703 new corona : ਸੂਬੇ ‘ਚ ਅੱਜ ਕੋਰੋਨਾ ਦੇ ਲਗਭਗ 21333 ਸੈਂਪਲ ਲਏ ਗਏ ਤੇ ਹੁਣ ਪੰਜਾਬ ‘ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 139184 ਤੱਕ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 129549 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਫਿਲਹਾਲ 5246 ਕੋਰੋਨਾ ਦੇ ਐਕਟਿਵ ਕੇਸ ਹਨ ਜਿਨ੍ਹਾਂ ‘ਚੋਂ 156 ਆਕਸੀਜਨ ਸਪੋਰਟ ‘ਤੇ ਹਨ ਤੇ 15 ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ 2801305 ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ ਤੇ 4389 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਕੋਰੋਨਾ ਨਾਲ ਅੱਜ ਜਿਲ੍ਹਾ ਐੱਸ. ਏ. ਐੱਸ. ਨਗਰ ਤੇ ਪਟਿਆਲੇ ਤੋਂ 4 ਵਿਅਕਤੀਆਂ ਦੀ ਜਾਨ ਗਈ। ਇਸ ਤੋਂ ਇਲਾਵਾ ਬਠਿੰਡਾ, ਹੁਸ਼ਿਆਰਪੁਰ, ਜਲੰਧਰ ਤੇ ਸੰਗਰੂਰ ਤੋਂ 2-2- ਮਰੀਜ਼ ਆਪਣੀ ਕੋਰੋਨਾ ਖਿਲਾਫ ਜੰਗ ਹਾਰ ਗਏ। ਇਸੇ ਤਰ੍ਹਾਂ ਲੁਧਿਆਣੇ ਤੋਂ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਤੇ ਅੰਮ੍ਰਿਤਸਰ, ਬਠਿੰਡਾ, ਫਰੀਦੋਕਟ, ਫਾਜ਼ਿਲਕਾ, ਫਿਰੋਜ਼ਪੁਰ, ਰੋਪੜ ਤੇ ਤਰਨਤਾਰਨ ਤੋਂ 1 ਵਿਅਕਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਸੂਬੇ ‘ਚ 31 ਮੌਤਾਂ ਹੋਈਆਂ ਤੇ ਰਾਹਤ ਭਰੀ ਗੱਲ ਇਹ ਵੀ ਰਹੀ ਕਿ 460 ਮਰੀਜ਼ ਡਿਸਚਾਰਜ ਹੋ ਕੇ ਘਰ ਵਾਪਸ ਜਾ ਚੁੱਕੇ ਹਨ।
ਜਿਲ੍ਹਾ ਐੱਸ. ਏ. ਐੱਸ. ਨਗਰ ਨਗਰ ਤੋਂ ਅੱਜ ਕੋਰੋਨਾ ਦੇ ਸਭ ਤੋਂ ਵੱਧ 119 ਸਾਹਮਣੇ ਆਏ। ਇਸ ਤੋਂ ਇਲਾਵਾ ਜਿਲ੍ਹਾ ਲੁਧਿਆਣੇ ਤੋਂ 103 ਤੇ ਜਲੰਧਰ ਤੋਂ 100 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਲੁਧਿਆਣੇ ਤੋਂ 73, ਜਲੰਰ ਤੋਂ 57, ਪਟਿਆਲੇ ਤੋਂ 43, ਐੱਸ. ਏ. ਐੱਸ. ਨਗਰ ਤੋਂ 68, ਅੰਮ੍ਰਿਤਸਰ ਤੋਂ 18, ਗੁਰਦਾਸਪੁਰ ਤੋਂ 6, ਬਠਿੰਡੇ ਤੋਂ 37, ਹੁਸ਼ਿਆਰਪੁਰ ਤੋਂ 32, ਫਿਰੋਜ਼ਪੁਰ ਤੋਂ 49, ਪਠਾਨਕੋਟ ਤੋਂ 4, ਸੰਗਰੂਰ ਤੋਂ 4, ਕਪੂਰਥਲੇ ਤੋਂ 5, ਫਰੀਦਕੋਟ ਤੋਂ 5, ਮੁਕਤਸਰ ਤੋਂ 23, ਫਾਜ਼ਿਲਕਾ ਤੋਂ 9, ਮੋਗੇ ਤੋਂ 1, ਰੋਪੜ ਤੋਂ 5, ਫਤਿਹਗੜ੍ਹ ਸਾਹਿਬ ਤੋਂ 3, ਬਰਨਾਲੇ ਤੋਂ 5, ਤਰਨਤਾਰਨ ਤੋਂ 5, ਐੱਸ. ਬੀ. ਐੱਸ. ਨਗਰ ਤੋਂ 3 ਤੇ ਮਾਨਸੇ ਤੋਂ 5 ਕੋਰੋਨਾ ਮਰੀਜ਼ਾਂ ਸਿਹਤਯਾਬ ਹੋ ਕੇ ਘਰ ਵਾਪਸ ਜਾ ਚੁੱਕੇ ਹਨ ਤੇ 4389 ਮਰੀਜ਼ਾਂ ਦੀ ਕੋਰੋਨਾ ਕਾਰਨ ਹੁਣ ਤੱਕ ਮੌਤ ਹੋ ਚੁੱਕੀ ਹੈ।