Self-reliant BJP in Bihar: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ NDA ਨੂੰ ਜਿੱਤ ਮਿਲੀ ਹੈ ਅਤੇ ਇੱਕ ਵਾਰ ਫਿਰ ਨੀਤੀਸ਼ ਕੁਮਾਰ ਰਾਜ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ । NDA ਨੂੰ ਕੁੱਲ 125 ਅਤੇ ਮਹਾਂਗਠਜੋੜ ਨੂੰ 110 ਸੀਟਾਂ ਮਿਲੀਆਂ ਹਨ । NDA ਵਿੱਚ BJP ਸਭ ਤੋਂ ਵੱਡੀ ਪਾਰਟੀ ਬਣੀ ਹੈ। ਜਿਸ ਤੋਂ ਬਾਅਦ ਅੱਜ ਸ਼ਾਮ ਦਿੱਲੀ ਦੇ ਭਾਜਪਾ ਹੈੱਡਕੁਆਰਟਰ ਵਿਖੇ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ । ਇਸ ਜਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦਫਤਰ ਵਿਖੇ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਿਲ ਹੋਣਗੇ। ਦਰਅਸਲ, ਬਿਹਾਰ ਚੋਣਾਂ ਵਿੱਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਜਸ਼ਨ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ ਸ਼ਾਮ 5 ਵਜੇ ਹੈੱਡਕੁਆਰਟਰ ਪਹੁੰਚਣਗੇ ਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਸ਼ਾਮ 6 ਵਜੇ ਭਾਜਪਾ ਦਫ਼ਤਰ ਪਹੁੰਚਣਗੇ।
ਜ਼ਿਕਰਯੋਗ ਹੈ ਕਿ ਨੀਤੀਸ਼ ਕੁਮਾਰ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਉਹ ਸਭ ਤੋਂ ਪਹਿਲਾਂ 3 ਮਾਰਚ 2000 ਨੂੰ ਮੁੱਖ ਮੰਤਰੀ ਬਣੇ, ਪਰ ਬਹੁਮਤ ਦੀ ਘਾਟ ਕਾਰਨ ਸੱਤ ਦਿਨਾਂ ਵਿੱਚ ਉਨ੍ਹਾਂ ਦੀ ਸਰਕਾਰ ਡਿੱਗ ਗਈ । ਜਿਸ ਤੋਂ ਬਾਅਦ 24 ਨਵੰਬਰ 2005 ਨੂੰ ਦੂਜੀ ਵਾਰ ਉਨ੍ਹਾਂ ਦੀ ਤਾਜਪੋਸ਼ੀ ਹੋਈ । 26 ਨਵੰਬਰ 2010 ਨੂੰ ਤੀਜੀ ਵਾਰ ਮੁੱਖ ਮੰਤਰੀ ਬਣੇ। ਜਿਸ ਤੋਂ ਬਾਅਦ 2014 ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ 22 ਫਰਵਰੀ 2015 ਨੂੰ ਚੌਥੀ ਵਾਰ ਮੁੱਖ ਮੰਤਰੀ ਬਣੇ । 20 ਨਵੰਬਰ 2015 ਨੂੰ ਪੰਜਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ । 27 ਜੁਲਾਈ, 2017 ਨੂੰ ਛੇਵੀਂ ਵਾਰ ਭਾਜਪਾ ਨਾਲ ਤਾਜਪੋਸ਼ੀ ਕੀਤੀ ਗਈ ਸੀ।
ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ । ਬਿਹਾਰ ਦੀ ਸੱਤਾ ਤੋਂ 15 ਸਾਲ ਬਨਵਾਸ ਖਤਮ ਕਰਵਾਉਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਰੀ ਰਾਸ਼ਟਰੀ ਜਨਤਾ ਦਲ (RJD) ਦਾ ਇੰਤਜ਼ਾਰ ਪੰਜ ਸਾਲ ਹੋਰ ਵੱਧ ਗਿਆ ਹੈ । ਲੋਕਾਂ ਨੇ ਇਕ ਵਾਰ ਫਿਰ ਬਿਹਾਰ ਦੀ ਤਾਕਤ ਦਾ ਤਾਜ ਨੀਤੀਸ਼ ਕੁਮਾਰ ਦੇ ਸਿਰ ‘ਤੇ ਸਜਾ ਦਿੱਤਾ ਹੈ। ਬਿਹਾਰ ਵਿੱਚ ਨੀਤੀਸ਼ ਕੁਮਾਰ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਗਠਜੋੜ ਦੇ ਉਮੀਦਵਾਰਾਂ ਨੇ 243 ਵਿਚੋਂ 125 ਸੀਟਾਂ ਜਿੱਤੀਆਂ ਹਨ।
ਇਹ ਵੀ ਦੇਖੋ: ਚੁੱਕਿਆ ਗਿਆ ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਣ ਵਾਲਾ ਸ਼ਖਸ, ਹੁਣ ਜੇਲ੍ਹ ‘ਚ ਹੀ ਮਨਾਊ ਦੀਵਾਲੀ