Case registered against : ਜਲੰਧਰ : ਮਹਿਲਾ ਥਾਣੇ ‘ਚ 20 ਸਾਲ ਦੀ ਭਾਣਜੀ ਦੀ ਸ਼ਿਕਾਇਤ ‘ਤੇ ਮਾਮੀ ਖਿਲਾਫ ਪਰਸਨਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ 10 ਲੱਖ ਰੁਪਏ ਮੰਗਣ ਦਾ ਕੇਸ ਦਰਜ ਕੀਤਾ ਗਿਆ ਹੈ। ਮਾਡਲ ਟਾਊਨ ਦੀ ਲਿੰਕ ਰੋਡ ਦੀ ਮਹਿਲਾ ਖਿਲਾਫ ਧਾਰਾ 384, 511,506 ਤੇ 509 ਤਹਿਤ ਕੇਸ ਦਰਜ ਹੋਇਆ ਹੈ। ਗੁਰਦਾਸਪੁਰ ਦੀ 20 ਸਾਲ ਦੀ ਵਿਦਿਆਰਥਣ ਨੇ ਪਿਛਲੇ ਸਾਲ 11 ਅਕਤੂਬਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮਾਮੀ ਨੇ ਉਸ ਦਾ ਮੋਬਾਈਲ ਚੋਰ ਕਰ ਲਿਆ ਸੀ। ਇਸ ਦਾ ਪਤਾ ਉਸ ਨੂੰ ਉਦੋਂ ਲੱਗਾ ਜਦੋਂ ਫੋਨ ‘ਚ ਪਰਸਨਲ ਫੋਟੋ ਦੇਖ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਉਸ ਦੀ ਮਾਂ ਤੱਕ ਨੂੰ ਧਮਕੀ ਦਿੱਤੀ ਗਈ ਕਿ ਉਹ ਉਸ ਦੀ ਬੇਟੀ ਦੀ ਫੋਟੋ ਵਾਇਰਲ ਕਰ ਦੇਵੇਗੀ। ਇਸ ਤੋਂ ਬਾਅਦ ਉਸ ਦਾ ਵਿਆਹ ਨਹੀਂ ਹੋਵੇਗਾ ਤੇ ਨਾ ਹੀ ਉਹ ਦੁਨੀਆ ਨੂੰ ਆਪਣਾ ਮੂੰਹ ਦਿਖਾ ਸਕੇਗੀ। ਇਹ ਵੀ ਧਮਕੀ ਦਿੱਤੀ ਗਈ ਕਿ ਉਹ ਉਸ ਨੂੰ ਇੰਨਾ ਮਜਬੂਰ ਕਰ ਦੇਵੇਗੀ ਤਾਂ ਕਿ ਉਹ ਆਤਮਹੱਤਿਆ ਕਰ ਲਵੇ। ਪੀੜਤਾ ਦਾ ਦੋਸ਼ ਸੀ ਕਿ ਮਾਮੀ ਨੇ ਉਸ ਦੇ ਮਾਮਾ ਤੇ ਫੈਮਿਲੀ ਮੈਂਬਰ ਨੂੰ ਉਸ ਦੀ ਪਰਸਨਲ ਫੋਟੋ ਭੇਜ ਦਿੱਤੀ। ਮਾਮੀ ਧਮਕੀ ਦੇ ਰਹੀ ਸੀ ਕਿ ਜੇਕਰ 10 ਲੱਖ ਰੁਪਏ ਨਾ ਦਿੱਤੇ ਤਾਂ ਉਸ ਦੀ ਫੋਟੋ ਵਾਇਰਲ ਕਰ ਦੇਵੇਗੀ। ਹਾਲਾਂਕਿ ਜਾਂਚ ‘ਚ ਪੁਲਿਸ ਨੂੰ ਕੋਈ ਰਿਕਾਰਡਿੰਗ ਨਹੀਂ ਮਿਲੀ ਜਿਸ ‘ਚ ਮਾਮੀ ਨੇ ਪੈਸੇ ਦੀ ਮੰਗ ਕੀਤੀ ਹੋਵੇ ਪਰ ਇਹ ਸਾਫ ਹੋ ਗਿਆ ਸੀ ਕਿ ਮਾਮੀ ਨੇ ਫੋਟੋ ਫੈਮਿਲੀ ਮੈਂਬਰਾਂ ਨੂੰ ਵਾਇਰਸ ਕਰ ਦਿੱਤੀ ਸੀ ਤੇ ਪੁਲਿਸ ਵੱਲੋਂ ਮਾਮੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀ ਮਹਿਲਾ ਪੀੜਤਾ ਦੀ ਮਾਮੀ ਹੈ ਅਤੇ ਪੀੜਤਾ ਦਾ ਮਾਮਾ ਆਸਟ੍ਰੇਲੀਆ ‘ਚ ਹੈ। ਦੋਸ਼ੀ ਮਹਿਲਾ ਨੇ ਪਿਛਲੇ 30 ਦਸੰਬਰ ਨੂੰ ਪਤੀ ਤੇ ਸਹੁਰੇ ਖਿਲਾਫ ਵੀ ਦਹੇਜ ਦਾ ਮਾਮਲਾ ਦਰਜ ਕਰਵਾਇਆ ਸੀ। ਸਹੁਰੇ ਦੀ ਕੇਸ ‘ਚੋਂ ਜ਼ਮਾਨਤ ਹੋ ਚੁੱਕੀ ਹੈ ਤੇ ਪਤੀ ਆਸਟ੍ਰੇਲੀਆ ‘ਚ ਹੈ ਜਿਸ ਨੂੰ ਭਗੌੜਾ ਐਲਾਨ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਕੂਲਾਂ ‘ਤੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਕਾਰਨ 30 ਨਵੰਬਰ ਤੱਕ ਕੀਤੇ ਗਏ ਬੰਦ