785 cases of : ਪੰਜਾਬ ‘ਚ ਕੋਰੋਨਾ ਦਾ ਪ੍ਰਕੋਪ ਘਟਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਵੱਡੀ ਗਿਣਤੀ ‘ਚ ਨਵੇਂ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। ਅੱਜ 24323 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ। ਹੁਣ ਤੱਕ 148435 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 136622 ਡਿਸਚਾਰਜ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ ਪੰਜਾਬ ‘ਚ ਹੁਣ 7129 ਤੱਕ ਜਾ ਪੁੱਜੀ ਹੈ। ਸੂਬੇ ‘ਚ ਕੋਰੋਨਾ ਕਾਰਨ 4684 ਲੋਕਾਂ ਦੀ ਮੌਤ ਹੋ ਚੁੱਕੀ ਹੈ। 137 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 13 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੋ ਚੁੱਕੀ ਹੈ। ਅੱਜ ਕੋਰੋਨਾ ਕਾਰਨ ਪੂਰੇ ਸੂਬੇ ‘ਚ 31 ਵਿਅਕਤੀਆਂ ਦੀ ਜਾਨ ਚਲੀ ਗਈ।
ਸੂਬੇ ‘ਚ ਅੱਜ ਕੋਰੋਨਾ ਦੇ ਸਭ ਤੋਂ ਵੱਧ ਕੇਸ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ ਜਿਥੇ 145 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ ਤੋਂ 138 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਪਟਿਆਲੇ ਤੋਂ 110 ਤੇ ਲੁਧਿਆਣੇ ਤੋਂ 104 ਕੋਰੋਨਾ ਕੇਸ ਸਾਹਮਣੇ ਆ ਚੁੱਕੇ ਹਨ। ਅੱਜ ਜਿਹੜੇ 31 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ ਉਨ੍ਹਾਂ ‘ਚੋਂ ਬਠਿੰਡਾ, ਫਰੀਦਕੋਟ, ਮਾਨਸਾ ਤੇ ਪਟਿਆਲੇ ਤੋਂ 1-1, ਐੱਸ. ਏ. ਐੱਸ. ਨਗਰ, ਮੁਕਸਤਰ, ਲੁਧਿਆਣੇ, ਐੱਸ. ਬੀ. ਐੱਸ. ਨਗਰ ਤੇ ਤੋਂ 2-2, ਹੁਸ਼ਿਆਰਪੁਰ, ਜਲੰਧਰ ਤੇ ਪਠਾਨਕੋਟ ਤੋਂ 3-3 ਮਰੀਜ਼ਾਂ ਦੀ ਮੌਤ ਹੋ ਗਈ।
444 ਮਰੀਜ਼ਾਂ ਨੂੰ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ। ਲੁਧਿਆਣੇ ਤੋਂ 81, ਜਲੰਧਰ ਤੋਂ 106, ਪਟਿਆਲੇ ਤੋਂ 45, ਐੱਸ. ਏ. ਐੱਸ. ਨਗਰ ਤੋਂ 4, ਅੰਮ੍ਰਿਤਸਰ ਤੋਂ 29, ਗੁਰਦਾਸਪੁਰ ਤੋਂ 6, ਬਠਿੰਡੇ ਤੋਂ 55, ਹੁਸ਼ਿਆਰਪੁਰ ਤੋਂ 42, ਫਿਰੋਜ਼ਪੁਰ ਤੋਂ 5, ਪਠਾਨਕੋਟ ਤੋਂ 3, ਸੰਗਰੂਰ ਤੋਂ 6, ਕਪੂਰਥਲਾ ਤੋਂ 11, ਫਰੀਦਕੋਟ ਤੋਂ 16, ਮੁਕਤਸਰ ਤੋਂ 2, ਫਾਜ਼ਿਲਕਾ ਤੋਂ 5, ਮੋਗੇ ਤੋਂ 4, ਰੋਪੜ ਤੋਂ 13, ਫਤਿਹਗੜ੍ਹ ਸਾਹਿਬ ਤੋਂ 1, ਬਰਨਾਲੇ ਤੋਂ 2, ਤਰਨਤਾਰਨ ਤੋਂ 2, ਐੱਸ. ਬੀ. ਐੱਸ. ਨਗਰ ਤੋਂ 4 ਤੇ ਮਾਨਸਾ ਤੋਂ ਸਨ। ਪੰਜਾਬ ਦੇ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ 1 ਦਸੰਬਰ ਤੋਂ ਨਾਈਟ ਕਰਫਿਊ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਮਾਸਕ ਨਾ ਪਹਿਨਣ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਵਾਲੇ ਨੂੰ ਜੁਰਮਾਨਾ ਵੀ ਡਬਲ ਕਰ ਦਿੱਤਾ ਗਿਆ ਹੈ।