3 more OPD services : ਚੰਡੀਗੜ੍ਹ : ਕੋਵਿਡ-19 ਕਾਰਨ ਹਸਪਤਾਲਾਂ ‘ਚ ਹੋਰ ਸੇਵਾਵਾਂ ਕੁਝ ਸਮੇਂ ਲਈ ਬੰਦ ਕੀਤੀਆਂ ਗਈਆਂ ਸਨ , ਤਾਂ ਜੋ ਹਸਪਤਾਲਾਂ ‘ਚ ਆਉਣ ਵਾਲੇ ਲੋਕ ਕੋਰੋਨਾ ਮਰੀਜ਼ਾਂ ਦੇ ਸੰਪਰਕ ‘ਚ ਆਉਣ ਨਾਲ ਪ੍ਰਭਾਵਿਤ ਨਾ ਹੋਣ, ਪਰ ਹੁਣ 8 ਮਹੀਨਿਆਂ ਬਾਅਦ ਕੁਝ ਸ਼ਰਤਾਂ ਸਮੇਤ ਸਰਕਾਰ ਵੱਲੋਂ ਹਸਪਤਾਲਾਂ ਦੀਆਂ ਲੈਬੋਰਟਰੀਆਂ ਅਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿੰਨਾ ‘ਚ ਚੰਡੀਗੜ੍ਹ ਵਿਖੇ GMCH ‘ਚ ਸਰਜਰੀ, ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਰਥੋਪੈਡਿਕ ਅਤੇ ਗਾਇਨੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ । ਇਹ ਸੇਵਾਵਾਂ ਕੱਲ ਦੇ ਦਿਨ ਸੋਮਵਾਰ ਯਾਨੀ ਕਿ 23 ਨਵੰਬਰ ਤੋਂ ਚਾਲੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਹਾਸਪਤਾਲ ‘ਚ 9 ਓ. ਪੀ. ਡੀ. ਚੱਲ ਰਹੀਆਂ ਹਨ।
ਇਸ ‘ਚ ਪੀਡੀਆਟ੍ਰਿਕ, ਪਲਮੋਨਰੀ ਮੈਡੀਸਨ, ਸਾਇਕੇਟਰੀ, ਰੇਡੀਓਥੈਰੇਪੀ, ਓਬਸਟ੍ਰਿਕਸ, ਫਿਜ਼ੀਓਥੈਰੇਪੀ ਅਤੇ ਡਰਮੇਟੋਲਾਜੀ ਵਿਭਾਗ ਦੀ ਓ. ਪੀ. ਡੀ. ਚੱਲ ਰਹੀ ਹੈ। ਇਨ੍ਹਾਂ ਸਾਰੇ ਵਿਭਾਗਾਂ ਦੇ ਫਿਜ਼ੀਕਲ ਓਪੀਡੀ ਲਈ ਹਸਪਤਾਲ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਟੈਲੀਮੈਡੀਸਨ ਨੰਬਰ ਦਿੱਤੇ ਗਏ ਹਨ। ਇਨ੍ਹਾਂ ਟੈਲੀਮੈਡੀਸਨ ਨੰਬਰ ‘ਤੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। ਇਥੇ ਦੱਸ ਦੇਈਏ ਕਿ ਹਸਪਤਾਲ ਨੇ ਪਹਿਲਾਂ ਹੀ 1 ਨਵੰਬਰ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ। ਜਿਸ ਵਿਚ ਟੈਲੀ ਕੰਸਲਟੇਸ਼ਨ ਸਰਵਿਸ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਆਨਲਾਈਨ ਚੈੱਕ ਕਰਨ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਲਈ ਡਾਕਟਰ ਨੂੰ ਲੱਗ ਰਿਹਾ ਹੈ ਕਿ ਮਰੀਜ਼ ਨੂੰ ਫਿਜ਼ੀਕਲ ਵੀ ਦੇਖਣ ਦੀ ਲੋੜ ਹੈ ਤਾਂ ਉਸ ਨੂੰ ਓ. ਪੀ. ਡੀ. ‘ਚ ਬੁਲਾਇਆ ਜਾ ਰਿਹਾ ਹੈ। ਮਰੀਜ਼ ਦੀ ਪੂਰੀ ਜਾਂਚ ਤੋਂ ਬਾਅਦ ਹੀ ਉਸ ਨੂੰ ਓ. ਪੀ. ਡੀ. ‘ਚ ਐਂਟਰੀ ਮਿਲ ਰਹੀ ਹੈ। ਹਸਪਤਾਲ ਮੈਨੇਜਮੈਂਟ ਮੁਤਾਬਕ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਪੂਰੀਆਂ ਕਰ ਲਈਆਂ ਗਈਆਂ ਹਨ | ਇਸ ਨੂੰ ਦੇਖਦਿਆਂ ਹੀ ਕੁੱਝ ਹੋਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਕਰੀਬ 300 ਮਰੀਜ਼ ਓ. ਪੀ. ਡੀ. ‘ਚ ਆ ਰਹੇ ਹਨ।
ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਟ੍ਰਾਂਸ ਫੈਟ ਫ੍ਰੀ ਦੀਵਾਲੀ ਮੁਹਿੰਮ ਦਾ ਪੰਜਾਬ ਦੀਆਂ ਸਾਰੀਆਂ ਸੈਲੀਬ੍ਰਿਟੀਜ਼ ਨੇ ਸਮਰਥਨ ਕੀਤਾ ਹੈ। ਸ਼ਨੀਵਾਰ ਨੂੰ ਵੈਬੀਨਾਰ ਦਾ ਆਯੋਜਨ ਕਰਕੇ ਇਸ ਮੁਹਿੰਮ ਨਾਲ ਜੁੜਨ ਵਾਲੀਆਂ ਸਾਰੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ‘ਚ ਮਿਲਖਾ ਸਿੰਘ, ਜਸਬੀਰ ਜੱਸੀ, ਬਬਲ ਰਾਏ, ਲਹਿੰਬਰ ਹੁਸੈਨਪੁਰੀ, ਦਿਨੇਸ਼ ਮੋਹਨ, ਸਾਹਿਲ ਆਨੰਦ, ਗੁਰਿੰਦਰ ਮਖਣਾ, ਪ੍ਰੀਤ ਕਮਲ, ਅਸੈਸ ਚੱਢਾ, ਬੇਅੰਤ ਸਿੰਘ ਤੇ ਤਜਿੰਦਰ ਪਾਲ ਸਿੰਘ ਤੂਰ ਨੂੰ ਵੀ ਸਨਮਾਨਿਤ ਕੀਤਾ ਗਿਆ।