ਨਵਾਂਸ਼ਹਿਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਏ. ਐਸ ਗਰੇਵਾਲ ਦੀ ਅਗਵਾਈ ਹੇਠ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਅਦਾਲਤਾਂ ਵਿਚ 12 ਦਸੰਬਰ 2020 ਨੂੰ ਲਗਾਈ ਜਾਵੇਗੀ। ਇਸ ਲੋਕ ਅਦਾਲਤ ਵਿਚ ਸੈਕਸ਼ਨ 138 ਅਧੀਨ ਐਨ. ਆਈ. ਐਕਟ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ. ਏ ਸੀ. ਟੀ ਕੇਸ, ਲੇਬਰ ਝਗੜਿਆਂ ਨਾਲ ਸਬੰਧ ਕੇਸ, ਮੈਟਰੀਮੋਨੀਅਲ ਝਗੜਿਆਂ ਨਾਲ ਸਬੰਧਤ ਕੇਸ, ਭੱਤਿਆਂ ਅਤੇ ਰਿਟਾਇਰੀ ਲਾਭਾਂ ਸਬੰਧੀ ਸਰਵਿਸ ਮੈਟਰ, ਬਿਜਲੀ ਤੇ ਪਾਣੀ ਦੇ ਬਿੱਲਾਂ ਸਬੰਧੀ ਕੇਸ, ਜ਼ਮੀਨ ਅਧਿਗ੍ਰਹਿਣ ਕੇਸ, ਅਦਾਲਤਾਂ ਵਿਚ ਬਕਾਇਆ ਰੈਵੇਨਿਊ ਕੇਸ ਅਤੇ ਹੋਰ ਸਿਵਲ ਕੋਰਟਾਂ ਦੇ ਕੇਸ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਸੁਣੇ ਅਤੇ ਨਿਪਟਾਏ ਜਾਣਗੇ।
Home ਖ਼ਬਰਾਂ ਪੰਜਾਬ ਦੋਆਬਾ ਜ਼ਿਲ੍ਹੇ ਦੀਆਂ ਅਦਾਲਤਾਂ ‘ਚ 12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ ਕੇਸਾਂ ਦਾ ਨਿਪਟਾਰਾ
ਜ਼ਿਲ੍ਹੇ ਦੀਆਂ ਅਦਾਲਤਾਂ ‘ਚ 12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ ਕੇਸਾਂ ਦਾ ਨਿਪਟਾਰਾ
Nov 07, 2020 1:12 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .