Sensation spread after : ਚੰਡੀਗੜ੍ਹ : ਮੱਖਣ ਮਾਜਰਾ ਦੇ ਨਾਲ ਲੱਗਦੇ ਜੰਗਲ ‘ਚ ਉਦੋਂ ਸਨਸਨੀ ਫੈਲ ਗਈ ਜਦੋਂ ਬੁੱਧਵਾਰ ਸਵੇਰੇ ਪੁਲਿਸ ਨੂੰ ਸੜੀ ਹੋਈ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਈਸਟ ਗੁਰਮੁਖ ਸਿੰਘ, ਮੌਲੀ ਥਾਣਾ ਇੰਚਾਰਜ ਜੁਲਦਾਨ ਸਿੰਘ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪੁੱਜੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਪੁਲਿਸ ਇਹ ਪਤਾ ਲਗਾ ਸਕੀ ਹੈ ਕਿ ਲਾਸ਼ ਕਿਸੇ ਔਰਤ ਦੀ ਹੈ ਜਾਂ ਮਰਦ ਦੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ GMCH-16 ‘ਚ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਬੁੱਧਵਾਰ ਸਵੇਰੇ ਚੰਡੀਗੜ੍ਹ ਵਣ ਵਿਭਾਗ ਦੇ ਜੰਗਲ ਦਰੋਗਾ ਸੁਲਤਾਨ ਸਿੰਘ ਰੋਜ਼ ਦੀ ਤਰ੍ਹਾਂ ਮੱਖਣ ਮਾਜਰਾ ਦੇ ਜੰਗਲ ‘ਚ ਰੁਟੀਨ ਰਾਊਂਡ ‘ਤੇ ਨਿਕਲੇ ਸਨ। ਲਾਸ਼ ਦੇਖ ਕੇ ਜੰਗਲ ਦਰੋਗਾ ਸੁਲਤਾਨ ਸਿੰਘ ਦੇ ਵੀ ਹੋਸ਼ ਉਡ ਗਏ।
ਸੁਲਤਾਨ ਸਿੰਘ ਰਾਊਂਡ ‘ਤੇ ਸਵੇਰੇ ਲਗਭਗ 10.30 ਵਜੇ ਪੁੱਜੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਦੜਵਾ ਤੋਂ ਮੱਖਣਮਾਜਰਾ ਵੱਲ ਜਾਂਦੇ ਹੋਏ ਜੰਗਲ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਦਰੱਖਤ ਹੇਠਾਂ ਸੜੀ ਹੋਈ ਲਾਸ਼ ਦੇਖੀ। ਉਨ੍ਹਾਂ ਇਹ ਵੀ ਦੇਖਿਆ ਕਿ ਜਿਸ ਦਰੱਖਤ ਹੇਠਾਂ ਲਸ਼ ਪਈ ਹੋਈ ਹੈ, ਉਸ ਦਰੱਖਤ ‘ਤੇ ਰੱਸੀ ਵੀ ਲਟਕੀ ਹੋਈ ਹੈ ਤੇ ਲਾਸ਼ ਕੋਲ ਚੱਪਲ ਵੀ ਪਈ ਹੋਈ ਹੈ। ਇਸ ਤੋਂ ਬਾਅਦ ਤੁਰੰਤ ਪੀ. ਸੀ. ਆਰ. ਨੂੰ ਫੋਨ ਕਰਕੇ ਇਸ ਬਾਰੇ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਗੁਰਮੁਖ ਸਿੰਘ, ਥਾਣਾ ਇੰਚਾਰਜ ਜੁਲਦਾਨ ਸਿੰਘ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪੁੱਜੀ। ਪੁਲਿਸ ਇਸ ਮਾਮਲੇ ‘ਚ ਹਰ ਪਹਿਲੂ ‘ਤੇ ਜਾਂਚ ਕਰ ਰਹੀ ਹੈ। ਉਥੇ ਪੁਲਿਸ ਸ਼ਹਿਰ ਦੇ ਦੂਜੇ ਥਾਣਿਆਂ ‘ਚ ਦਰਜ ਗੁੰਮਸ਼ੁਦਾ ਹੋਏ ਲੋਕਾਂ ਦੀ ਰਿਪੋਰਟ ਵੀ ਖੰਗਾਲ ਰਹੀ ਹੈ ਤਾਂ ਜੋ ਮ੍ਰਿਤਕ ਦੀ ਪਛਾਣ ਹੋ ਸਕੇ। ਪੁਲਿਸ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਲਾਸ਼ ਕਿੰਨੀ ਪੁਰਾਣੀ ਹੈ ਤੇ ਉਸ ਦੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੁਖਬੀਰ ਤੇ ਹਰਸਿਮਰਤ ਬਾਦਲ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਹੋਏ ਨਤਮਸਤਕ ਕੀਤੀ ਅਰਦਾਸ…