B. S. Dhillon : ਚੰਡੀਗੜ੍ਹ : ਜੀ. ਬੀ. ਐੱਸ. ਢਿੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ। ਢਿੱਲੋਂ ਨੇ ਮੌਜੂਦਾ ਪ੍ਰਧਾਨ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੂੰ 155 ਵੋਟਾਂ ਨਾਲ ਹਰਾਇਆ। ਢਿੱਲੋਂ ਨੂੰ 1056 ਵੋਟਾਂ ਮਿਲੀਆਂ ਜਦੋਂ ਕਿ ਰੰਧਾਵਾ ਨੂੰ 901 ਅਤੇ ਪੁਨੀਤਾ ਸੇਠੀ ਨੂੰ 164 ਵੋਟਾਂ ਮਿਲੀਆਂ। ਵਾਈਸ ਪ੍ਰੈਜ਼ੀਡੈਂਟ ਅਹੁਦੇ ‘ਤੇ ਵਾਈਸ ਪ੍ਰੈਜ਼ੀਡੈਂਟ ਵਿਕਾਸ ਮਲਿਕ ਨੂੰ ਜਿੱਤ ਮਿਲੀ। ਵਿਕਾਸ ਮਲਿਕ ਨੂੰ 1070 ਵੋਟ ਮਿਲੇ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸ਼ਰਮਿਲਾ ਸ਼ਰਮਾ ਨੂੰ 568 ਅਤੇ ਹਿਰਦੇ ਪਾਲ ਸਿੰਘ ਰਾਹੀ ਨੂੰ 368 ਵੋਟਾਂ ਮਿਲੀਆਂ।
ਸੈਕ੍ਰੇਟਰੀ ਅਹੁਦੇ ‘ਤੇ ਚੰਚਲ ਦੇ ਸਿੰਗਲਾ ਨੇ ਜਿੱਤ ਦਰਜ ਕੀਤੀ। ਉਨ੍ਹਾਂ ਨੂੰ 1370 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਰਵਿੰਦਰ ਕੁਮਾਰ ਬਾਂਗਰ ਨੂੰ 723 ਅਤੇ ਅਮਨ ਰਾਨੀ ਸ਼ਰਮਾ ਨੂੰ 84 ਵੋਟਾਂ ਮਿਲੀਆਂ। ਜੁਆਇੰਟ ਸੈਕ੍ਰੇਟਰੀ ਅਹੁਦੇ ‘ਤੇ ਮਨਜੀਤ ਕੌਰ ਨੇ ਬਾਜ਼ੀ ਮਾਰੀ। ਟ੍ਰੇਜਰਰ ਅਹੁਦੇ ‘ਤੇ ਪਰਮਪ੍ਰੀਤ ਸਿੰਘ ਬਾਜਵਾ ਨੇ ਸਭ ਤੋਂ ਵੱਧ 910 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਚੋਣਾਂ ‘ਚ ਕੋਰੋਨਾ ਦਾ ਅਸਰ ਵੀ ਦਿਖਿਆ। 3604 ‘ਚੋਂ 2178 ਵਕੀਲਾਂ ਨੇ ਵੀ ਵੋਟਾਂ ਪਾਈਆਂ।
ਐਡਵੋਕੇਟ ਲਕਿੰਦਰਦੀਪ ਭਾਈਕਾ ਪਹਿਲਾਂ ਵਾਈਸ ਪ੍ਰਧਾਨ ਤੇ ਐਡਵੋਕੇਟ ਜਸਵਿੰਦਰ ਸਿੰਘ ਤੁੰਗਵਾਲੀ ਸੰਯੁਕਤ ਸਕੱਤਰ ਰਹਿ ਚੁੱਕੇ ਸਨ। ਬਾਰ ਐਸੋਸੀਏਸ਼ਨ ਦਾ ਰਿਜ਼ਲਟ ਐਲਾਨੇ ਜਾਣ ਤੋਂ ਬਾਅਦ ਬਾਰ ‘ਚ ਜਸ਼ਨ ਦਾ ਮਾਹੌਲ ਬਣ ਗਿਆ ਤੇ ਜਿੱਤ ਹਾਸਲ ਕਰਕੇ ਬਾਰ ਦੇ ਅਧਿਕਾਰੀ ਬਣਨ ਵਾਲੇ ਉਮੀਦਵਾਰਾਂ ਨੂੰ ਸਮਰਥਕਾਂ ਨੇ ਮੋਢਿਆਂ ‘ਤੇ ਚੁੱਕ ਲਿਆ। ਇਸ ਦੌਰਾਨ ਸੀਨੀਅਰ ਵਕੀਲ ਚੰਦ ਪ੍ਰਕਾਸ਼ ਨੇ ਦੱਸਿਆ ਕਿ ਚੋਣ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਹੋਈ ਹੈ। 142 ਵਕੀਲਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ। ਚੋਣਾਂ ਲਈ ਕੁੱਲ 1052 ਵਕੀਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਦਿੱਤੇ ਗਏ ਸਨ ਪਰ ਇਨ੍ਹਾਂ ‘ਚੋਂ 910 ਵੋਟਾਂ ਹੀ ਪਈਆਂ। ਚੋਣ ਅਧਿਕਾਰੀ ਐਡਵੋਕੇਟ ਸੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਵੋਟਾਂ ਬਾਰ ਰੂਮ ‘ਚ ਪਈਆਂ ਜੋ ਕਿ ਸ਼ਾਂਤੀਪੂਰਵਕ ਰਹੀਆਂ। ਨਾਲ ਹੀ ਪ੍ਰਧਾਨ ਲਕਿੰਦਰਦੀਪ ਨੇ ਆਪਣੀ ਜਿੱਤ ਤੋਂ ਬਾਅਦ ਕਿਹਾ ਕਿ ਉਹ ਅਨੁਸ਼ਾਸਨ ਬਣਾ ਕੇ ਚੱਲਣਗੇ ਜੋ ਸਾਰੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਸਾਰਿਆਂ ਦੇ ਨਾਲ-ਨਾਲ ਬਾਰ ਦਾ ਵਿਕਾਸ ਕਰਨਾ ਹੈ। ਇਸ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ।