PM Modi congratulated nation: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤੀ ਨਵੇਂ ਸਾਲ ਦੇ ਮੌਕੇ ‘ਤੇ ਗੁਜਰਾਤੀ ਲੋਕਾਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਵਧਾਈ ਦਿੰਦਿਆਂ ਇੱਕ ਟਵੀਟ ਵੀ ਕੀਤਾ ਹੈ। ਗੁਜਰਾਤੀ ਭਾਸ਼ਾ ਵਿੱਚ ਟਵੀਟ ਕਰਦਿਆਂ ਪੀਐੱਮ ਮੋਦੀ ਨੇ ਲਿਖਿਆ,”ਸਾਰੇ ਗੁਜਰਾਤੀ ਭਰਾਵਾਂ ਅਤੇ ਭੈਣਾਂ ਨੂੰ ਨਵਾਂ ਸਾਲ ਮੁਬਾਰਕ। ਨਵੇਂ ਸਾਲ ਵਿੱਚ ਤੁਹਾਨੂੰ ਸਾਰਿਆਂ ਨੂੰ ਸਿਹਤ, ਖੁਸ਼ਹਾਲੀ ਲਈ ਮੇਰੀ ਤਹਿ ਦਿਲੋਂ ਸ਼ੁਭਕਾਮਨਾਵਾਂ … ਆਓ, ਇਕੱਠੇ ਹੋਣ ਅਤੇ ਨਵਭਾਰਤ ਨਵ ਨਿਰਮਾਣ ਲਈ ਇੱਕ ਪ੍ਰਣ ਲਈਏ।
ਇਸ ਟਵੀਟ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਭਾਈ ਦੂਜ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ । ਉਹਨਾਂ ਲਿਖਿਆ,” ਭਾਈ ਦੂਜ ਦੇ ਪਵਿੱਤਰ ਪੁਰਬ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।
ਜ਼ਿਕਰਯੋਗ ਹੈ ਕਿ ਗੁਜਰਾਤੀ ਨਵਾਂ ਸਾਲ ਹਰ ਸਾਲ ਦੀਵਾਲੀ ਦੇ ਦੋ ਦਿਨਾਂ ਬਾਅਦ ਸ਼ੁਰੂ ਹੁੰਦਾ ਹੈ। ਗੁਜਰਾਤੀ ਕੈਲੰਡਰ ਦੇ ਅਨੁਸਾਰ, ਇਹ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਸਾਲ ਨੂੰ ਪ੍ਰਤਿਪਦਾ, ਪਾਡਵਾ ਜਾਂ ਫਿਰ ਬੇਸਤੁ ਸਾਲ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਬ੍ਰਜ ਵਿੱਚ ਭਾਰੀ ਬਾਰਿਸ਼ ਨੂੰ ਰੋਕਣ ਲਈ ਗੋਵਰਧਨ ਪਹਾੜ ਨੂੰ ਚੁੱਕਿਆ ਸੀ, ਗੋਵਰਧਨ ਦੀ ਪੂਜਾ ਦੇ ਨਾਲ ਹੀ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ।
ਉੱਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਵੀ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ । ਉਨ੍ਹਾਂ ਨੇ ਲਿਖਿਆ ਅੱਜ ਤੋਂ ਤੁਹਾਡੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ, ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਚੰਗੀ ਸਿਹਤ ਦੇਵੇ … ਸਾਲ ਮੁਬਾਰਕ।
ਦੱਸ ਦੇਈਏ ਕਿ ਹਰ ਸਾਲ ਭਾਈ ਦੂਜ ਕਾਰਤਿਕ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਮਨਾਇਆ ਜਾਂਦਾ ਹੈ । ਇਸ ਸਾਲ ਭਾਈ ਦੂਜ 16 ਨਵੰਬਰ 2020 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੀ ਲੰਬੀ ਉਮਰ ਲਈ ਵਰਤ, ਪੂਜਾ ਅਤੇ ਕਥਾ ਸੁਣਨ ਤੋਂ ਬਾਅਦ ਮੱਥੇ ‘ਤੇ ਤਿਲਕ ਲਗਾਉਂਦੇ ਹੋਏ ਭਰਾ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ।