3 professors of : ਸੰਗਰੂਰ : ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਕਾਲਜ ‘ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜੀ ਜਦੋਂ ਉਨ੍ਹਾਂ ਨੇ ਆਪਣਾ ਨਾਂ ਅਮਰੀਕਾ ਵੱਲੋਂ ਇੱਕ ਯੂਨੀਵਰਸਿਟੀ ਵੱਲੋਂ ਐਲਾਨ ਕਰਨ ਵਾਲੇ ਟੌਪ ਦੇ 2% ਸਾਈਟਿੰਸਟਾਂ ‘ਚ ਭਾਰਤ ਦੀ ਸੂਚੀ ‘ਚ ਨਾਂ ਆਇਆ। ਸੰਤ ਲੌਂਗੋਵਾਲ ਦੇ ਤਿੰਨ ਪ੍ਰੋਫੈਸਰਾਂ ਦੇ ਨਾਂ ਅਮਰੀਕਾ ਦੀ ਯੂਨੀਵਰਿਸਟੀ ਵੱਲੋਂ ਟੌਪ 2% ਵਿਗਿਆਨੀਆਂ ‘ਚ ਆਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰੋਫੈਸਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ‘ਚ ਜੋ ਰਿਸਰਚ ਯੂਨੀਵਰਸਿਟੀਆਂ ਨਹੇ ਉਸ ਨੇ ਟੌਪ 2% ਰਿਸਰਚ ਸਾਈਟਿੰਸਟਾਂ ‘ਚੋਂ ਭਾਰਤ ‘ਚ ਲਗਭਗ 1300 ਤੋਂ ਵੱਧ ਵਿਗਿਆਨਕਾਂ ਦਾ ਨਾਂ ਇਸ ਲਿਸਟ ‘ਚ ਐਲਾਨਿਆ ਗਿਆ ਹੈ ਜਿਨ੍ਹਾਂ ‘ਚੋਂ 3 ਪ੍ਰੋਫੈਸਰ ਜਿਲ੍ਹਾ ਸੰਗਰੂਰ ਦੇ ਸੰਤ ਲੌਂਗੋਵਾਲ ਕਾਲਜ ਦੇ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੂਰੇ ਭਾਰਤ ‘ਚੋਂ ਪੰਜਾਬ ਦੇ ਸਾਡੇ ਕਾਲਜ ‘ਚੋਂ 3 ਪ੍ਰੋਫੈਸਰਾਂ ਦਾ ਨਾਂ ਆਇਆ ਹੈ।
ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ ਵਿਗਿਆਨਕ ਲਗਾਤਾਰ ਕੁਝ ਨਾ ਕੁਝ ਦੇਸ਼ ਦੇ ਵਿਕਾਸ ਲਈ ਨਵੀਂ ਰਿਸਰਚ ਅਤੇ ਨਵੀਂ ਸੋਚ ਨਾਲ ਚੱਲ ਰਹੇ ਹਨ ਅਤੇ ਉਨ੍ਹਾਂ ਲਈ ਇਹ ਗਰਵ ਦੀ ਗੱਲ ਹੈ ਕਿ ਉਨ੍ਹਾਂ ਦੇ ਕਾਲਜ ਦੇ 3 ਪ੍ਰੋਫੈਸਰਾਂ ਦਾ ਨਾਂ ਇਸ ਲਿਸਟ ‘ਚ ਆਇਆ ਹੈ ਜੋ ਕਿ ਬਹੁਤ ਵੱਡੀ ਉਪਲਬਧੀ ਵੀ ਹੈ ਅਤੇ ਮਾਣ ਵਧਾਉਣ ਵਾਲੀ ਗੱਲ ਵੀ ਹੈ ਇਸ ਨਾਲ ਕਾਲਜ ਦਾ ਨਹੀਂ ਸਗੋਂ ਪੂਰੇ ਜਿਲ੍ਹੇ ਸੰਗਰੂਰ ਦਾ ਨਾਂ ਰੌਸ਼ਨ ਹੋਇਆ ਹੈ ਕਿਉਂਕਿ ਅਮਰੀਕਾ ਵੱਲੋਂ ਸਿਰਸਚ ਯੂਨੀਵਰਸਿਟੀ ਨੇ ਪੂਰੀ ਸੂਝ-ਬੂਝ ਤੋਂ ਬਾਅਦ ਹੀ ਟੌਪ 2% ਵਿਗਿਆਨਕਾਂ ਦੀ ਲਿਸਟ ਨੂੰ ਜਾਰੀ ਕੀਤਾ ਹੈ।
ਸੰਤ ਲੌਂਗੋਵਾਲ ਕਾਲਜ ‘ਚ ਵਿਕਾਸ ਦੇ ਕੰਮ ਤਾਂ ਚੱਲ ਹੀ ਰਹੇ ਹਨ ਨਾਲ ਹੀ ਆਧੁਨਿਕ ਤਕਨੀਕੀ ਰਿਸਰਚ ਵੀ ਹੁੰਦੀ ਰਹਿੰਦੀ ਹੈ। ਪ੍ਰੋਫੈਸਰ ਨੇ ਦੱਸਿਆ ਕਿ ਅਮਰੀਕਾ ਵੱਲੋਂ ਉਨ੍ਹਾਂ ਦੇ ਕਾਲਜ ਦਾ ਨਾਂ ਆਉਣਾ ਸੱਚਮੁੱਚ ਮਾਣ ਵਾਲੀ ਗੱਲ ਹੈ।