Parkash Day of : ਬਾਬਾ ਬਕਾਲਾ : ਭਗਤ ਨਾਮਦੇਵ ਜੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਬਾਬਾ ਨਾਮਦੇਵ ਧਰਮਸ਼ਾਲਾ ਵਿਖੇ ਟਾਂਕ ਕਸ਼ੱਤਰੀ ਸਭਾ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਤੇਜਿੰਦਰ ਸਿੰਘ ਅਠੌਲਾ ਸਾ. ਬਲਾਕ ਸੰਮਤੀ ਮੈਂਬਰ ਦੀ ਪ੍ਰਧਾਗਨੀ ਹੇਠ ਹੋਈ ਜਿਸ ‘ਚ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਵਾਂਗ ਮਨਾਉਣ ਲਈ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਗਈ ਤੇ ਸਮਾਗਮ ਦੌਰਾਨ ਪ੍ਰੋਗਰਾਮ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਤੇਜਿੰਦਰ ਸਿੰਘ ਅਠੌਲਾ ਨੇ ਦੱਸਿਆ ਕਿ ਸਭਾ ਵੱਲੋਂ ਇਸ ਵਾਰ ਬਾਬਾ ਭਗਤ ਸਿੰਘ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ 25 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਸਤਵਿੰਦਰਜੀਤ ਸਿੰਘ ਕੰਵਲ, ਬੀਬੀ ਪਰਮਜੀਤ ਕੌਰ ਖਾਲਸਾ, ਜਗਜੀਤ ਸਿੰਘ ਧਾਮੀ, ਜਸਬਾਰ ਸਿੰਘ ਬਿੱਲਾ ਹਰਦੀਪ ਸਿੰਘ ਰਤਨ, ਜਸਪਾਲ ਸਿੰਘ, ਗੋਲਡੀ ਸਵੀਟਸ, ਹਲਜੀਤ ਸਿੰਘ ਜਿੰਦਾ, ਗੁਰਮੀਤ ਸਿੰਘ ਗੀਤਾ, ਮਨਜਿੰਦਰ ਸਿੰਘ ਹੀਰਾ, ਮਨਜੀਤ ਸਿੰਘ, ਗੁਰਦਿਆਲ ਸਿੰਘ ਆਦਿ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਇਸ ਤੋਂ ਬਾਅਦ ਭਾਈ ਹਰਦੇਵ ਸਿੰਘ ਭਿੰਡਰ ਦਾ ਰਾਗੀ ਜੱਥਾ ਕੀਰਤਨ ਰਾਹੀਂ ਅਤੇ ਭਾਈ ਕੁਲਜੀਤ ਸਿੰਘ ਦਾ ਕਵੀਸ਼ਰ ਜਥਾ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਇਥੇ ਦੱਸਣਯੋਗ ਹੈ ਕਿ ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਵਿਖੇ ਪਿਤਾ ਦਾਮਸ਼ੇਟ ਤੇ ਮਾਤਾ ਗੋਨੀ ਬਾਈ ਦੇ ਗ੍ਰਹਿ ਵਿਖੇ 1270 ਈਸਵੀ ‘ਚ ਹੋਇਆ। ਆਪ ਦਾ ਸੁਭਾਅ ਬਚਪਨ ਤੋਂ ਸਾਦਗੀ ਤੇ ਭਗਤੀ ਵਾਲਾ ਸੀ। ਕਿਸੇ ਵੀ ਦੁਨਿਆਵੀ ਪਿਤਾ ਵਾਂਗ ਆਪ ਜੀ ਦੇ ਪਿਤਾ ਜੀ ਨੇ ਵੀ ਪੂਰੀ ਕੋਸ਼ਿਸ਼ ਕੀਤੀ ਕਿ ਆਪ ਵਪਾਰ ਆਦਿ ਕਰ ਕੇ ਗ੍ਰਹਿਸਤੀ ਜੀਵਨ ਬਤੀਤ ਕਰਨ। ਆਪ ਨੇ ਕੱਪੜੇ ਛਾਪਣ ਦੀ ਕਿਰਤ ਕਰਦਿਆਂ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਆਪ ਵਿਸ਼ੋਭਾ ਖੇਤਰ ਨੂੰ ਗੁਰੂ ਧਾਰਨ ਕਰ ਕੇ ਕੱਪੜੇ ਰੰਗਣ ਦੇ ਨਾਲ-ਨਾਲ ਆਪਣੇ ਮਨ ਨੂੰ ਵੀ ਭਗਤੀ-ਭਾਵ ਨਾਲ ਰੰਗਦੇ ਰਹੇ।