Dera supporters block : ਭਗਤਾ ਭਾਈ ਵਿਖੇ ਬੀਤੀ ਸ਼ਾਮ ਹੋਏ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਨੇ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਹੈ। ਇਸ ਦੇ ਰੋਸ ਵਜੋਂ ਸਿਰਸਾ ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀਆਂ ਨੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਮਨੋਹਰ ਲਾਲ ਪ੍ਰੇਮੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਜਿੰਨੀ ਦੇਰ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ ਉਨ੍ਹੀਂ ਦੇਰ ਮਨਹੋਰ ਲਾਲ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਬੀਤੇ ਕੱਲ੍ਹ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਡੇਰਾ ਪ੍ਰੇਮੀ ਦੇ ਦਫਤਰ ਅੰਦਰ ਵੜ ਕੇ ਉਸ ਦੀ ਹੱਤਿਆ ਕਰ ਦਿੱਤੀ।ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਪੈਦਾ ਹੋ ਗਈ ਹੈ। ਡੇਰਾ ਪ੍ਰੇਮੀ ਦੀ ਪਛਾਣ ਮਨਹੋਰ ਲਾਲ ਅਰੋੜਾ ਵਜੋਂ ਹੋਈ ਹੈ ਜੋ ਕਿ ਡੇਰਾ ਪ੍ਰੇਮੀ ਜਤਿੰਦਰ ਬੀਰ ਅਰੋੜਾ ਉਰਫ ਜਿੰਮੀ ਦਾ ਪਿਤਾ ਸੀ।
ਘਟਨਾ ਸ਼ੁੱਕਰਵਾਰ ਦੀ ਦੇਰ ਸ਼ਾਮ ਵਾਪਰੀ। ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮਨੋਹਰ ਲਾਲ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲਾਵਰ ਮੋਟਰਸਾਈਕਲ ‘ਤੇ ਆਏ ਸਨ।ਮਿਲੀ ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਦੀ ਭਗਤਾ ਭਾਈਕਾ ਦੇ ਬੱਸ ਅੱਡੇ ਨੇੜੇ ਮਨੀਚੇਂਜਰ ਦੀ ਦੁਕਾਨ ਹੈ। ਇਥੇ ਉਸ ਦੇ ਪਿਤਾ ਮਨੋਹਰ ਲਾਲ ਬੈਠੇ ਹੋਏ ਸਨ। ਸ਼ੁੱਕਰਵਾਰ ਸ਼ਾਮ ਲਗਭਗ ਪੰਜ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਦੁਕਾਨ ‘ਤੇ ਆਏ ਅਤੇ ਮਨੋਹਰ ਲਾਲ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੂਰੀ ਘਟਨਾ ਨੂੰ ਉਨ੍ਹਾਂ ਨੇ ਸਿਰਫ 45 ਸੈਕੰਡ ‘ਚ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਦਿਆਲਪੁਰਾ ਦੀ ਪੁਲਿਸ ਮੌਕੇ ’ਤੇ ਪਹੁੰਚੀ।
ਹਮਲਾਵਰ ਵੱਲੋਂ ਚਾਰ ਫਾਇਰ ਕੀਤੇ ਗਏ ਸਨ। ਇੱਕ ਗੋਲੀ ਮਨੋਹਰ ਲਾਲ ਦੇ ਸਿਰ ‘ਚ ਲੱਗੀ ਸੀ ਤੇ ਦੂਜੀ ਉਸ ਦੀ ਬਾਂਹ ‘ਚ। ਸਿਰ ‘ਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਦੋਸ਼ੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਨੂੰ ਮਲੇਸ਼ੀਆ ਤੋਂ ਪਰਤਦਿਆਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਤੇ ਭਗਤ ਭਾਈਕਾ ਖੇਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ। ਪੁਲਿਸ ਨੇ ਜਿੰਮੀ ਨੂੰ ਗ੍ਰਿਫਤਾਰ ਕਰ ਲਿਆ, ਹਾਲਾਂਕਿ ਉਹ ਕੁਝ ਦਿਨਾਂ ਬਾਅਦ ਜ਼ਮਾਨਤ ‘ਤੇ ਬਾਹਰ ਆ ਗਿਆ ਸੀ।।
ਇਹ ਵੀ ਪੜ੍ਹੋ : ਕਿਸਾਨਾਂ ਦਾ ਧਰਨਾ 40 ਦਿਨਾਂ ਤੋਂ ਜਾਰੀ, ਧਰਨੇ ‘ਤੇ ਬੈਠੀਆਂ ਬੀਬੀਆਂ ਵੀ ਸੁਣੋ ਕੀ ਕਹਿੰਦਿਆਂ…