The wife of a : ਸਰਹਿੰਦ : ਪੰਜਾਬ ਦੇ ਸਰਹਿੰਦ ‘ਚ ਲੱਖਾਂ ਦੀ ਰਕਮ ਨਾ ਵਾਪਸ ਹੋਣ ਤੋਂ ਪ੍ਰੇਸ਼ਾਨ ਇੱਕ ਫੀਡ ਫੈਕਟਰੀ ਮਾਲਕ ਦੀ ਪਤਨੀ ਨੇ ਜ਼ਹਿਰੀਲਾ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਘਟਨਾ ਸਬੰਧੀ ਥਾਣਾ ਸਰਹਿੰਦ ਦੀ ਪੁਲਿਸ ਨੇ ਮ੍ਰਿਤਕਾ ਅਨੀਤਾ (51) ਦੇ ਪਤੀ ਪੁਸ਼ਪਿੰਦਰ ਕੁਮਾਰ ਨਿਵਾਸੀ ਸਾਨੀਪੁਰ ਰੋਡ ਸਰਹਿੰਦ ਦੀ ਸ਼ਿਕਾਇਤ ‘ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਹੈ। ਕੇਸ ਬਲਦੀਪ ਕੌਰ ਨਿਵਾਸੀ ਪ੍ਰੀਤਮ ਨਗਰ ਸਾਨੀਪੁਰ ਰੋਡ ਸਰਹਿੰਦ ਅਤੇ ਹਰਜਿੰਦਰ ਸਿੰਘ ਨਿਵਾਸੀ ਰੁੜਕੀ ਥਾਣਾ ਮੂਲੇਪੁਰ ਜਿਲ੍ਹਾ ਫਤਿਹਗੜ੍ਹ ਸਾਹਿਬ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਨੀਵਾਰ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ‘ਚ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਪੁਸ਼ਪਿੰਦਰ ਮੁਤਾਬਕ ਉਹ ਕ੍ਰਿਸ਼ਨਾ ਇੰਟਰਪ੍ਰਾਈਜਿਜ ਫੀਡ ਫੈਕਟਰੀ ਦੇ ਮਾਲਕ ਹਨ। ਉਨ੍ਹਾਂ ਕੋਲ ਟਾਟਾ-207 ਦੀਆਂ 3 ਗੱਡੀਆਂ ਵੀ ਹਨ ਜਿਨ੍ਹਾਂ ਨਾਲ ਉਹ ਟਰਾਂਸਪੋਰਟ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਵੱਡਾ ਮੁੰਡਾ ਰਾਹੁਲ ਫੈਕਟਰੀ ਦਾ ਕੰਮਕਾਜ ਦੇਖਦਾ ਹੈ ਅਤੇ ਛੋਟਾ ਮੁੰਡਾ ਰਾਜਨ ਉਨ੍ਹਾਂ ਨਾਲ ਗੱਡੀਆਂ ਦਾ ਕੰਮ ਕਰਦਾ ਹੈ। ਦੋਸ਼ੀ ਬਲਦੀਪ ਕੌਰ ਤੇ ਹਰਜਿੰਦਰ ਸਿੰਘ ਨੇ ਉਨ੍ਹਾਂ ਦੀ ਪਤਨੀ ਨੂੰ ਭਰੋਸੇ ‘ਚ ਲੈ ਕੇ ਤੇ ਵਿਆਜ ਜ਼ਿਆਦਾ ਮਿਲਣ ਦੀ ਗੱਲ ਕਹਿ ਕੇ ਵੱਖ-ਵੱਖ ਕੰਪਨੀਆਂ ‘ਚ ਨਿਵੇਸ਼ ਦੇ ਨਾਂ ‘ਤੇ ਲੱਖਾਂ ਰੁਪਏ ਲਗਵਾ ਦਿੱਤੇਸਨ। ਹਰਜਿੰਦਰ ਸਿੰਘ ਨੇ 3 ਲੱਖ ਰੁਪਏ 4 ਫੀਸਦੀ ਵਿਆਜ ‘ਤੇ ਵੀ ਲਏ ਸਨ। ਨਾ ਤਾਂ ਇਨਵੈਸਟਮੈਂਟ ਦੀ ਰਕਮ ਦਾ ਕੋਈ ਫਾਇਦਾ ਉਨ੍ਹਾਂ ਦੀ ਪਤਨੀ ਨੂੰ ਮਿਲਿਆ ਤੇ ਨਾ ਹੀ ਵਿਆਜ ‘ਤੇ ਲਈ ਰਕਮ ਵਾਪਸ ਕੀਤੀ ਗਈ। ਇਸ ਕਾਰਨ ਉਨ੍ਹਾਂ ਦੀ ਪਤਨੀ ਅਕਸਰ ਪ੍ਰੇਸ਼ਾਨ ਰਹਿੰਦੀ ਸੀ।
ਸ਼ੁੱਕਰਵਾਰ ਦੀ ਸਵੇਰੇ ਲਗਭਗ 8 ਵਜੇ ਉਨ੍ਹਾਂ ਦੀ ਪਤਨੀ ਨੇ ਘਰ ‘ਚ ਪਈ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਪਤਨੀ ਨੇ ਦਮ ਤੋੜ ਦਿੱਤਾ। ਅਨੀਤਾ ਦੀ ਮੌਤ ਤੋਂ ਬਾਅਦ ਘਰ ਤੋਂ ਇੱਕ ਲਾਲ ਡਾਇਰੀ ਵੀ ਮਿਲੀ ਜਿਸ ‘ਚ ਸੁਸਾਈਡ ਨੋਟ ਲਿਖਿਆ ਹੋਇਆ ਸੀ ਤੇ ਸੁਸਾਈਡ ਨੋਟ ‘ਚ ਦੋਸ਼ੀਆਂ ਬਲਦੀਪ ਕੌਰ ਤੇ ਹਰਜਿੰਦਰ ਸਿੰਘ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ।