TV actor Ashish roy death:’ਸਸੁਰਾਲ ਸਿਮਰ ਕਾ’ ਵਰਗੇ ਟੀ ਵੀ ਸੀਰੀਅਲਾਂ ਵਿੱਚ ਨਜ਼ਰ ਆਏ ਅਦਾਕਾਰ ਅਸ਼ੀਸ਼ ਰਾਏ ਦੀ ਮੁੰਬਈ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 24 ਨਵੰਬਰ ਨੂੰ ਸਵੇਰੇ 4 ਵਜੇ 55 ਸਾਲਾ ਅਦਾਕਾਰ ਦੀ ਗੁਰਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਉਸਨੇ ਘਰ ਵਿੱਚ ਆਖਰੀ ਸਾਹ ਲਿਆ।ਅਸ਼ੀਸ਼ ਪਿਛਲੇ ਕੁਝ ਸਾਲਾਂ ਤੋਂ ਕਿਡਨੀ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਉਸ ਕੋਲ ਇਲਾਜ ਦੇ ਪੈਸੇ ਨਹੀਂ ਸਨ। ਪਿਛਲੇ ਇੱਕ ਸਾਲ ਵਿੱਚ, ਉਸਨੇ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਲੋਕਾਂ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਸੀ।
ਕਰੀਬੀ ਦੋਸਤ ਨੇ ਕੀਤੀ ਮੌਤ ਦੀ ਪੁਸ਼ਟੀ-ਅਸ਼ੀਸ਼ ਦੇ ਕਰੀਬੀ ਦੋਸਤ ਸੂਰਜ ਥਾਪਰ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੂਰਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ “ਪਿਛਲੇ ਕੁਝ ਸਾਲਾਂ ਤੋਂ ਆਸ਼ੀਸ਼ ਗੁਰਦੇ ਦੀ ਬਿਮਾਰੀ ਨਾਲ ਲੜ ਰਿਹਾ ਸੀ। ਉਹ ਆਪਣੇ ਪੈਰਾਂ ਤੇ ਫਿਰ ਤੇ ਖੜੇ ਹੋਣ ਦੀ ਫਿਰ ਤੋਂ ਕੋਸ਼ਿਸ਼ ਕਰ ਰਿਹਾ ਸੀ ਅਤੇ ਇੱਕ ਹੱਦ ਤੱਕ ਸਫਲ ਰਿਹਾ। ਉਸ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਸਨ। ਖਰਾਬ ਹੋਣ ਦੇ ਬਾਵਜੂਦ ਉਹ ਆਪਣਾ ਇਲਾਜ ਕਰਵਾ ਰਿਹਾ ਸੀ ਅਤੇ ਲੋਕਾਂ ਤੋਂ ਕੰਮ ਮੰਗ ਰਿਹਾ ਸੀ। ”ਤੁਹਾਨੂੰ ਦੱਸ ਦੇਈਏ ਕਿ ਆਸ਼ੀਸ਼ ਰਾਏ ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਸਨ। ਉਹ ਟੀਵੀ ਸੀਰੀਅਲਜ਼ ਜਿਵੇਂ ਅਪਨੀ ਬਾਤ, ਰੀਮਿਕਸ, ਕੁਛ ਰੰਗ ਪਿਆਰੇ ਕੇ ਐਸੀ ਭੀ, ਜਿਨੀ ਅਤੇ ਜੁਜੂ ਵਰਗੇ ਸੀਰੀਅਲ ਵਿੱਚ ਨਜ਼ਰ ਆ ਚੁੱਕੇ ਹਨ।ਅਸ਼ੀਸ਼ ਨੇ ਮਈ ਵਿਚ ਫੇਸਬੁੱਕ ‘ਤੇ ਦੋ ਪੋਸਟਾਂ ਵੀ ਪਾਈਆਂ ਸਨ। ਉਸਨੇ ਲਿਖਿਆ, “ਡਾਇਲਾਸਿਸ ਲਈ ਤੁਹਾਡੇ ਪੈਸੇ ਦੀ ਲੋੜ ਹੈ। ਮੈਂ ਆਈਸੀਯੂ ਵਿੱਚ ਹਾਂ ਅਤੇ ਬਹੁਤ ਬਿਮਾਰ ਹਾਂ।”
ਇਸ ‘ਤੇ ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਟਵਿੱਟਰ ਰਾਹੀਂ ਅਦਾਕਾਰ ਲਈ ਫਿਲਮ ਐਸੋਸੀਏਸ਼ਨਾਂ ਤੋਂ ਮਦਦ ਮੰਗੀ ਸੀ।ਇਸ ਤੋਂ ਬਾਅਦ ਜੂਨ ਮਹੀਨੇ ਵਿੱਚ ਅਸ਼ੀਸ਼ ਰਾਏ ਨੇ ਆਪਣੇ ਦੋਸਤ ਸੂਰਜ ਥਾਪਰ ਦੇ ਜ਼ਰੀਏ ਸਲਮਾਨ ਖਾਨ ਨੂੰ ਮਦਦ ਦੀ ਬੇਨਤੀ ਕੀਤੀ। ਸੂਰਜ ਨੇ ਦੱਸਿਆ ਕਿ ਪਿਛਲੀ ਵਾਰ ਜਦੋਂ ਅਸ਼ੀਸ਼ ਸਾਲ 2019 ਵਿੱਚ ਬਿਮਾਰ ਹੋ ਗਿਆ ਸੀ ਤਾਂ ਸਿੰਟਾ (CINTA) ਨੇ ਵੀ ਉਸਦੀ ਮਦਦ ਕੀਤੀ ਸੀ, ਪਰ ਇਸ ਵਾਰ ਅਸ਼ੀਸ਼ ਨੇ (CINTA) ਨਾਲ ਸੰਪਰਕ ਨਹੀਂ ਕੀਤਾ। ਇਸ ਵਾਰ ਉਸਨੇ ਫੇਸਬੁੱਕ ‘ਤੇ ਸਭ ਤੋਂ ਵੱਧ ਅਪੀਲ ਕੀਤੀ ਅਤੇ ਉਸਦਾ ਚੰਗਾ ਹੁੰਗਾਰਾ ਮਿਲਿਆ, ਪਰ ਉਸ ਦੇ ਡਾਇਲਾਸਿਸ ਵਿਚ ਖਰਚਾ ਜਿਆਦਾ ਹੈ।
ਉਸਨੇ ਅੱਗੇ ਕਿਹਾ, ‘ਇੱਥੇ ਕੋਈ ਸੰਸਥਾ ਜਾਂ ਕਲੱਬ ਹੋਣਾ ਚਾਹੀਦਾ ਹੈ ਜੋ ਇਥੋਂ ਡਾਕਟਰੀ ਸਮੱਸਿਆ ਨੂੰ ਟੇਕਓਵਰ ਕਰ ਲਵੇ। ਇਹ ਉਨ੍ਹਾਂ ਲਈ ਥੋੜਾ ਸੌਖਾ ਵੀ ਹੋ ਜਾਵੇਗਾ ਕਿਉਂਕਿ ਸਿਰਫ ਡਾਕਟਰ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਡਾਇਲਸਿਸ ਕਿੰਨਾ ਚਿਰ ਰਹੇਗਾ। ਉਸ ਦੀਆਂ ਦੋਵੇਂ ਕਿਡਨੀਆਂ ਵਿੱਚ ਦਿੱਕਤ ਹੈ। ਇਸ ਤੋਂ ਇਲਾਵਾ, ਉਨ੍ਹਾਂ ਲਈ ਸਭ ਤੋਂ ਜਿਆਦਾ ਜਰੂਰੀ ਹੈ ਕਿ ਕੋਈ ਉਸ ਨੂੰ ਕੰਮ ਦੇ ਦੇਵੇ ਜੋ ਉਸ ਲਈ ਬਹੁਤ ਜਰੂਰੀ ਹੈ।