PM Modi at G20: ਕੋਰੋਨਾ ਸੰਕਟ ਦੇ ਵਿਚਕਾਰ ਸ਼ੁਰੂ ਹੋਏ 15ਵੇਂ G-20 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਕੋਰੋਨਾ ਤੋਂ ਬਾਅਦ ਦੀ ਦੁਨੀਆ ਲਈ ਇੱਕ ਨਵਾਂ ਗਲੋਬਲ ਇੰਡੈਕਸ ਬਣਾਉਣ ਦੀ ਮੰਗ ਕੀਤੀ ਜਿਸ ਵਿੱਚ ਚਾਰ ਮੁੱਖ ਤੱਤ ਸ਼ਾਮਿਲ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਸੰਮੇਲਨ ਵਿੱਚ ਸ਼ਾਮਿਲ ਹੋਏ । ਸਾਊਦੀ ਅਰਬ ਦੇ ਕਿੰਗ ਸਲਮਾਨ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਹਨ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਤੋਂ ਬਾਅਦ ਦੁਨੀਆ ਲਈ ਜੋ ਨਵਾਂ ਗਲੋਬਲ ਇੰਡੈਕਸ ਬਣਾਉਣ ਦੀ ਮੰਗ ਕੀਤੀ ਗਈ ਹੈ ਉਸ ਵਿੱਚ ਜੋ ਸ਼ਾਮਿਲ ਚਾਰ ਮੁੱਖ ਤੱਤਾਂ ਹਨ- ਇੱਕ ਵਿਸ਼ਾਲ ਪ੍ਰਤਿਭਾ ਪੂਲ ਦੀ ਸਿਰਜਣਾ ਇਹ ਯਕੀਨੀ ਬਣਾਉਣ ਲਈ ਕਿ ਤਕਨਾਲੋਜੀ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ । ਧਰਤੀ ਮਾਂ ਦੀ ਸ਼ਾਸਨ ਪ੍ਰਣਾਲੀਆਂ ਵਿੱਚ ਪਾਰਦਰਸ਼ਤਾ ਅਤੇ ਵਿਸ਼ਵਾਸ ਦੀ ਭਾਵਨਾ ਨਾਲ ਸੇਵਾ ਕੀਤੀ ਜਾਣੀ ਚਾਹੀਦੀ ਹੈ। ਇਸਦੇ ਅਧਾਰ ‘ਤੇ G-20 ਇੱਕ ਨਵੀਂ ਦੁਨੀਆਂ ਦੀ ਨੀਂਹ ਰੱਖ ਸਕਦਾ ਹੈ।
ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ G-20 ਸੰਮੇਲਨ ਦੀ ਸ਼ੁਰੂਆਤ ਕੀਤੀ । ਇਸ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਮੂਹ ਦੇ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੀ ਬੈਠਕ ਡਿਜੀਟਲ ਰੂਪ ਵਿੱਚ ਹੋ ਰਹੀ ਹੈ। ਭਾਰਤ 2022 ਵਿੱਚ G-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਲਿਖਿਆ, G-20 ਨੇਤਾਵਾਂ ਨਾਲ ਬਹੁਤ ਹੀ ਰਚਨਾਤਮਕ ਗੱਲਬਾਤ ਹੋਈ । ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਤਾਲਮੇਲ ਯਤਨ ਇਸ ਮਹਾਂਮਾਰੀ ਨਾਲ ਤੇਜ਼ੀ ਨਾਲ ਨਜਿੱਠਣ ਦੀ ਅਗਵਾਈ ਕਰਨਗੇ। ਡਿਜੀਟਲ ਸੰਮੇਲਨ ਦੇ ਆਯੋਜਨ ਲਈ ਸਾਊਦੀ ਅਰਬ ਦਾ ਧੰਨਵਾਦ ।
ਉਨ੍ਹਾਂ ਨੇ G-20 ਵੱਲੋਂ ਫੈਸਲਾਕੁੰਨ ਕਾਰਵਾਈ ਕਰਨ ਦੀ ਮੰਗ ਕੀਤੀ, ਜੋ ਕਿ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ, ਰੁਜ਼ਗਾਰ ਅਤੇ ਵਪਾਰ ਨੂੰ ਮਜ਼ਬੂਤ ਕਰਨ ਤੱਕ ਸੀਮਿਤ ਨਹੀਂ ਹੈ, ਬਲਕਿ ਧਰਤੀ ਦੀ ਰਾਖੀ ‘ਤੇ ਕੇਂਦਰਿਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅਸੀਂ ਸਾਰੇ ਭਵਿੱਖ ਦੇ ਮਨੁੱਖਤਾ ਦੇ ਰਾਖੇ ਹਾਂ । ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨੇ ਸ਼ਾਸਨ ਪ੍ਰਣਾਲੀਆਂ ਵਿੱਚ ਵਧੇਰੇ ਪਾਰਦਰਸ਼ਤਾ ਦੀ ਵਕਾਲਤ ਕੀਤੀ ਜਿਸ ਨਾਲ ਸਾਡੇ ਨਾਗਰਿਕਾਂ ਨੂੰ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਤੇ ਵਿਸ਼ਵਾਸ ਵਧਾਉਣ ਲਈ ਪ੍ਰੇਰਨਾ ਮਿਲੇਗੀ । ਪ੍ਰਧਾਨ ਮੰਤਰੀ ਮੋਦੀ ਨੇ G-20 ਦੇ ਪ੍ਰਭਾਵੀ ਕੰਮਕਾਜ ਲਈ ਡਿਜੀਟਲ ਸਹੂਲਤਾਂ ਦੇ ਵਿਕਾਸ ਦੇ ਉਦੇਸ਼ ਨਾਲ ਭਾਰਤ ਦੇ ਸੂਚਨਾ ਤਕਨਾਲੋਜੀ ਦੇ ਹੁਨਰ ਦੀ ਪੇਸ਼ਕਸ਼ ਕੀਤੀ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ ਨਵੀਂ ਤਕਨਾਲੋਜੀ ਦਾ ਕੋਈ ਵੀ ਮੁਲਾਂਕਣ ਜੀਵਣ ਦੀ ਸੌਖ ਅਤੇ ਜੀਵਨ ਦੀ ਗੁਣਵੱਤਾ ‘ਤੇ ਉਸਦੇ ਪ੍ਰਭਾਵਾਂ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਸੰਮੇਲਨ ਵਿੱਚ 19 ਮੈਂਬਰ ਦੇਸ਼ਾਂ, ਯੂਰਪੀਅਨ ਸੰਘ, ਹੋਰ ਸੱਦੇ ਗਏ ਦੇਸ਼ਾਂ ਦੇ ਰਾਜਾਂ ਦੇ ਮੁਖੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ ।
ਇਹ ਵੀ ਦੇਖੋ: ਦੇਖੋ ਕਿਸਾਨਾਂ ਦੀ ਤਿਆਰੀ, ਕਰ ਲਈਆਂ ਖੋਏ ਦੀਆਂ ਪਿੰਨੀਆਂ ਤਿਆਰ, ਦੇਖੋ ਕਿੱਥੋਂ ਤੇ ਕਿਵੇਂ ਜਾਣਗੇ Delhi