Expiry date is not written : ਤਿਉਹਾਰ ਨੂੰ ਮਨਾਉਣ ਦਾ ਦੂਜਾ ਨਾਂ ਹੈ ਮਠਿਆਈ, ਜੇਕਰ ਮੂੰਹ ਮਿੱਠਾ ਹੀ ਨਾ ਕੀਤਾ ਤਾਂ ਤਿਉਹਾਰ ਕਾਹਦਾ ਮਨਾਇਆ। ਪਰ ਮਠਿਆਈਆਂ ਦਾ ਮਜ਼ਾ ਉਸ ਦੇ ਸ਼ੁੱਧ ਹੋਣ ’ਤੇ ਹੀ ਮਾਣਿਆ ਜਾ ਸਕਦਾ ਹੈ, ਜਿਸ ਦੇ ਚੱਲਿਦਆਂ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆਂ ਵੱਲੋਂ ਵੀ ਕੁਝ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ਼ ਰੱਖਿਆ ਜਾਵੇ। ਦਰਅਸਲ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਦੀ ਧਿਆਨ ਰੱਖਦੇ ਹੋਏ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫ.ਐੱਸ.ਐੱਸ.ਆਈ) ਵੱਲੋਂ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ 1 ਅਕਤੂਬਰ ਤੋਂ ਖੁੱਲੇ ‘ਚ ਵਿਕਣ ਵਾਲੀਆਂ ਮਿਠਾਈਆਂ ‘ਤੇ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀ ਦੁਕਾਨ ਵਿੱਚ ਰਖੀਆਂ ਗਈਆਂ ਮਠਿਆਈਆਂ’ ’ਤੇ ਐਕਸਪਾਇਰੀ ਡੇਟ ਲਿਖਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪਰ ਅੱਜ ਡੇਲੀ ਪੋਸਟ ਦੀ ਟੀਮ ਨੇ ਜਦੋਂ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ‘ਤੇ ਜ਼ੀਰੋ ਗਰਾਉਂਡ ਦੇਖਿਆ ਤਾਂ ਅਸਲੀਅਤ ਸਾਹਮਣੇ ਆਈ, ਜ਼ਿਆਦਾਤਰ ਦੁਕਾਨਾਂ ’ਤੇ ਕਿਸੇ ਵੀ ਮਠਿਆਈ ’ਤੇ ਐਕਸਪਾਈਰੀ ਡੇਟ ਨਹੀਂ ਲਿਖੀ ਗਈ ਸੀ।
ਜਦੋਂ ਦੁਕਾਨਦਾਰਾਂ ਨੇ ਮੀਡੀਆ ਨੂੰ ਦੇਖਿਆ ਤਾਂ ਕੁਝ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਟੈਗ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਜਦੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਦੁਕਾਨਦਾਰਾਂ ਨੇ ਕਿਹਾ ਕਿ ਉਹ ਅਜੇ ਟੈਗ ਲਗਾ ਲਗਾ ਰਹੇ ਹਨ ਅਤੇ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਦੋਂ ਇਸ ਬਾਰੇ ਫੂਡ ਦੇ ਡਿਪਟੀ ਡਾਇਰੈਕਟਰ ਰਾਜਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੀ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਦੱਸਿਆ ਗਿਆ ਸੀ ਅਤੇ ਇਨ੍ਹਾਂ ਦੇ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਜਿਨ੍ਹਾਂ ਲੋਕਾਂ ਨੇ ਟੈਗ ਨਹੀਂ ਲਗਾਏ ਹਨ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਛਾਪੇ ਮਾਰੇ ਜਾ ਰਹੇ ਹਨ ਅਤੇ ਸੈਂਪਲ ਲਏ ਜਾ ਰਹੇ ਹਨ। ਉਥੇ ਹੀ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਲਏ ਗਏ ਸਾਰੇ ਸੈਂਪਲਾਂ ਦੀ ਅਜੇ ਤੱਕ ਕੋਈ ਖਬਰ ਨਹੀਂ ਮਿਲੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।