Zirakpur-Dera Bassi : ਮੋਹਾਲੀ : ਚੰਡੀਗੜ੍ਹ ਵਿਖੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਪੰਜਾਬ ਦੇ ਮੁਕਾਬਲੇ 7 ਤੋਂ 8 ਰੁਪਏ ਤੱਕ ਘੱਟ ਹੈ। ਜੇਕਰ ਚੰਡੀਗੜ੍ਹ ਤੋਂ ਵੀ ਸਸਤਾ ਪੈਟਰੋਲ ਡੀਜ਼ਲ ਲੈਣਾ ਹੈ ਤਾਂ ਇਸ ਲਈ ਜ਼ੀਰਕਪੁਰ-ਡੇਰਾਬੱਸੀ ਹਾਈਵੇ ‘ਤੇ ਬਣੇ ਢਾਬਿਆਂ ‘ਤੇ ਜਾਣਾ ਹੋਵੇਗਾ। ਇਨ੍ਹਾਂ ਢਾਬਿਆਂ ‘ਤੇ ਪੈਟਰੋਲ ਤੇ ਡੀਜ਼ਲ ਚੰਡੀਗੜ੍ਹ ਦੀ ਮੌਜੂਦਾ ਕੀਮਤ ਤੋਂ 7 ਤੋਂ 8 ਰੁਪਏ ਤੱਕ ਸਸਤਾ ਵੇਚਿਆ ਜਾ ਰਿਹਾ ਹੈ। ਇਸ ਪ੍ਰਗਟਾਵਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੀ ਗਈ ਜਾਂਚ ਕਮੇਟੀ ਵੱਲੋਂ ਕੀਤਾ ਗਿਆ ਹੈ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਡੇਰਾਬੱਸੀ ਦੇ ਇੱਕ ਢਾਬੇ ‘ਤੇ ਪੈਟਰੋਲ ਡੀਜ਼ਲ ਚੋਰੀ ਕਰਦੇ ਸਮੇਂ 3 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਦੀ ਜਾਂਚ SDM ਡੇਰਾਬੱਸੀ ਨੂੰ ਸੌਂਪੀ ਗਈ ਸੀ।
ਡੇਰਾਬੱਸੀ ਕੁਲਦੀਪ ਬਾਬਾ ਨੇ ਦੱਸਿਆ ਕਿ ਜਾਂਚ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਚੰਡੀਗੜ੍ਹ ‘ਚ ਤੈਅ ਪੈਟਰੋਲ ਦੀ ਕੀਮਤ ਤੋਂ ਸਸਤਾ ਵੇਚਿਆ ਜਾਂਦਾ ਹੈ। ਬਾਬਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਹੀ ਕੁਝ ਢਾਬਿਆਂ ‘ਚ ਇਹ ਖੇਡ ਸ਼ੁਰੂ ਹੋਇਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਤੇਲ ਟੈਂਕਰਾਂ ਤੋਂ ਈਂਧਣ ਦੀ ਢੁਆਈ ਕਰਨ ਵਾਲੇ ਡਰਾਈਵਰਾਂ ਨਾਲ ਮਿਲ ਕੇ ਇਹ ਸਾਰਾ ਖੇਡ ਹੁੰਦਾ ਹੈ। ਪੈਟਰੋਲ ਡੀਜ਼ਲ ਦੀ ਚੋਰੀ ਨੂੰ ਰੋਕਣ ਲਈ ਹੁਣ ਸਮੇਂ-ਸਮੇਂ ‘ਤੇ ਛਾਪੇਮਾਰੀ ਕੀਤੀ ਜਾਵੇਗੀ। ਪ੍ਰਸ਼ਾਸਨ ਦੀ ਜਾਂਚ ‘ਚ ਦੇਖਿਆ ਗਿਆ ਕਿ ਇੱਕ ਟੈਂਕਰ ਤੋਂ ਲਗਭਗ 100 ਲੀਟਰ ਤੱਕ ਤੇਲ ਚੋਰੀ ਹੁੰਦਾ ਹੈ। ਚੋਰੀ ਦੇ ਡੀਜ਼ਲ ਪੈਟਰੋਲ ਨੂੰ 5 ਲੀਟਰ ਦੇ ਡਰੰਮ ‘ਚ ਰੱਖਿਆ ਜਾਂਦਾ ਹੈ। ਮੋਹਾਲੀ ਜਿਲ੍ਹਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਿੰਦਰ ਮੋਂਗੀਆ ਨੇ ਕਿਹਾ ਕਿ ਚੰਡੀਗੜ੍ਹ ਤੇ ਪੰਜਾਬ ‘ਚ ਵੇਚੇ ਜਾਣ ਵਾਲੇ ਪੈਟਰੋਲ, ਡੀਜ਼ਲ ਦੇ ਵਿਚ ਕੀਮਤ ਦਾ ਫਰਕ ਈਂਧਣ ਦੀ ਚੋਰੀ ਨੂੰ ਵਧਾ ਰਿਹਾ ਹੈ। ਇਸ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਮੋਂਗੀਆ ਨੇ ਕਿਹਾ ਕਿ ਚੋਰੀ ਰੋਕਣ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਇਸ ਨਾਲ ਚੋਰੀ ਦੀਆਂ ਘਟਨਾਵਾਂ ਵੀ ਰੁਕਣਗੀਆਂ ਤੇ ਪੈਟਰੋਲ ਪੰਪ ਸੰਚਾਲਕਾਂ ਨੂੰ ਵੀ ਨੁਕਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਦੁਖਦਾਈ ਖ਼ਬਰ: ਸੰਤ ਬਾਬਾ ਜਸਵੰਤ ਸਿੰਘ ਜੀ ਗੁਰਦੁਆਰਾ ਨਾਨਕਸਰ ਲੁਧਿਆਣਾ ਵੱਲੋਂ ਅਕਾਲ ਚਲਾਣਾ…