Corona’s wrath does : ਕੋਰੋਨਾ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਕੋਈ ਵੀ ਅਜਿਹਾ ਦੇਸ਼ ਨਹੀਂ ਹੈ ਜਿਸ ‘ਤੇ ਇਸ ਦਾ ਅਸਰ ਨਾ ਪਿਆ ਹੋਵੇ। ਪੰਜਾਬ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ ਹੈ। ਅੱਜ 28056 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ, ਜਿਨ੍ਹਾਂ ‘ਚੋਂ 150805 ਪਾਜੀਟਿਵ ਪਾਏ ਗਏ ਜਿਨ੍ਹਾਂ ‘ਚੋਂ 138206 ਨੂੰ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ। ਹੁਣ ਐਕਟਿਵ ਕੇਸਾਂ ਦੀ ਗਿਣਤੀ 7834 ਤੱਕ ਜਾ ਪੁੱਜੀ ਹੈ। 164 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 15 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਪੂਰੇ ਸੂਬੇ ‘ਚ 4765 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਸੂਬੇ ‘ਚ ਅੱਜ ਸਭ ਤੋਂ ਵੱਧ ਕੇਸ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਹਨ। ਉਥੇ 178 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਲੁਧਿਆਣੇ ਤੋਂ 100, ਜਲੰਧਰ ਤੋਂ 99, ਪਟਿਆਲੇ ਤੋਂ 80 ਕੋਰੋਨਾ ਮਰੀਜ਼ ਪਾਏ ਗਏ ਹਨ। ਨਾਲ ਹੀ ਰਾਹਤ ਭਰੀ ਗੱਲ ਹੈ ਕਿ 576 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਅਤੇ ਉਹ ਘਰਾਂ ਨੂੰ ਵਾਪਸ ਪਰਤ ਗਏ। ਅੱਜ ਜਿਹੜੇ ਮਰੀਜ਼ ਡਿਸਚਾਰਜ ਕੀਤੇ ਗਏ ਉਨ੍ਹਾਂ ‘ਚੋਂ ਲੁਧਿਆਣੇ ਤੋਂ 100, ਜਲੰਧਰ ਤੋਂ 62, ਪਟਿਆਲੇ ਤੋਂ 78, ਐੱਸ. ਏ. ਐੱਸ. ਨਗਰ ਤੋਂ 3, ਅੰਮ੍ਰਿਤਸਰ ਤੋਂ 59, ਗੁਰਦਾਸਪੁਰ ਤੋਂ 34, ਬਠਿੰਡਾ ਤੋਂ 41, ਹੁਸ਼ਿਆਰਪੁਰ ਤੋਂ 28, ਫਿਰੋਜ਼ਪੁਰ ਤੋਂ 8, ਪਠਾਨਕੋਟ ਤੋਂ 28, ਸੰਗਰੂਰ ਤੋਂ 7, ਕਪੂਰਥਲਾ ਤੋਂ 15, ਫਰੀਦਕੋਟ ਤੋਂ 23, ਮੁਕਤਸਰ ਤੋਂ 33, ਫਾਜ਼ਿਲਕਾ ਤੋਂ 12, ਮੋਗੇ ਤੋਂ 10, ਰੋਪੜ ਤੋਂ 10, ਫਤਿਹਗੜ੍ਹ ਸਾਹਿਬ ਤੋਂ 5, ਬਰਨਾਲਾ ਤੋਂ 4, ਤਰਨਤਾਰਨ ਤੋਂ 1, ਐੱਸ. ਬੀ. ਐੱਸ. ਨਗਰ ਤੋਂ 8 ਤੇ ਮਾਨਸੇ ਤੋਂ 7 ਸਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਕੜੇ ‘ਚ ਕੋਈ ਕਮੀ ਨਹੀਂ ਹੋ ਰਹੀ ਹੈ। ਅੱਜ ਪੂਰੇ ਸੂਬੇ ‘ਚ ਕੋਰੋਨਾ ਨਾਲ 28 ਮਰੀਜ਼ਾਂ ਦੀ ਮੌਤ ਹੋ ਗਈ। ਫਾਜ਼ਿਲਕਾ ਤੇ ਪਠਾਨਕੋਟ ਤੋਂ 1-1, ਗੁਰਦਾਸਪੁਰ, ਜਲੰਧਰ, ਮਾਨਸਾ ਤੇ ਤਰਨਤਾਰਨ ਤੋਂ 2-2, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੋਂ 3-3, ਲੁਧਿਆਣੇ ਤੋਂ 5 ਤੇ ਬਠਿੰਡੇ ਤੋਂ 6 ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ‘ਚ ਔਰਤਾਂ ਵੀ ਡੱਟ ਕੇ ਦੇ ਰਹੀਆਂ ਨੇ ਸਾਥ, ਦੇਖੋ ਤਸਵੀਰਾਂ