Thief arrested for : ਪਟਿਆਲਾ : ਪੰਜਾਬ ‘ਚ ਸਵਾ 6 ਕਰੋੜ ਰੁਪਏ ਦੀਆਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਉਨ੍ਹਾਂ ਦੀ ਖਰੀਦੋ-ਫਰੋਖਤ ਕਰਨ ਤੇ ਕਬਾੜ ‘ਚ ਬਦਲ ਕੇ ਵੇਚਣ ਦੇ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮਾਮਲੇ ‘ਚ ਫਰਾਰ ਦੋਸ਼ੀ ਹਰਪ੍ਰੀਤ ਸਿੰਘ ਸਮਾਟੀ ਨੂੰ ਚੰਡੀਗੜ੍ਹ ਪੁਲਿਸ ਨੇ ਲਗਭਗ 5 ਸਾਲ ਬਾਅਦ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਸਮਾਟੀ ਦਾ ਨਾਂ ਉਨ੍ਹਾਂ 14 ਲੋਕਾਂ ‘ਚ ਸ਼ਾਮਲ ਸੀ, ਜੋ ਕੇਸ ‘ਚ ਫਰਾਰ ਚੱਲ ਰਹੇ ਹਨ। ਇਸ ਮਾਮਲੇ ‘ਚ ਸਾਲ 2015 ‘ਚ ਥਾਣਾ ਅਰਬਨ ਅਸਟੇਟ ‘ਚ ਕੇਸ ਦਰਜ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਫਰਾਰ ਦੋਸ਼ੀਆਂ ‘ਚ ਹਾਜੀਗੁਲਾ, ਰਾਮਪਾਲ, ਰਾਣਾ, ਆਸਿਫ, ਸੁਹੇਲ ਨਿਵਾਸੀ ਮੇਰਠ, ਯੂ. ਪੀ., ਰਾਜੂ ਨਿਵਾਸੀ ਦਿੱਲੀ, ਜਮੀ ਨਿਵਾਸੀ ਬੈਂਗਲੁਰੂ (ਕਰਨਾਟਕ), ਵਸੀਸ ਨਿਵਾਸੀ ਝਾਰਖੰਡ, ਹਨੀਸ਼ ਠਾਕੁਰ ਨਿਵਾਸੀ ਡੇਰਾਬੱਸੀ ਤੇ ਹਰਪ੍ਰੀਤ ਸਿੰਘ ਸਮਾਟੀ ਨਿਵਾਸੀ ਪਟਿਆਲਾ ਸ਼ਾਮਲ ਹਨ। ਪੁਲਿਸ ਵੱਲੋਂ ਜਦੋਂ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ ਉਸ ਸਮੇਂ ਹਰਪ੍ਰੀਤ ਸਿੰਘ ਸਮਾਟੀ ਦਾ ਨਵਾਂ ਵਿਆਹ ਹੋਇਆ ਸੀ। ਵਿਆਹ ਦੇ ਪ੍ਰੋਗਰਾਮ ਦੌਰਾਨ ਉਸ ਦੇ ਦੋਸਤਾਂ ਨੇ 500-500 ਦੇ ਨੋਟ ਨੱਚਦੇ ਸਮੇਂ ਲੁਟਾ ਦਿੱਤੇ ਸਨ। ਇਸ ਦੀ ਵੀਡੀਓ ਫੁਟੇਜ ਪੁਲਿਸ ਨੇ ਕਬਜ਼ੇ ‘ਚ ਲੈਣ ਦੇ ਬਾਅਦ ਇਨ੍ਹਾਂ ਲੋਕਾਂ ‘ਤੇ ਵੀ ਕਾਰਵਾਈ ਸ਼ੁਰੂ ਕਰਕੇ ਨਾਮਜ਼ਦ ਕੀਤਾ ਸੀ। ਇਸ ਗੈਂਗ ਤੋਂ 10 ਫਾਰਚਿਊਨਰ, 5 ਇਨੋਵਾ, 9 ਵਰਨਾ ਕਾਰ, 1 ਅਨਡੇਵਰ, 1 ਏਟਰਿਗਾ, 6 ਸਵਿਫਟ ਡਿਜਾਈਰ, 5 ਸਵਿਫਟ, 6 ਆਈ ਟਵੰਡੀ, 1 ਇਟੀਓਸ ਸਮੇਤ ਲਗਭਗ 53 ਗੱਡੀਆਂ ਰਿਕਵਰ ਕਰਕੇ 9 ਲੋਕ ਗ੍ਰਿਫਤਾਰ ਕੀਤੇ ਸਨ। ਚੰਡੀਗੜ੍ਹ ਪੁਲਿਸ ਨੇ ਅੱਜ ਇਸ ਸ਼ਾਤਿਰ ਚੋਰ ਨੂੰ ਫੜਨ ‘ਚ ਕਾਯਮਾਬੀ ਹਾਸਲ ਕਰ ਲਈ ਹੈ।