AIIMS Director Randeep Guleria Says: ਕੋਰੋਨਾ ਵਾਇਰਸ ਦੇ ਸਬੰਧ ਵਿੱਚ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ। ਲੋਕ ਲਗਭਗ ਅੱਠ ਮਹੀਨਿਆਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਬੰਦ ਹਨ। ਹਾਲਾਂਕਿ ਲਾਕਡਾਊਨ ਵਿੱਚ ਢਿੱਲ ਦਿੱਤੇ ਜਾਣ ਦੇ ਬਾਵਜੂਦ ਹਾਲਾਤ ਆਮ ਵਾਂਗ ਠੀਕ ਨਹੀਂ ਹੋ ਰਹੇ ਹਨ। ਕਿਉਂਕਿ ਹਾਲੇ ਤੱਕ ਕੋਰੋਨਾ ਵੈਕਸੀਨ ਨਹੀਂ ਬਣੀ ਹੈ। ਹਾਲਾਂਕਿ ਕਈ ਦੇਸ਼ਾਂ ਵਿੱਚ ਇਸਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ, ਪਰ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸ਼ੰਕਾ ਹੈ ਕਿ ਇਹ ਭਾਰਤੀ ਬਾਜ਼ਾਰਾਂ ਵਿੱਚ ਕਦੋਂ ਤੱਕ ਆਵੇਗੀ।
ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਅਨੁਸਾਰ ਜੇ ਕੋਰੋਨਾ ਵੈਕਸੀਨ ਤਿਆਰ ਵੀ ਹੋ ਜਾਂਦੀ ਹੈ ਤਾਂ ਆਮ ਲੋਕਾਂ ਤੱਕ ਪਹੁੰਚਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗੇਗਾ । ਇਸ ਸਬੰਧੀ ਡਾ: ਗੁਲੇਰੀਆ ਨੇ ਦੱਸਿਆ ਹੈ ਕਿ ਕੋਰੋਨਾ ਵੈਕਸੀਨ ਆਮ ਲੋਕਾਂ ਨੂੰ 2022 ਤੱਕ ਵੀ ਉਪਲਬਧ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਖ਼ਤਮ ਹੋਣ ਵਾਲਾ ਨਹੀਂ ਹੈ। ਭਾਰਤੀ ਬਾਜ਼ਾਰਾਂ ਵਿੱਚ ਇਸਦੀ ਦਵਾਈ ਆਉਣ ਵਿੱਚ ਫਿਲਹਾਲ ਇੱਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਰਣਦੀਪ ਗੁਲੇਰੀਆ ਕੋਰੋਨਾ ਵਾਇਰਸ ਮੈਨੇਜਮੈਂਟ ਲਈ ਨੈਸ਼ਨਲ ਟਾਸਕ ਫੋਰਸ ਦਾ ਮੈਂਬਰ ਵੀ ਹੈ।
ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਕੋਰੋਨਾ ਵੈਕਸੀਨ ਆਉਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗੇਗਾ । ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ। ਸਾਨੂੰ ਸਮਾਂ ਦੇਣਾ ਪਵੇਗਾ ਅਤੇ ਇਹ ਵੇਖਣਾ ਹੈ ਕਿ ਅਸੀਂ ਇਸਨੂੰ ਬਾਜ਼ਾਰ ਤੋਂ ਹੋਰ ਫਲੂ ਵੈਕਸੀਨ ਵਾਂਗ ਕਿਵੇਂ ਖਰੀਦ ਸਕਦੇ ਹਾਂ ਅਤੇ ਇਸ ਨੂੰ ਘਰ ਲੈ ਜਾ ਸਕਦੇ ਹਾਂ। ਅਸਲ ਵਿੱਚ ਇਹ ਆਦਰਸ਼ ਆਮ ਸਥਿਤੀ ਹੋਵੇਗੀ। ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਤੋਂ ਬਾਅਦ ਭਾਰਤ ਲਈ ਕਿਹੜੀ ਚੁਣੌਤੀ ਹੋਵੇਗੀ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਡੀ ਪਹਿਲ ਇਸ ਦੀ ਵੰਡ ਨੂੰ ਲੈ ਕੇ ਹੋਵੇਗੀ, ਤਾਂ ਜੋ ਇਹ ਵੈਕਸੀਨ ਦੇਸ਼ ਦੇ ਸਾਰੇ ਹਿੱਸਿਆਂ ਤੱਕ ਪਹੁੰਚ ਸਕੇ ।
ਦੱਸ ਦੇਈਏ ਕਿ ਭਾਰਤ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਦੇਸ਼ਾਂ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਸੰਕਟ ਨਾਲ ਲੜਨ ਵਿੱਚ ਮਨੁੱਖਤਾ ਦੀ ਸਹਾਇਤਾ ਲਈ ਟੀਕਾ ਉਤਪਾਦਨ ਅਤੇ ਸਪਲਾਈ ਵਿੱਚ ਆਪਣੀ ਸਮਰੱਥਾ ਦੀ ਵਰਤੋਂ ਕਰੇਗਾ । ਵਿਦੇਸ਼ ਸਕੱਤਰ ਹਰਸ਼ਵਰਧਨ ਨੇ ਕਿਹਾ, ‘ਬਹੁਤ ਸਾਰੇ ਦੇਸ਼ ਟੀਕਿਆਂ ਦੀ ਸਪਲਾਈ ਲਈ ਸਾਡੇ ਨਾਲ ਸੰਪਰਕ ਕਰ ਰਹੇ ਹਨ। ਮੈਂ ਆਪਣੇ ਪ੍ਰਧਾਨਮੰਤਰੀ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ ਕਿ ਟੀਕੇ ਦੇ ਉਤਪਾਦਨ ਅਤੇ ਵੰਡ ਲਈ ਭਾਰਤ ਦੀ ਸਮਰੱਥਾ ਇਸ ਸੰਕਟ ਦੇ ਵਿਰੁੱਧ ਲੜਨ ਵਿਚ ਮਨੁੱਖਤਾ ਦੀ ਸਹਾਇਤਾ ਲਈ ਵਰਤੀ ਜਾਵੇਗੀ।