Demonstration at Golden : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਸਬੰਧੀ ਜਥੇਦਾਰ ਰਣਜੀਤ ਸਿੰਘ ਨੇ ਲਗਭਗ 2000 ਸਮਰਥਕਾਂ ਨਾਲ ਬੁਰਜ ਫੂਲਾ ਸਿੰਘ ਤੋਂ ਪੈਦਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ‘ਚ ਪੁੱਜ ਗਏ ਹਨ। ਜਥੇਦਾਰ ਰਣਜੀਤ ਸਿੰਘ ਐੱਸ. ਜੀ. ਪੀ. ਸੀ. ਦੇ ਅਧਿਕਾਰੀਆਂ ਤੋਂ ਇਸ ਨੂੰ ਲੈ ਕੇ ਸਵਾਲ ਚੁੱਕਣਗੇ। ਇਸ ਦੇ ਜਵਾਬ ਲਈ SGPC ਦੇ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪੱਤਰ ਭੇਜਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਰ ਸਰੂਪਾਂ ਦੇ ਗਾਇਬ ਹੋਣ ਦਾ ਮੁੱਦਾ ਗਰਮਾਉਣ ਤੋਂ ਬਾਅਦ ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਸਿੱਖ ਸੰਗਤ ਅੱਗੇ ਅੱਜ ਪੇਸ਼ ਹੋਣ ਲਈ ਕਿਹਾ ਸੀ।
ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਆਪਣੇ ਪੱਤਰ ‘ਚ ਇਹ ਵੀ ਲਿਖਿਆ ਸੀ ਕਿ ਜੇਕਰ ਦੋਵਾਂ ਨੇ ਅਜਿਹਾ ਨਾ ਕੀਤਾ ਤਾਂ ਉਹ ਗਾਇਬ ਹੋਏ ਪਾਵਨ ਸਰੂਪਾਂ ਨਾਲ ਸਬੰਧਤ ਸਾਰੇ ਸਬੂਤ ਜੋ ਉਨ੍ਹਾਂ ਕੋਲ ਹਨ, ਜਨਤਕ ਕਰ ਦੇਣ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਜਾਂਚ ਰਿਪੋਰਟ ਨੂੰ ਜਾਣਬੁਝ ਕੇ ਜਨਤਕ ਨਹੀਂ ਕੀਤਾ ਜਾ ਰਿਹਾ। ਜੋ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਉਹ ਜਾਂ ਤਾਂ ਅਧੂਰੀ ਹੈ ਜਾਂ ਪੂਰੀ ਤਰ੍ਹਾਂ ਤੋਂ ਗਲਤ ਹੈ। ਅਸਲੀਅਤ ਇਹ ਹੈ ਕਿ ਜਾਂਚ ਰਿਪੋਰਟ ‘ਚ ਅਧਿਕਾਰੀਆਂ ਨੇ ਹਰੇਕ ਅਧਿਕਾਰੀ ਨੇ ਆਪਣੇ ਹਸਤਾਖਰ ਕੀਤੇ ਹਨ। ਜਥੇਦਾਰ ਨੇ ਦਾਅਵਾ ਕੀਤਾ ਕਿ ਅਸਲੀ ਜਾਂਚ ਰਿਪੋਰਟ ਦੀ ਕਾਪੀ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ SGPC ਤੇ ਸ੍ਰੀ ਅਕਾਲ ਤਖਤ ਸੰਗਤ ਪ੍ਰਤੀ ਜਵਾਬਦੇਹ ਹੈ। ਇਸ ਲਈ ਦੋਵੇਂ ਅੱਜ ਸੰਗਤ ਸਾਹਮਣੇ ਪੇਸ਼ ਹੋ ਕੇ ਸੱਚਾਈ ਦੱਸਣ।
ਸਿੱਖ ਸੰਗਤ 2015 ਤੋਂ ਬਾਅਦ ਲਾਪਤਾ ਹੋਏ ਪਾਵਨ ਸਰੂਪਾਂ ਦਾ ਸੱਚ ਜਾਣਨਾ ਚਾਹੁੰਦੀ ਹੈ। ਸਿੱਖ ਸੰਗਤ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਇਹ ਪਾਵਨ ਸਰੂਪ ਕਿਹੜੇ ਅਸਰਦਾਰ ਲੋਕਾਂ ਦੇ ਕਹਿਣ ‘ਤੇ ਕਿਹੜੀਆਂ ਸੰਸਥਾਵਾਂ, ਵਿਅਕਤੀਆਂ ਤੇ ਡੇਰਿਆਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਹ ਲਿਸਟ ਵੀ ਮੌਜੂਦ ਹੈ ਜਿਸ ‘ਚ ਪਾਵਨ ਸਰੂਪ ਕਿਸ-ਕਿਸ ਨੂੰ ਦਿੱਤੇ ਗਏ ਅਤੇ ਉਹ ਕਿਥੇ ਹਨ, ਦੀ ਜਾਣਕਾਰੀ ਤੇ ਇਸ ਦੀ ਫੋਟੋ ਤੱਕ ਉਨ੍ਹਾਂ ਕੋਲ ਹੈ।