Traffic affected by : ਚੰਡੀਗੜ੍ਹ : ਕਿਸਾਨਾਂ ਦੇ ਦਿੱਲੀ ਕੂਚ ਨਾਲ ਪੰਜਾਬ ਤੇ ਹਰਿਆਣਾ ‘ਚ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਨਾਲ ਯਾਤਰੀਆਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਯਾਤਰਾ ‘ਤੇ ਨਿਕਲੇ ਲੋਕ ਰਸਤੇ ‘ਚ ਬੁਰੀ ਤਰ੍ਹਾਂ ਫਸ ਗਏ ਹਨ। ਵਾਹਨ ਨਾ ਚੱਲਣ ਨਾਲ ਲੋਕ ਬੱਚਿਆਂ ਨਾਲ ਪੈਦਲ ਜਾਣ ਨੂੰ ਮਜਬੂਰ ਹਨ। ਨਿੱਜੀ ਵਾਹਨਾਂ ਤੋਂ ਵੀ ਜ਼ਰੂਰੀ ਕੰਮ ਨਾਲ ਜਾਣ ਵਾਲੇ ਲੋਕ ਵੀ ਜਗ੍ਹਾ-ਜਗ੍ਹਾ ਫਸੇ ਗਏ ਹਨ। ਵਿਆਹਾਂ ‘ਚ ਜਾ ਰਹੇ ਲੋਕ ਵੀ ਅੱਗੇ ਨਹੀਂ ਜਾ ਪਾ ਰਹੇ। ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।
ਪੰਜਾਬ ‘ਚ ਵੱਖ-ਵੱਖ ਮੁੱਖ ਰਸਤਿਆਂ ‘ਤੇ ਕਿਸਾਨਾਂ ਦੇ ਦਿੱਲੀ ਕੂਚ ਕਾਰਨ ਜਾਮ ਹੈ ਜਾਂ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਹਨ। ਸਭ ਤੋਂ ਵੱਧ ਮੁਸ਼ਕਲ ਟ੍ਰੇਨ ਫੜਨ ਵਾਲੇ ਲੋਕਾਂ ਨੂੰ ਹੋ ਰਹੀ ਹੈ। ਪਟਿਆਲਾ ਦੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਕੂਚ ਕਾਰਨ ਆਮ ਲੋਕਾਂ ਦੀ ਆਵਾਜਾਈ ਨਹੀਂ ਹੋ ਪਾ ਰਹੀ। ਜਨਤਕ ਯਾਤਰੀ ਵਾਹਨ ਵੀ ਨਹੀਂ ਚੱਲ ਰਹੇ ਹਨ। ਅਜਿਹੇ ਲੋਕਾਂ ਨੂੰ ਭਾਰੀ ਮੁਸ਼ਕਲ ਹੋ ਰਹੀ ਹੈ ਜਿਨ੍ਹਾਂ ਨੇ ਅੰਬਾਲਾ ਤੋਂ ਟ੍ਰੇਨ ਫੜਨੀ ਹੈ। ਲੁਧਿਆਣਾ ਤੋਂ ਅੰਬਾਲਾ ਜਾਣ ਲਈ ਨਿਕਲੇ ਮੋਨੂੰ ਪਰਿਵਾਰ ਨਾਲ ਨਿਕਲਿਆ। ਸ਼ੰਭੂ ਬਾਰਡਰ ਸੀਲ ਹੋਣ ਕਾਰਨ ਉਹ ਅਤੇ ਉਸ ਦਾ ਪਰਿਵਾਰ ਫਸ ਗਿਆ। ਉਨ੍ਹਾਂ ਨੂੰ ਪੈਦਲ ਹੀ ਬਾਰਡਰ ਕ੍ਰਾਸ ਕਰਨਾ ਪਿਆ। ਇਸ ‘ਚ ਵੀ ਕਾਫੀ ਮੁਸ਼ਕਲ ਹੋਈ। ਸ਼ੰਭੂ ਬਾਰਡਰ ਸੀਲ ਹੋਣ ਕਾਰਨ ਲਈ ਲੋਕਾਂ ਨੂੰ ਪੁਲ ਦੇ ਹੇਠਾਂ ਤੋਂ ਨਦੀ ਪਾਰ ਕਰਕੇ ਜਾਣਾ ਪੈ ਰਿਹਾ ਹੈ। ਅਜਿਹੀ ਹੀ ਹਾਲਤ ਦਾ ਸਾਹਮਣਾ ਕਾਫੀ ਗਿਣਤੀ ‘ਚ ਲੋਕਾਂ ਨੂੰ ਹੋ ਰਹੀ ਹੈ। ਇਸੇ ਤਰ੍ਹਾਂ ਦੀ ਸਥਿਤੀ ਪੰਜਾਬ-ਹਰਿਆਣਾ ਬਾਰਡਰ ‘ਤੇ ਕਈ ਹੋਰ ਥਾਵਾਂ ‘ਤੇ ਵੀ ਹੈ। ਸਿਰਸਾ ਕੋਲ ਡਬਵਾਲੀ ਬਾਰਡਰ ਤੇ ਬਠਿੰਡਾ ਜਿਲ੍ਹੇ ਦੇ ਡੂਮਵਾਲੀ ਬਾਰਡਰ ‘ਤੇ ਆਮ ਲੋਕਾਂ ਲਈ ਯਾਤਰਾ ਕਰਨਾ ਮੁਸ਼ਕਲ ਹੋ ਗਿਾ ਹੈ।
ਦੂਜੇ ਪਾਸੇ ਹਰਿਆਣਾ ਤੋਂ ਪੰਜਾਬ ‘ਚ ਦਾਖਲ ਹੋ ਰਹੇ ਯਾਤਰੀਆਂ ਨੂੰ ਅਸਹੂਲਤ ਤੋਂ ਬਚਾਉਣ ਲਈ ਪੰਜਾਬ ਰੋਡਵੇਜ਼ ਨੇ ਆਪਣੀਆਂ ਵੱਖ-ਵੱਖ ਡਿਪੋ ਦੀਆਂ ਬੱਸਾਂ ਨੂੰ ਇਥੇ ਸ਼ੰਭੂ ਬਾਰਡਰ ‘ਤੇ ਖੜ੍ਹਾ ਕੀਤਾ ਹੈ। ਇਹ ਬੱਸ ਸੇਵਾਵਾਂ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ। ਯਾਤਰੀਆਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਇਸ ਲਈ ਬੱਸਾਂ ਵੀ ਇਥੇ ਹੀ ਸੀਮਤ ਗਿਣਤੀ ‘ਚ ਹੀ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਹਰਿਆਣੇ ਨੇ ਜੋੜੇ ਹੱਥ, ਪੰਜਾਬ ਦੇ ਕਿਸਾਨ ਭੇਜੇ ਦਿੱਲੀ ਵੱਲ