਰ ਦੋ ਦੇ ਰਹਿਣ ਵਾਲੇ ਜਤਿੰਦਰ ਸਿੰਘ ਉਰਫ ਗੱਗੂ ਪੁੱਤਰ ਕਸ਼ਮੀਰ ਸਿੰਘ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਜਤਿੰਦਰ ਸਿੰਘ ਦੀ ਮਾਤਾ ਹਰਦੇਵ ਕੌਰ ਪਤਨੀ ਕਸ਼ਮੀਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਲਈ ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਰਾਜਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਮੌਤ ਹੋ ਗਈ।
ਇਥੇ ਇਹ ਦੱਸਣਯੋਗ ਹੈ ਕਿ ਬੀਤੀ 30 ਅਕਤੂਬਰ ਨੂੰ ਤਨਵੀਰ ਨੂੰ ਫਿਰੌਤੀ ਮੰਗਣ ਲਈ ਮੁਲਜ਼ਮ ਨੇ ਅਗਵਾ ਕੀਤਾ ਸੀ। ਉਨ੍ਹਾਂ ਦੀ ਯੋਜਨਾ ਪਹਿਲਾਂ ਤਨਵੀਰ ਨੂੰ ਮਾਰਨ ਅਤੇ ਫਿਰ ਉਸਦੇ ਪਰਿਵਾਰ ਤੋਂ ਪੈਸੇ ਮੰਗਣ ਦੀ ਸੀ। ਉਨ੍ਹਾਂ ਨੇ ਅਜਿਹਾ ਹੀ ਕੀਤਾ, ਪਰ ਤਨਵੀਰ ਨੂੰ ਮਾਰਨ ਤੋਂ ਬਾਅਦ ਫਿਰੌਤੀ ਦੀ ਮੰਗ ਕਰਨ ਤੋਂ ਪਹਿਲਾਂ ਉਹ ਫੜੇ ਗਏ। ਮੁਲਜ਼ਮ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਦਾ ਦੂਜਾ ਸਾਥੀ ਸਚਿਨ ਭਾਟੀ ਜ਼ਿਲ੍ਹਾ ਗੌਤਮ ਬੁੱਧ ਨਗਰ ਨੋਇਡਾ ਅਤੇ ਹਾਲ ਨਿਵਾਸੀ ਕਮਲ ਵਿਹਾਰ ਕਰਾਵਲ ਨਗਰ ਦਿੱਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਜਤਿੰਦਰ ਸਿੰਘ ਤਨਵੀਰ ਦਾ ਗੁਆਂਢੀ ਸੀ ਅਤੇ ਵਿਆਹਿਆ ਹੋਇਆ ਸੀ। ਉਸ ਦੀ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ। ਉਹ ਖੁਦ ਵਿਦੇਸ਼ ਜਾਣਾ ਚਾਹੁੰਦਾ ਸੀ। ਪੈਸੇ ਲਈ, ਉਸਨੇ ਆਪਣੇ ਸਾਥੀ ਸਚਿਨ ਭਾਟੀ ਨੂੰ ਤਨਵੀਰ ਦਾ ਅਗਵਾ ਕਰਨ ਅਤੇ ਉਸਦੇ ਪਰਿਵਾਰ ਤੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਤਨਵੀਰ ਘਰੋਂ 2000 ਰੁਪਏ ਪੇਂਟ ਵਾਸਤੇ ਲੈ ਕੇ ਸ਼ਾਮ ਦੇ 5 ਵਜੇ ਘਰੋਂ ਗਿਆ ਸੀ ਤੇ ਵਾਪਸ ਨਹੀਂ ਪਰਤਿਆ।
ਦੋਵਾਂ ਮੁਲਜ਼ਮਾਂ ਨੇ ਤਨਵੀਰ ਨੂੰ ਅਦਾਲਤ ਦੇ ਸਾਹਮਣੇ ਰੋਕਿਆ ਅਤੇ ਕਾਰ ਵਿਚ ਬੈਠੇ ਜਤਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਥੋੜ੍ਹਾ ਲੇਟ ਆਉਣਾ ਹੈ। ਇਸ ਲਈ ਉਸਨੂੰ ਆਪਣੇ ਘਰ ਦਾ ਸਾਮਾਨ ਦੇ ਆਵੇ ਤੇ ਫਿਰ ਕਾਰ ‘ਚ ਬੈਠਣ ਤੋਂ ਬਾਅਦ, ਉਹ ਉਸ ਨੂੰ ਗੜ੍ਹਸ਼ੰਕਰ ਲੈ ਆਇਆ ਅਤੇ ਤਨਵੀਰ ਨੂੰ ਇ$ਕ ਕੋਲਡ ਡ੍ਰਿੰਕ ਦਿੱਤੀ, ਪਰ ਕੋਲਡ ਡ੍ਰਿੰਕ ਪੀਣ ਤੋਂ ਇਨਕਾਰ ਕਰਨ ਤੋਂ ਬਾਅਦ ਦੋਵਾਂ ਨੇ ਤਨਵੀਰ ਨੂੰ ਨਸ਼ਾ ਕਰਦੇ ਹੋਏ ਪਲਾਸਟਿਕ ਦੀ ਰੱਸੀ ਨਾਲ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਡਿੱਗੀ ‘ਚ ਰੱਖ ਕੇ ਕੀਰਤਪੁਰ ਸਾਹਿਬ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਦੋਵੇਂ ‘ਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਸਚਿਨ ਭਾਟੀ ‘ਤੇ ਚੋਰੀ, ਲੁੱਟ, ਕਤਲ ਅਤੇ ਹੱਤਿਆ ਦੇ ਇਰਾਦੇ ਦੇ 13 ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਜਤਿੰਦਰ ਸਿੰਘ ਖਿਲਾਫ ਥਾਣਾ ਸਾਹਬਾਬਾਦ ਜ਼ਿਲਾ ਗਾਜ਼ੀਆਬਾਦ ‘ਚ ਕੇਸ ਦਰਜ ਹਨ।