singers give answer to Kangna Ranaut: ਅੱਜ ਕਿਸਾਨਾਂ ਦਾ ਸ਼ੰਘਰਸ਼ ਸਿਖਰਾਂ ਤੇ ਹੈ।ਪਰ ਕੁਝ ਲੋਕ ਇਸ ਮੋਰਚੇ ਨੂੰ ਢਾਅ ਲਾਉਣ ਦੀ ਵੱਡੀ ਕੋਸ਼ਿਸ਼ ਕਰ ਰਹੇ ਹਨ।ਕਦੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਨੇ ਹੁਣ ਫਿਰ ਇੱਕ ਕਿਸਾਨ ਯੂਨੀਅਨ ਝੰਡਾ ਫੜੀ ਮਾਤਾ ਦੀ ਫੋਟੋ ਪਾਈ ਹੈ।ਜਿਸ ਬਾਰੇ ਉਸਨੇ ਕਾਫੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ।ਕਿ ਇਹ ਮਾਤਾ ਪੈਸਿਆਂ ਲਈ ਅੰਦੋਲਨ ਦਾ ਹਿੱਸਾ ਬਣਦੀ ਹੈ।
ਅਤੇ ਹੁਣ ਇਸ ਗੱਲ ਦਾ ਮੂੰਹ ਤੋੜ ਜਵਾਬ ਦਿੰਦਿਆ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਕੰਗਨਾ ਰਣੌਤ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਹਨ।ਅਤੇ ਇੱਥੋ ਤੱਕ ਪੰਜਾਬੀਆਂ ਨੂੰ ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਗੱਲ ਵੀ ਕੀਤੀ ਹੈ।ਕੰਗਨਾ ਨੇ ਇੱਕ ਫੇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੰਜਾਬ ਦੀ ਬਜ਼ੁਰਗ ਬੇਬੇ ਦਾ ਮਜ਼ਾਕ ਉਡਾਇਆ ਸੀ । ਜਿਸ ਨੂੰ ਕੁਝ ਸਮੇਂ ਬਾਅਦ ਉਸ ਨੇ ਆਪਣੇ ਟਵੀਟ ਨੂੰ ਡੀਲੀਟ ਵੀ ਕਰ ਦਿੱਤਾ ਸੀ ।
ਪਰ ਲੋਕਾਂ ਨੇ ਸਕਰੀਨ ਸ਼ਾਟ ਲੈ ਕੇ ਕੰਗਨਾ ਰਣੌਤ ਨੂੰ ਟਰੋਲ ਕੀਤਾ । ਪੰਜਾਬੀ ਕਲਾਕਾਰਾਂ ਨੇ ਵੀ ਕੰਗਨਾ ਰਣੌਤ ਨੂੰ ਅਕਲ ਨੂੰ ਹੱਥ ਮਾਰਣ ਦੀ ਗੱਲ ਆਖੀ ਹੈ । ਕੰਵਰ ਗਰੇਵਾਲ,ਹਰਫ ਚੀਮਾ ਨੇ ਕੰਗਨਾ ਇਸ ਕੋਝੀ ਹਰਕਤ ਨੂੰ ਬੜੇ ਹੀ ਸਖ਼ਤ ਸ਼ਬਦਾਂ ਨਾਲ ਭੰਡਿਆ ਹੈ।
ਇਸਦੇ ਇਲਾਵਾ ਸਿੰਗਾ ਨੇ ਵੀ ਕੰਗਨਾ ਬਾਰੇ ਵੀਡਿਉ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਕਹਿ ਰਿਹਾ ਹੈ ਕਿਸੇ ਨੂੰ ਵੀ ਮਾੜਾ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਹੈ।ਇਸਦੇ ਇਲਾਵਾ ਰਘਬੀਰ ਬੋਲੀ ਨੇ ਵੀ ਕੰਗਨਾ ਨੂੰ ਸੋਚ ਸਮਝ ਕੇ ਬੋਲਣ ਦੀ ਗੱਲ ਕਹੀ ਹੈ ।ਹੁਣ ਦੇਖਣਯੋਗ ਹੋਵੇਗਾ ਕੀ ਲੋਕਾਂ ਦੇ ਇਸ ਤਿੱਖੇ ਰਵੱਈਏ ਅੱਗੇ ਕੰਗਨਾ ਦਾ ਪ੍ਰਤੀਕਰਮ ਹੁੰਦਾ ਹੈ।






















