Pak issues new : ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ਨਵੀਂ ਸੰਸਥਾ ETPB ਨੂੰ ਸੌਂਪ ਦਿੱਤਾ ਗਿਆ ਸੀ ਜੋਕਿ ਇੱਕ ਇਸਲਾਮਿਕ ਸੰਸਥਾ ਹੈ ਪਰ ਹੁਣ ਸਰਕਾਰ ਦੇ ਦਬਾਅ ਨਾਲ ਹੁਕਮ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਇਸ ਨੂੰ PMU ਵੱਲੋਂ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਇਸ ਨਵੇਂ ਪ੍ਰਾਜੈਕਟ ਨੂੰ “ਕਰਤਾਰਪੁਰ ਲਾਂਘੇ ਪ੍ਰਾਜੈਕਟ” ਦਾ ਨਾਂ ਦਿੱਤਾ ਗਿਆ ਹੈ ਪਰ ਫਿਰ ਵੀ ਇਸ ‘ਚ ਕਿਸੇ ਸਿੱਖ ਮੈਂਬਰ ਨੂੰ ਨਹੀਂ ਰੱਖਿਆ ਗਿਆ ਹੈ।
ਇਥੇ ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਰਮਤ ਕੌਰ ਬਾਦਲ ਵੱਲੋਂ ਵੀ ਪਾਕਿਸਤਾਨ ਦੇ ਇਸ ਕਦਮ ਦੀ ਨਿੰਦਾ ਕੀਤੀ ਗਈ ਸੀ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਉਠਾਉਣ ਅਤੇ ਇਸ ਧਰਮ ਦੇ ਅਸਥਾਨ ਦੇ ਪ੍ਰਬੰਧਨ ਦੇ ਅਧਿਕਾਰ ਛੇਤੀ ਤੋਂ ਛੇਤੀ ਸਿੱਖ ਸੰਸਥਾ ਨੂੰ ਹੀ ਦਿੱਤਾ ਜਾਵੇ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਅਸਵੀਕਾਰਨਯੋਗ ਹੈ! ਸਿੱਖ ਇਸ ਗੱਲ ਤੋਂ ਨਾਰਾਜ਼ ਹਨ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਕੰਟਰੋਲ ਇਸਲਾਮਿਕ ਬਾਡੀ ਈ.ਟੀ.ਬੀ.ਪੀ. ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਮਰਾਨ ਖਾਨ ਕੋਲ ਇਹ ਮਾਮਲਾ ਉਠਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਸਿੱਖ ਧਰਮ ਦੇ ਅਸਥਾਨ ਦੇ ਪ੍ਰਬੰਧਨ ਦੇ ਅਧਿਕਾਰ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾ ਸਕੇ।
ਸ੍ਰੀ ਗੁਰੂ ਨਾਨਕ ਦੇਵ ਨੇ ਆਪਣਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਸੀ। ਇਸ ਦਾ ਪ੍ਰਬੰਧਨ ਪਹਿਲਾਂ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ। ਪਾਕਿਸਤਾਨ ਸਰਕਾਰ ਨੇ ਹੁਣ ਕਰਤਾਰਪੁਰ ਗੁਰਦੁਆਰੇ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਸੌਂਪੀ ਹੈ, ਉਸਦੇ ਸਾਰੇ 9 ਮੈਂਬਰ Evacuee Trust Property Board (ETPB) ਨਾਲ ਸਬੰਧ ਰੱਖਦੇ ਹਨ । ਦੱਸਿਆ ਜਾ ਰਿਹਾ ਹੈ ਕਿ ETPB ਨੂੰ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਕੰਟਰੋਲ ਕਰਦੀ ਹੈ। ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ CEO ਦਾ ਐਮ. ਤਾਰਿਕ ਖਾਨ ਨੂੰ ਬਣਾਇਆ ਗਿਆ ਹੈ । ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਗੁਰਦੁਆਰੇ ਸਬੰਧੀ ਜਾਰੀ ਕੀਤੇ ਗਏ ਨਵੇਂ ਆਦੇਸ਼ ਵਿੱਚ ਗੁਰਦੁਆਰੇ ਰਾਹੀਂ ਇੱਕ ਕਾਰੋਬਾਰੀ ਯੋਜਨਾ ਬਣਾਈ ਗਈ ਹੈ ਪਰ ਹੁਣ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਇਸ ਫੈਸਲੇ ‘ਚ ਤਬਦੀਲੀ ਕਰ ਲਈ ਗਈ ਹੈ ਤੇ ਗੁਰਦੁਆਰੇ ਦੀ ਜ਼ਿੰਮੇਵਾਰੀ ਨਵੀਂ ਸੰਸਥਾ ਪੀ. ਐੱਮ. ਯੂ. ਨੂੰ ਸੌਂਪ ਦਿੱਤੀ ਗਈ ਹੈ।