515 new corona : ਸੂਬੇ ‘ਚ ਹੁਣ ਤੱਕ ਕੋਰੋਨਾ ਸੈਂਪਲਾਂ ਦੀ ਗਿਣਤੀ 2901513 ਤੱਕ ਜਾ ਪੁੱਜੀ ਹੈ ਜਿਨ੍ਹਾਂ ‘ਚੋਂ 23036 ਸੈਂਪਲ ਅੱਜ ਲਏ ਗਏ ਹਨ। ਪੰਜਾਬ ‘ਚ ਪਾਜੀਟਿਵ ਮਰੀਜ਼ਾਂ ਦੀ ਗਿਣਤੀ 142597 ਹੋ ਚੁੱਕੀ ਹੈ ਜਿਨ੍ਹਾਂ ‘ਚੋਂ 132266 ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਚੁੱਕਾ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 5821 ਹੋ ਗਈ ਹੈ ਜਿਨ੍ਹਾਂ ਵਿੱਚੋਂ 152 ਆਕਸੀਜਨ ਸਪੋਰਟ ‘ਤੇ ਹਨ, 20 ਦੀ ਹਾਲਤ ਗੰਭੀਰ ਹੈ ਜੋ ਕਿ ਵੈਂਟੀਲੇਟਰ ‘ਤੇ ਹਨ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਪੰਜਾਬ ‘ਚ ਹੁਣ ਤੱਕ ਕੋਰੋਨਾ ਨਾਲ 4510 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜਿਲ੍ਹਾ ਲੁਧਿਆਣੇ ਤੋਂ ਅੱਜ ਕੋਰੋਨਾ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਉਥੋਂ ਕੋਵਿਡ-19 ਦੇ 92 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਇਸੇ ਤਰ੍ਹਾਂ ਜਲੰਧਰ ਤੋਂ ਵੀ 76 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 265 ਮਰੀਜ਼ਾਂ ਨੂੰ ਅੱਜ ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ ਹੈ ਜਿਨ੍ਹਾਂ ‘ਚੋਂ ਜਲੰਧਰ ਤੋਂ 47, ਐੱਸ. ਏ. ਐੱਸ. ਨਗਰ ਤੋਂ 68, ਅੰਮ੍ਰਿਤਸਰ ਤੋਂ 15, ਗੁਰਦਾਸਪੁਰ ਤੋਂ 18, ਹੁਸ਼ਿਆਰਪੁਰ ਤੋਂ 8, ਪਠਾਨਕੋਟ ਤੋਂ 25, ਸੰਗਰੂਰ ਤੋਂ 4, ਕਪੂਰਥਲਾ ਤੋਂ 22, ਮੁਕਤਸਰ ਤੋਂ 6, ਫਾਜ਼ਿਲਕਾ ਤੋਂ 19, ਮੋਗੇ ਤੋਂ 2, ਫਤਿਹਗੜ੍ਹ ਸਾਹਿਬ ਤੋਂ 6, ਬਰਨਾਲੇ ਤੋਂ 8 ਤੇ ਜਿਲ੍ਹਾ ਮਾਨਸਾ ਤੋਂ 17 ਵਿਅਕਤੀਆਂ ਨੇ ਕੋਰੋਨਾ ਖਿਲਾਫ ਆਪਣੀ ਜੰਗ ਜਿੱਤ ਲਈ ਤੇ ਡਿਸਚਾਰਜ ਹੋ ਕੇ ਘਰਾਂ ਨੂੰ ਪਰਤ ਗਏ।
ਸੂਬੇ ‘ਚ ਅੱਜ ਕੋਰੋਨਾ ਕਾਰਨ 30 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਸਭ ਤੋਂ ਵੱਧ ਮੁਕਤਸਰ ਵਿਖੇ 4 ਹੋਈਆਂ। ਇਸ ਤੋਂ ਇਲਾਵਾ ਬਰਨਾਲਾ, ਮਾਨਸਾ, ਤਰਨਤਾਰਨ ਤੋਂ 1-1, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਟਿਆਲਾ ਐੱਸ. ਬੀ. ਐੱਸ. ਨਗਰ ਤੋਂ 2-2 ਤੇ ਲੁਧਿਆਣੇ ਤੇ ਰੋਪੜ ਤੋਂ 3-3 ਮਰੀਜ਼ਾਂ ਨੇ ਆਪਣੀ ਜਾਨ ਗੁਆਈ। ਇਸ ਤਰ੍ਹਾਂ ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4510 ਤੱਕ ਜਾ ਪੁੱਜੀ ਹੈ। ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਤਾਂ ਭਾਵੇਂ ਘਟੀ ਹੈ ਪਰ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸੂਬੇ ਵੱਲੋਂ ਆਏ ਦਿਨ ਕੋਰੋਨਾ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਰੋਨਾ ਦੇ ਵਧਦੇ ਕੇਸਾਂ ਨੂੰ ਕੰਟਰੋਲ ਕੀਤਾ ਜਾ ਸਕੇ।