PM Modi greets nation: ਅੱਜ ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਕੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਆਪਣਾ ਸ਼ੁੱਭਕਾਮਨਾ ਸੰਦੇਸ਼ ਦਿੱਤਾ ਹੈ।
ਪੀਐੱਮ ਮੋਦੀ ਨੇ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਟਵੀਟ ਕਰਕੇ ਲਿਖਿਆ, ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ! ਇਹ ਤਿਉਹਾਰ ਸਾਰਿਆਂ ਨੂੰ ਵਧੇਰੇ ਖੁਸ਼ੀਆਂ ਦਵੇ ਅਤੇ ਸਾਰੇ ਲੋਕ ਖੁਸ਼ਹਾਲ ਅਤੇ ਸਿਹਤਮੰਦ ਰਹਿਣ।
ਉੱਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਉਹ ਗਰੀਬ, ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਸਾਂਝੀਆਂ ਕਰਦਿਆਂ ਉਮੀਦ ਅਤੇ ਖੁਸ਼ਹਾਲੀ ਦਾ ਦੀਪ ਬਣਨ ਦਾ ਸੰਕਲਪ ਲਵੋ । ਦੀਵਾਲੀ ਦੇ ਮੌਕੇ ‘ਤੇ ਰਾਸ਼ਟਰਪਤੀ ਨੇ ਵਿਦੇਸ਼ਾਂ ਵਿੱਚ ਵਸਦੇ ਸਾਰੇ ਦੇਸ਼ ਵਾਸੀਆਂ ਅਤੇ ਭਾਰਤੀਆਂ ਨੂੰ ਤਹਿ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਦੱਸ ਦੇਈਏ ਕਿ ਦੀਵਾਲੀ ਦੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਤਿਉਹਾਰ ਵਾਲੇ ਦਿਨ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਦੀਵਾ ਜਗਾਉਣ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਮਿਸਾਲੀ ਬਹਾਦਰੀ ਲਈ ਸ਼ਬਦਾਂ ਨਾਲ ਧੰਨਵਾਦ ਪ੍ਰਗਟ ਕਰਨ ਦੀ ਭਾਵਨਾ ਇਨਸਾਫ ਨਹੀਂ ਕਰ ਸਕਦੀ । ਪੀਐਮ ਮੋਦੀ ਨੇ ਟਵੀਟ ਕੀਤਾ, ‘ਇਸ ਦੀਵਾਲੀ ਅਸੀਂ ਸਾਰੇ ਉਨ੍ਹਾਂ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਦੀਵਾ ਜਲਾਈਏ, ਜੋ ਨਿਡਰ ਹੋ ਕੇ ਦੇਸ਼ ਦੀ ਰੱਖਿਆ ਕਰਦੇ ਹਨ । ਜਵਾਨਾਂ ਦੀ ਬਹਾਦੁਰੀ ਲਈ ਉਨ੍ਹਾਂ ਪ੍ਰਤੀ ਸ਼ਬਦਾਂ ਨਾਲ ਸ਼ੁਕਰਗੁਜ਼ਾਰੀ ਦੀ ਭਾਵਨਾ ਇਨਸਾਫ ਨਹੀਂ ਦੇ ਸਕਦੀ। ਅਸੀਂ ਸਰਹੱਦਾਂ ‘ਤੇ ਡਟੇ ਸੈਨਿਕਾਂ ਦੇ ਪਰਿਵਾਰਾਂ ਲਈ ਵੀ ਧੰਨਵਾਦੀ ਹਾਂ।’
ਇਹ ਵੀ ਦੇਖੋ: ਕਿਸਾਨਾਂ ਦੇ ਸੰਘਰਸ਼ ਮੁਹਰੇ ਨਰਮ ਦਿਖੀ ਦਿੱਲੀ ਵਾਲੀ ਸਰਕਾਰ, ਕਿਸਾਨਾਂ ਤੋਂ Live ਸੁਣੋ ਕੀ ਹੋਏ ਫੈਸਲੇ