In the last : ਸੂਬੇ ‘ਚ ਪਿਛਲੇ 24 ਘੰਟਿਆਂ ਦਰਮਿਆਨ 23165 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ 2779972 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ 138485 ਲੋਕਾਂ ਦੀ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਜਿਨ੍ਹਾਂ ਵਿੱਚੋਂ 129089 ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ ਤੇ ਹਾਲ ਦੀ ਘੜੀ ਸੂਬੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 5028 ਹੈ ਜਿਨ੍ਹਾਂ ‘ਚੋਂ 134 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ‘ਤੇ 15 ਵਿਅਕਤੀ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਅੱਜ ਸੂਬੇ ‘ਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ ਜਿਥੇ 76 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਲੁਧਿਆਣੇ ਤੋਂ 74, ਐੱਸ. ਏ. ਐੱਸ. ਨਗਰ ਤੋਂ 75 ਤੇ ਪਟਿਆਲੇ ਤੋਂ 61 ਨਵੇਂ ਕੇਸ ਸਾਹਮਣੇ ਆਏ ਤੇ 20 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਚਲੇ ਗਏ। ਅੱਜ 362 ਮਰੀਜ਼ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕੀਤੇ ਗਏ। ਜਲੰਧਰ ਤੋਂ 102, ਪਟਿਆਲੇ ਤੋਂ 37, ਐੱਸ. ਏ. ਐੱਸ. ਨਗਰ ਤੋਂ 48, ਅੰਮ੍ਰਿਤਸਰ ਤੋਂ 23, ਗੁਰਦਾਸਪੁਰ ਤੋਂ 4, ਬਠਿੰਡੇ ਤੋਂ 21, ਹੁਸ਼ਿਆਰਪੁਰ ਤੋਂ 8, ਪਠਾਨਕੋਟ ਤੋਂ 6, ਸੰਗਰੂਰ ਤੋਂ 7, ਕਪੂਰਥਲੇ ਤੋਂ 22, ਫਰੀਦੋਕਟ ਤੋਂ 18, ਮੁਕਤਸਰ ਤੋਂ 19, ਫਾਜ਼ਿਲਕਾ ਤੋਂ 5, ਮੋਗੇ ਤੋਂ 3, ਰੋਪੜ ਤੋਂ 14, ਫਤਿਹਗੜ੍ਹ ਸਾਹਿਬ ਤੋਂ 10, ਬਨਰਾਲੇ ਤੋਂ 3, ਤਰਨਤਾਰਨ ਤੋਂ 2, ਐੱਸ. ਬੀ. ਐੱਸ. ਨਗਰ ਤੋਂ 6 ਤੇ ਮਾਨਸੇ ਤੋਂ 13 ਮਰੀਜ਼ਾਂ ਨੂੰ ਛੁੱਟੀ ਮਿਲ ਗਏ।
ਭਾਵੇਂ ਸੂਬੇ ‘ਚ ਕੋਰੋਨਾ ਦੇ ਕੇਸ ਥੋੜ੍ਹੇ ਘੱਟ ਰਹੇ ਹਨ ਪਰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘਟਣ ਦਾ ਨਾਂ ਨਹੀਂ ਲੈ ਰਿਹਾ। ਅੱਜ ਪੂਰੇ ਸੂਬੇ ਤੋਂ 20 ਵਿਅਕਤੀਆਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ। ਅੰਮ੍ਰਿਤਸਰ ਤੇ ਜਲੰਧਰ ਤੋਂ 5, ਸੰਗਰੂਰ ਤੋਂ 2, ਲੁਧਿਆਣੇ ਤੋਂ 3, ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਤੋਂ 1-1 ਵਿਅਕਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਪੰਜਾਬ ‘ਚ ਕੋਰੋਨਾ ਕਾਰਨ ਹੁਣ ਤੱਕ 4358 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।