Re-release classic films on theatre on diwali:ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਕਈ ਮਹੀਨਿਆਂ ਤੋਂ ਮਲਟੀਪਲੈਕਸ, ਸਿਨੇਮਾ ਘਰ ਬੰਦ ਹਨ।ਜਿਸ ਤੋਂ ਬਾਅਦ ਕਈ ਫਿਲਮਾਂ ਓਟੀਟੀ ਪਲੈਟਫਾਰਮ ਤੇ ਹੌਟਸਟਾਰ ਤੇ ਰਿਲੀਜ਼ ਕੀਤੀਆਂ ਗਈਆਂ ਪਰ ਜਿਸ ਤੋਂ ਤਰ੍ਹਾਂ ਦੀਵਾਲੀ ਨਜ਼ਦੀਕ ਆ ਰਹੀ ਹੈ, ਉਮੀਦ ਵੱਧ ਰਹੀ ਹੈ ਫਿਲਮ ਇੰਡਸਟਰੀ ਤੇ ਸਿਨੇਮਾ ਘਰਾਂ ਵਿੱਚ ਫਿਰ ਤੋਂ ਰੌਣਕਾਂ ਵਾਪਿਸ ਆ ਰਹੀ ਹੈ।ਜੀ ਹਾਂ ਇਸ ਦੀਵਾਲੀ ਤੇ ਕਈ ਪੁਰਾਣੀਆਂ ਤੇ ਨਵੀਆਂ ਫਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਹੀ ਕੇਂਦਰ ਸਰਕਾਰ ਵਲੋਂ 15 ਅਕਤੂਬਰ ਨੂੰ ਸਿਨੇਮਾ ਘਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਤੇ 15 ਨਵੰਬਰ ਨੂੰ ਦਿਲਜੀਤ ਦੀ ਫਿਲਮ “ਸੂਰਜ ਪੇ ਮੰਗਲ ਭਾਰੀ” ਸਿਨੇਮਾਘਰਾਂ ਵਿੱਚ ਲੱਗਣ ਵਾਲੀ ਹੈ।ਕੁੱਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਸ਼ੁਰੂਆਤ ਵਿੱਚ 13 ਨਵੰਬਰ ਨੂੰ ਸਿਨੇਮਾ ਘਰਾਂ ਤੇ ਉਤਾਰਨ ਦਾ ਫੈਸਲਾ ਲਿਆ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਮੇਕਰਜ਼ ਸੂਰਜ ਪੇ ਮੰਗਲ ਭਾਰੀ ਓਟੀਟੀ ਪਲੈਟਫਾਰਮ ਤੇ ਵੀ ਰਿਲੀਜ਼ ਕਰਨ ਦਾ ਫੈਸਲਾ ਬਣਾ ਰਹੇ ਹਨ।
ਇਸ ਦੀ ਵਜ੍ਹਾ ਇਹ ਹੀ ਦੱਸੀ ਜਾ ਰਹੀ ਹੈ ਕਿ ਕਈ ਸੂਬਿਆਂ ਵਿੱਚ ਸਿਨੇਮਾਘਰਾਂ ਦਾ ਬੰਦ ਹੋਣਾ।ਪਿਛਲੇ ਦਿਨੀਂ ਜਦੋਂ ਮਹਾਰਾਸ਼ਟਰ ਸਰਕਾਰ ਨੇ ਸਿਨੇਮਾ ਘਰ ਖੋਲ੍ਹਣ ਦਾ ਫੈਸਲਾ ਲਿਆ ਤਾਂ ਮੇਕਰਜ਼ ਨੇ ਵੀ ਇਰਾਦਾ ਬਦਲ ਦਿੱਤਾ ਤੇ ਹੁਣ ਫਿਲਮ 15 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।ਅਭਿਸ਼ੇਕ ਸ਼ਰਮਾ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਦਿਲਜੀਤ ਦੋਸਾਂਝ, ਮਨੋਜ ਬਾਜਪੇਈ ਤੇ ਫਾਤਿਮਾ ਸਨਾ ਸ਼ੇਖ ਨਜ਼ਰ ਆ ਰਹੇ ਹਨ ਤੇ ਇਹ ਇੱਕ ਰੋਮਾਂਟਿਕ, ਡਰਾਮਾ ਤੇ ਕਾਮੇਡੀ ਨਾਲ ਭਰਪੂਰ ਫਿਲਮ ਹੋਵੇਗੀ।ਖਾਸ ਗੱਲ ਹੈ ਕਿ ਇਹ ਫਿਲਮ 15 ਨਵੰਬਰ ਯਾਨਿ ਐਤਵਾਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਪਰ ਫਿਲਮ ਉਂਝ ਸ਼ੁਕਰਵਾਰ ਨੂੰ ਰਿਲੀਜ਼ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਅਕਸ਼ੇ ਕੁਮਾਰ ਦੀ ਫਿਲਮ ਲਕਸ਼ਮੀ ਦੀ ਗੱਲ ਕਰੀਏ ਤਾਂ ਉਹ ਡਿਜਨੀ ਹੌਟਸਾਟ ਤੇ ਰਿਲੀਜ਼ ਕੀਤੀ ਗਈ ਹੈ ਤੇ ਓਵਰ ਸੀਜ ਦੀ ਗੱਲ ਕਰੀਏ ਤਾਂ ਕੁੱਝ ਦੇਸ਼ਾਂ ਵਿੱਚ ਲਕਸ਼ਮੀ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਹਾਰਰ ਕਾਮੇਡੀ ਫਿਲਮ ਹੈ ਤੇ ਇਸ ਵਿੱਚ ਅਕਸ਼ੇ ਕੁਮਾਰ -ਕਿਆਰਾ ਅਡਵਾਣੀ ਮੁੱਖ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।ਅਕਸ਼ੇ ਇਸ ਫਿਲਮ ਵਿੱਚ ਟ੍ਰਾਂਸਜੈਂਡਰ ਦਾ ਰੋਲ ਅਦਾ ਕਰ ਰਹੇ ਹਨ।ਕਿਹਾ ਜਾ ਰਿਹਾ ਸੀ ਇਹ ਫਿਲਮ ਸਿੰਗਲ ਸਕ੍ਰੀਨ ਤੇ ਰਿਲੀਗ਼ ਹੋ ਸਕਦੀ ਹੈ ਪਰ ਇਹ ਕੇਵਲ ਅਫਵਾਹ ਸੀ ਇਹ ਫਿਲਮ ਭਾਰਤ ਵਿੱਚ ਓਟੀਟੀ ਤੇ ਹੀ ਰਿਲੀਜ਼ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਗੱਲ ਕਰੀਏ ਤਾਂ ਯਸ਼ਰਾਜ ਬੈਨਰ ਨੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਵਾਪਿਸ ਲਿਆਉਣ ਲਈ ਦੀਵਾਲੀ ਵੀਕ ਵਿੱਚ ਪੁਰਾਣੀਆਂ ਫਿਲਮਾਂ ਫਿਰ ਤੋਂ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ।ਇਸ ਲਈ ਪ੍ਰੋਡਕਸ਼ਨ ਕੰਪਨੀ ਕਿਸੇ ਤਰ੍ਹਾਂ ਦੀ ਫੀਸ ਲਾਗੂ ਨਹੀਂ ਕਰੇਗੀ।ਯਸ਼ਰਾਜ ਦੀਆਂ ਇਹ ਫਿਲਮਾਂ ਆਈਨਾਕਸ, ਪੀਵੀਆਰ ਤੇ ਸਿਨੇਮਾਪਾਲਿਸ ਤੇ ਥਿਏਟਰਾਂ ਤੇ ਰਿਲੀਗ਼ ਹੋਣਗੀਆਂ।ਇਹ ਫਿਲਮਾਂ ਦਰਅਸਲ, ਯਸ਼ਰਾਜ ਫਿਲਮਜ਼ ਦੇ 50 ਸਾਲ ਪੁਰੇ ਹੋਣ ਦੇ ਸੰਬੰਧ ਵਿੱਚ ਚਲ ਰਹੇ ਸੈਲੀਬ੍ਰੇਸ਼ਨ ਤਹਿਤ ਦੁਬਾਰਾ ਰਿਲੀਜ਼ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਵਿੱਚੋਂ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਫਿਲਮਾਂ ਨੂੰ ਵੇਖਣ ਲਈ ਕੇਵਲ 50 ਰੁਪਏ ਦੀ ਟਿਕਟ ਖਰੀਦਣੀ ਪਵੇਗੀ।