science and technology scholarship: ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਵੱਲੋਂ ਇੰਸਪਾਇਰ ਫੈਕਲਟੀ ਤੇ ਰਾਮਾਨੁਜਨ ਫੈਲੋਜ਼ ਕੋਲੋਂ ਇਸ ਯੋਜਨਾ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਸ ਯੋਜਨਾ ਤਹਿਤ ਨੌਜਵਾਨ ਵਿਗਿਆਨੀਆਂ ਨੂੰ ਸਾਇੰਸ ਤੇ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ‘ਚ ਖੋਜ ਸੰਬੰਧੀ ਕਰੀਅਰ ਦੀ ਸ਼ੁਰੂਆਤ ਕਰਨ ਤੇ ਇਸ ਨੂੰ ਬਣਾਈ ਰੱਖਣ ਦੀ ਦਿਸ਼ਾ ‘ਚ 5 ਸਾਲ ਲਈ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਯੋਗਤਾ: ਇਨੋਵੇਸ਼ਨ ਇਨ ਸਾਇੰਸ ਪਰਸਿਊਟ ਫਾਰ ਇੰਸਪਾਇਰਡ ਰਿਸਰਚ (ਇੰਸਪਾਇਰ ਫੈਕਲਟੀ) ਅਤੇ ਰਾਮਾਨੁਜਨ ਫੈਲੋਜ਼, ਜੋ 40 ਸਾਲ ਤੋਂ ਘੱਟ ਉਮਰ ਵਰਗ ਦੇ ਹੋਣ, ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ:1,20,000 ਪ੍ਰਤੀ ਮਹੀਨਾ ਤਨਖ਼ਾਹ ਨਾਲ ਹੋਰ ਲਾਭ ਪੰਜ ਸਾਲਾਂ ਲਈ ਮਿਲਣਗੇ, 7,00,000 ਰੁਪਏ ਦੀ ਰਾਸ਼ੀ ਖੋਜ ਕੰਮਾਂ ਲਈ ਪ੍ਰਤੀ ਸਾਲ ਤੇ 1,00,000 ਰੁਪਏ ਪ੍ਰਤੀ ਸਾਲ ਵਾਧੂ ਖ਼ਰਚਿਆਂ ਦੇ ਰੂਪ ‘ਚ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: ਸਾਲ ਵਿੱਚ ਕਦੇ ਵੀ ਅਪਲਾਈ ਕਰ ਸਕਦੇ ਹੋ।
ਕਿਵੇਂ ਕਰੀਏ ਅਪਲਾਈ: ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਇਸ ਪਤੇ ‘ਤੇ ਅਪਲਾਈ ਕਰ ਸਕਦੇ ਹੋ। ਡਾ. ਐੱਸਵੀ ਪ੍ਰਸੰਨਾ, ਮੈਂਬਰ ਸੈਕਟਰੀ ਐੱਸਆਰਐੱਸ, ਸਾਇੰਸ ਐਂਡ ਇੰਜੀਨਅਰਿੰਗ ਰਿਸਰਚ ਬੋਰਡ, 5 ਤੇ 5-ਏ, ਹੇਠਲੀ ਮੰਜ਼ਿਲ, ਬਸੰਤ ਸਕਵਾਇਰ ਮਾਲ, ਸੈਕਟਰ-ਬੀ, ਪਾਕੇਟ-5, ਬਸੰਤ ਕੁੰਜ, ਨਵੀਂ ਦਿੱਲੀ-110070
ਐਪਲੀਕੇਸ਼ਨ ਲਿੰਕ: www.b4s.in/dpp/SRS3