Former Haryana minister : ਅੱਜ ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਜੈਨ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਜਿਥੇ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਦੀ ਅੱਜ ਮੌਤ ਹੋ ਗਈ। ਜੈਨ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ ਤੇ ਅੱਜ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਓਮ ਪ੍ਰਕਾਸ਼ ਜੈਨ ਪਾਨੀਪਤ ਦੇ ਰਹਿਣ ਵਾਲੇ ਸਨ। ਅੱਜ ਉਹ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਦਿੱਲੀ ਦੇ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ। ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਦਿੱਲੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ। ਓਮ ਪ੍ਰਕਾਸ਼ ਜੈਨ ਹਰਿਆਣਾ ‘ਚ ਦੋ ਵਾਰ ਮੰਤਰੀ ਰਹੇ। 1996 ‘ਚ ਬੰਸੀ ਲਾਲ ਸਰਕਾਰ ‘ਚ ਅਤੇ 2009 ‘ਚ ਹੁੱਡਾ ਸਰਕਾਰ ‘ਚ ਉਹ ਮੰਤਰੀ ਬਣੇ ਸਨ। ਕੰਬੋਪੁਰਾ ਦੇ ਸਾਬਕਾ ਸਰਪੰਚ ਦੀ ਮੌਤ ਮਾਮਲੇ ‘ਚ ਉਨ੍ਹਾਂ ਦਾ ਨਾਂ ਆਇਆ ਤਾਂ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਤੋਂ ਬਾਅਦ 2014 ਦੀਆਂ ਚੋਣਾਂ ਨਹੀਂ ਲੜੇ। ਹਾਲਾਂਕਿ 2019 ‘ਚ ਉਹ ਫਿਰ ਤੋਂ ਸਰਗਰਮ ਹੋਏ ਤੇ ਪਾਨੀਪਤ ਗ੍ਰਾਮੀਣ ਤੋਂ ਚੋਣਾਂ ਲੜੇ। ਕਾਂਗਰਸ ਦੀ ਟਿਕਟ ‘ਤੇ ਚੋਣਾਂ ਨਹੀਂ ਜਿੱਤ ਸਕੇ।
1996 ‘ਚ ਜਦੋਂ ਮੰਤਰੀ ਬਣੇ ਸਨ ਉਦੋਂ ਉਨ੍ਹਾਂ ਨੇ ਕਾਂਗਰਸ ਦੇ ਵ4ਡੇ ਨੇਤਾ ਬਲਬੀਰ ਪਾਲ ਸ਼ਾਹ ਨੂੰ ਹਰਾਇਆ ਸੀ। ਉਦੋਂ ਉਨ੍ਹਾਂ ਨੂੰ ਜਿੱਤ ਦਾ ਵੱਡਾ ਇਨਾਮ ਵੀ ਮਿਲਿਆ। ਬੰਸੀ ਲਾਲ ਨੇ ਉਨ੍ਹਾਂ ਨੂੰ ਮੰਤਰੀ ਬਣਾਇਆ। ਉਦੋਂ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ‘ਚ ਕਾਂਗਰਸ ਨੇ ਸਰਕਾਰ ਬਣਾਈ। ਓਮ ਪ੍ਰਕਾਸ਼ ਜੈਨ ਦਾ ਰਾਜਨੀਤਕ ਸਫਰ ਸਰਪੰਚ ਬਣਨ ਨਾਲ ਹੋਇਆ ਸੀ। ਉਹ ਜਾਟਲ ਪਿੰਡ ਤੋਂ ਦੋਰ ਵਾਰ ਸਰਬਸੰਮਤੀ ਨਾਲ ਸਰਪੰਚ ਬਣੇ। ਹਰਿਆਣਾ ਹਰਕੋ ਬੈਂਕ ਦੇ ਚੇਅਰਮੈਨ ਰਹੇ। ਜੈਨ ਆਪਣੇ ਸਿਆਸੀ ਵਿਰੋਧੀਆਂ ਨੂੰ ਵੀ ਆਪਣਾ ਬਣਾ ਲੈਂਦੇ। ਚਿਹਰੇ ‘ਤੇ ਮੁਸਕਰਾਹਟ ਹਮੇਸ਼ਾ ਰਹਿੰਦੀ। ਦਿੱਲੀ ਵਿੱਚ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਊਹ ਪਾਣੀਪਤ ਦੇ ਦਿਹਾਤੀ ਇਲਾਕੇ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ ਅਤੇ ਕਾਂਗਰਸ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ।