Writing the birth certificate: ਭਾਈ ਬਾਲਾ ਅਤੇ ਲਾਲਾ ਪੁਨੂੰ ਜਨਮ ਪੱਤਰੀ ਲੈਕੇ ਖਡੂਰ ਪਹੁੰਚੇ। ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਭਾਈ ਬਾਲਾ ਨੇ ਜਨਮ ਪੱਤਰੀ ਅਤੇ ਭਾਈ ਲਾਲੂ ਦੀ ਭੇਟ ਗੁਰੂ ਜੀ ਅੱਗੇ ਰੱਖੀ। ਗੁਰੂ ਜੀ ਬਚਨ ਕੀਤਾ ਭਾਈ ਬਾਲਾ ਤੈਨੂੰ ਕਰਤਾਰ ਚਿੱਤ ਆਵੇ ਤੂੰ ਸਾਨੂੰ ਗੁਰੂ ਨਾਨਕ ਜੀ ਦੇ ਦਰਸ਼ਨ ਕਰਵਾਏ ਹਨ। ਗੁਰੂ ਜੀ ਨੇ ਜਨਮ ਪੱਤਰੀ ਹੱਥਾਂ ਵਿੱਚ ਲੈਕੇ ਅੱਖਾਂ ਨੂੰ ਲਾਈ ਸਿਰ ‘ਤੇ ਰੱਖੀ। ਫਿਰ ਗੁਰੂ ਜੀ ਨੇ ਪੱਤਰੀ ਖੋਲੀ ਤਾਂ ਅੱਖਰ ਸ਼ਾਸਤਰੀ ਸਨ। ਬਚਨ ਹੋਇਆ ਕਿ ਕੋਈ ਅਜਿਹਾ ਸਿੱਖ ਲੱਭੋ ਜੋ ਪੜਨਾ ਲਿਖਣਾ ਜਾਣਦਾ ਹੈ। ਤਾਂ ਮਹਿਮਾ ਖਹਿਰਾ ਜੱਟ ਬੋਲਿਆ ਕਿ ਗੁਰੂ ਜੀ ਸੁਲਤਾਨਪੁਰ ਵਿੱਚ ਪੈੜਾ ਮੋਖਾ ਖੱਤਰੀ ਹੈ ਜੋ ਦੋਵੇਂ ਭਾਸ਼ਾ ਲਿਖਣਾ ਪੜਣਾ ਜਾਣਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਜਾਓ ਸਿੱਖ ਨੂੰ ਲੈ ਆਓ। ਮਹਿਮਾ ਆਖਿਆ ਗੁਰੂ ਜੀ ਮੈਂ ਜਾਂਦਾ ਹਾਂ ਮੇਰੇ ਅਖੇ ਝਟ ਆਵੇਗਾ। ਮਹਿਮਾ ਜਾ ਕੇ ਪੈੜੇ ਮੋਖੇ ਨੂੰ ਸਾਰੀ ਗੱਲ ਦੱਸੀ ਅਤੇ ਨਾਲ ਹੀ ਲੈ ਆਇਆ। ਪੈੜਾ ਮੋਖਾ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਪੱਤਰੀ ਦਿਖਾਈ ਤਾਂ ਉਸ ਜਲਦੀ ਜਲਦੀ ਪੜ ਸੁਣਾਈ ਜਿਸ ਨਾਲ ਗੁਰੂ ਜੀ ਬਹੁਤ ਖੁਸ਼ ਹੋਏ। ਗੁਰੂ ਜੀ ਆਖਿਆ ਭਾਈ ਇਸ ਨੂੰ ਗੁਰਮੁੱਖੀ ਵਿੱਚ ਲਿਖੋ। ਪੈੜੇ ਆਖਿਆ ਕਾਗਜ ਅਤੇ ਸਿਆਹੀ ਦਾ ਪ੍ਰਬੰਧ ਹੋ ਜਾਏ ਤਾਂ ਜਰੂਰ। ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਕਾਗਜ ਅਤੇ ਸਿਆਹੀ ਲਿਆਂਦੀ ਗਈ। ਜਨਮ ਪੱਤਰੀ ਦਾ ਉਤਾਰਾ ਗੁਰਮੁੱਖੀ ਵਿੱਚ ਕੀਤਾ ਗਿਆ ਜੋ ਭਵਿੱਖ ਵਿੱਚ ਕਲਜੁਗੀ ਜੀਵਾਂ ਦੀ ਬੁੱਧ ਮੋਟੀ ਹੋ ਜਾਣ ‘ਤੇ ਅਸਾਨੀ ਨਾਲ ਸਮਝ ਆ ਸਕੇਗੀ।