PM Modi Rahul Gandhi: ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ । ਉਹ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਅਦ ਲਗਭਗ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਭਰਤੀ ਸੀ। ਉਨ੍ਹਾਂ ਦਾ ਗੁਰੂਗਰਾਮ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਬੁੱਧਵਾਰ ਸਵੇਰੇ ਕਰੀਬ 3:30 ਵਜੇ ਆਖਰੀ ਸਾਹ ਲਿਆ । ਉਨ੍ਹਾਂ ਦੇ ਬੇਟੇ ਫੈਜ਼ਲ ਨੇ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਹਿਮਦ ਪਟੇਲ 71 ਸਾਲਾਂ ਦੇ ਸਨ ।
ਕਾਂਗਰਸ ਪਾਰਟੀ ਦੇ ਖਜ਼ਾਨਚੀ ਰਹੇ ਅਹਿਮਦ ਪਟੇਲ ਦੀ ਮੌਤ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਗ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਇਹ ਇੱਕ ਦੁਖਦਾਈ ਦਿਨ ਹੈ । ਅਹਿਮਦ ਪਟੇਲ ਕਾਂਗਰਸ ਪਾਰਟੀ ਦੇ ਥੰਮ੍ਹ ਸੀ । ਉਨ੍ਹਾਂ ਨੇ ਕਾਂਗਰਸ ਵਿੱਚ ਰਹਿ ਕੇ ਆਖਰੀ ਸਾਹ ਲਏ ਅਤੇ ਸਭ ਤੋਂ ਔਖੇ ਸਮੇਂ ਪਾਰਟੀ ਦੇ ਨਾਲ ਖੜ੍ਹੇ ਰਹੇ। ਅਸੀਂ ਉਨ੍ਹਾਂ ਨੂੰ ਯਾਦ ਕਰਾਂਗੇ। ਫੈਜ਼ਲ, ਮੁਮਤਾਜ ਅਤੇ ਪਰਿਵਾਰ ਨੂੰ ਮੇਰਾ ਪਿਆਰ।
ਅਹਿਮਦ ਪਟੇਲ ਦੀ ਮੌਤ ‘ਤੇ ਕਾਂਗਰਸ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੋਗ ਪ੍ਰਗਟ ਕੀਤਾ ਹੈ । ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਅਹਿਮਦ ਜੀ ਨਾ ਸਿਰਫ ਇੱਕ ਸੂਝਵਾਨ ਅਤੇ ਤਜ਼ਰਬੇਕਾਰ ਸਹਿਯੋਗੀ ਸਨ, ਜਿਨ੍ਹਾਂ ਤੋਂ ਮੈਂ ਲਗਾਤਾਰ ਸਲਾਹ-ਮਸ਼ਵਰਾ ਲੈਂਦੀ ਸੀ। ਉਹ ਇੱਕ ਅਜਿਹੇ ਦੋਸਤ ਸੀ ਜੋ ਸਾਡੇ ਸਾਰਿਆਂ ਦੇ ਨਾਲ ਖੜ੍ਹੇ ਰਹੇ, ਦ੍ਰਿੜ, ਵਫ਼ਾਦਾਰ ਅਤੇ ਭਰੋਸੇਮੰਦ ਰਹੇ । ਉਨ੍ਹਾਂ ਦੀ ਮੌਤ ਨੇ ਇੱਕ ਵਿਸ਼ਾਲ ਜ਼ੀਰੋ ਛੱਡ ਦਿੱਤੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’
ਉਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਹਿਮਦ ਪਟੇਲ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਅਹਿਮਦ ਪਟੇਲ ਦੇ ਦਿਹਾਂਤ ਤੋਂ ਦੁਖੀ ਹਾਂ । ਉਨ੍ਹਾਂ ਨੇ ਜਨਤਕ ਜੀਵਨ ਵਿੱਚ ਕਈ ਸਾਲ ਸਮਾਜ ਦੀ ਸੇਵਾ ਵਿੱਚ ਬਿਤਾਏ। ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ । ਉਨ੍ਹਾਂ ਦੇ ਬੇਟੇ ਫੈਜ਼ਲ ਨਾਲ ਗੱਲਬਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ । ਅਹਿਮਦ ਭਾਈ ਦੀ ਆਤਮਾ ਨੂੰ ਸ਼ਾਂਤੀ ਮਿਲੇ ।’
ਦੱਸ ਦੇਈਏ ਕਿ 71 ਸਾਲਾਂ ਅਹਿਮਦ ਪਟੇਲ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਅਤੇ ਪੰਜ ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ । ਅਗਸਤ 2018 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ । ਅਹਿਮਦ ਪਟੇਲ ਭੜੂਚ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ 26 ਸਾਲ ਦੀ ਉਮਰ ਵਿੱਚ 1977 ਵਿੱਚ ਪਹਿਲੀ ਵਾਰ ਸੰਸਦ ਵਿੱਚ ਪਹੁੰਚੇ ਸਨ । ਹਮੇਸ਼ਾਂ ਪਰਦੇ ਪਿੱਛੇ ਰਾਜਨੀਤੀ ਕਰਨ ਵਾਲੇ ਅਹਿਮਦ ਪਟੇਲ ਨੂੰ ਕਾਂਗਰਸ ਪਰਿਵਾਰ ਦੇ ਭਰੋਸੇਯੋਗ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ । ਉਹ 1993 ਤੋਂ ਰਾਜ ਸਭਾ ਦੇ ਸੰਸਦ ਮੈਂਬਰ ਸਨ ।
ਇਹ ਵੀ ਦੇਖੋ: ਹਰਪ੍ਰੀਤ ਕੌਰ ਅਗਵਾ ਮਾਮਲਾ,ਇਸ ਔਰਤ ਨੇ ਸਬੂਤਾਂ ਸਮੇਤ ਇਲਜਾਮਾਂ ਦਾ ਦਿੱਤਾ ਜਵਾਬ