The Chief Minister : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਹੈ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਖਾਣੇ ‘ਤੇ ਸੂਬੇ ਤੇ ਰਾਸ਼ਟਰੀ ਰਾਜਨੀਤੀ ਬਾਰੇ ਵਿਚਾਰ-ਚਰਚਾ ਹੋ ਸਕਦੀ ਹੈ। ਇਹ ਖੁਲਾਸਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਾਕਾਤਾਂ ਤੋਂ ਇਸ ਮੁਲਾਕਾਤ ਦੌਰਾਨ ਰਾਜ ਅਤੇ ਰਾਸ਼ਟਰੀ ਰਾਜਨੀਤੀ ਬਾਰੇ ਵਿਚਾਰ ਵਟਾਂਦਰੇ ਦੀ ਉਮੀਦ ਕੀਤੀ ਜਾਂਦੀ ਹੈ।
ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਮਤਭੇਦ ਚੱਲ ਰਹੇ ਸਨ। ਕਾਫੀ ਸਮਾਂ ਪਹਿਲਾਂ ਜਦੋਂ ਉਨ੍ਹਾਂ ਨੂੰ ਮਹਿਕਮਾ ਬਦਲਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵੀ ਕਿਆਸ ਲਗਾ ਜਾ ਰਹੇ ਹਨ ਕਿ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਲੰਚ ਦਾ ਸੱਦਾ ਦਿੱਤਾ ਹੈ। ਪਿਛਲੇ ਲਗਭਗ ਡੇਢ ਸਾਲ ਤੋਂ ਚੁੱਪੀ ਧਾਰੀ ਬੈਠੇ ਕਾਂਗਰਸ ਦੇ ਤੇਜ਼-ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਹੁਣ ਸੱਤਾ ‘ਚ ਵਾਪਸੀ ਹੋ ਚੁੱਕੀ ਹੈ ਤੇ ਹੁਣ ਕੈਪਟਨ ਵੱਲੋਂ ਨਾਰਾਜ਼ ਹੋਏ ਸਿੱਧੂ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਮੰਤਵ ਲਈ ਉਨ੍ਹਾਂ ਨੇ ਕੱਲ੍ਹ ਦੁਪਹਿਰ ਦੇ ਖਾਣੇ ‘ਤੇ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਹੈ। ਇਸ ਨੂੰ ‘ਡਿਪਲੋਮੇਸੀ ਲੰਚ’ ਵੀ ਕਿਹਾ ਜਾ ਸਕਦਾ ਹੈ। ਬੱਧਨੀ ਕਲਾਂ ਰੈਲੀ ਵਿਖੇ ਵੀ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਮੰਤਰੀਆਂ ਦਾ ਵਿਰੋਧ ਕੀਤਾ ਸੀ। ਉਦੋਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਸ ਨੂੰ ਰੋਕਿਆ ਨਾ ਜਾਵੇ, ਸਗੋਂ ਬੋਲਣ ਦੇ ਦਿੱਤਾ ਜਾਵੇ। ਉਸ ਸਮੇਂ ਸਟੇਜ ‘ਤੇ ਕੈਪਟਨ ਸਾਹਿਬ ਵੀ ਮੌਜੂਦ ਸਨ। ਕੈਪਟਨ ਤੇ ਸਿੱਧੂ ਵਿਚਾਲੇ ਤਲਖੀ ਕਾਫੀ ਵਧੀ ਹੋਈ ਸੀ ਇਸੇ ਲਈ ਕੱਲ੍ਹ ਦਾ ਦਿਨ ਕਾਂਗਰਸ ਲਈ ਕਾਫੀ ਮਹੱਤਵਪੂਰਨ ਹੈ ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਮੀਟਿੰਗ ‘ਤੇ ਹਨ। ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ‘ਚ ਵੀ ਵਾਪਸੀ ਹੋ ਸਕਦੀ ਹੈ। ਹਰੀਸ਼ ਰਾਵਤ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡੇ ਚਿਹਰੇ ਦੇ ਤੌਰ ‘ਤੇ ਹੀ ਦੇਖਿਆ ਜਾਂਦਾ ਰਿਹਾ ਹੈ। ਕਾਂਗਰਸ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਭਵਿੱਖ ‘ਚ ਕਿਵੇਂ ਪਾਰਟੀ ਨੂੰ ਬਚਾਇਆ ਜਾਵੇ ਤੇ ਇਸ ਲਈ ਜੇਕਰ ਸਿੱਧੂ ਨੂੰ ਮਨਾਉਣਾ ਪਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ।