Sidhu Musewala made a special appeal to the youth: ਕਿਸਾਨੀ ਹੱਕਾਂ ਲਈ ਰਾਜਧਾਨੀ ਦਿੱਲੀ ਵਿੱਚ ਲੜੀ ਜਾ ਰਹੀ ਇਤਿਹਾਸਕ ਲੜਾਈ ਨੂੰ ਪੰਜਾਬ ਦੇ ਗਾਇਕਾਂ ਵੱਲੋਂ ਵੀ ਭਰਪੂਰ ਸਰਮਰਥਨ ਮਿਲ ਰਿਹਾ ਹੈ।ਜਿੱਥੇ ਬਹੁਤ ਸਾਰੇ ਗਾਇਕ ਸੋਸ਼ਲ ਮੀਡੀਆ ਰਾਹੀ ਆਪਣਾ ਯੋਗਦਾਨ ਪਾ ਰਹੇ ਉੱਥੇ ਕੰਵਰ ਗਰੇਵਾਲ,ਹਰਫ਼ ਚੀਮਾ,ਗਲਵ ਵੜੈਚ ਸਮੇਤ ਹੋਰ ਬਹੁਤ ਸਾਰੇ ਗਾਇਕ ਵੀ ਦਿੱਲੀ ਪੁੱਜੇ ਹੋਏ ਹਨ।ਹਾਲ ਹੀ ਵਿੱਚ ਬੱਬੂ ਮਾਨ ਵੱਲੋਂ ਵੀ ਕਿਸਾਨ ਧਰਨੇ ਵਿੱਚ ਹਾਜ਼ਰੀ ਲਵਾਈ ਗਈ ਸੀ।ਅਤੇ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਦਿੱਲੀ ਨਾਂ ਪੁੱਜਣ ਕਾਰਨ ਸੋਸ਼ਲ ਮੀਡੀਆ ਤੇ ਟਰੋਲ ਕੀਤੇ ਜਾ ਰਹੇ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਅੱਜ ਟਿਕਰੀ ਬਾਰਡਰ ਤੇ ਪੁੱਜ ਕੇ ਆਪਣੀ ਹਾਜ਼ਰੀ ਲਵਾਈ।
ਉਹਨਾਂ ਮੰਚ ਤੋਂ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਇਨਸਾਨ ਆਪਣਾ ਧਰਮ ਭੁਲਾਕੇ ਇੱਥੇ ਆਪਣੇ ਹੱਕਾਂ ਲਈ ਇਕਜੁਟ ਹੋਇਆ ਹੈ।ਕਿਉਂਕਿ ਅੱਜ ਸਾਡੇ ਤੋਂ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ।ਅਤੇ ਸਾਡੇ ਹੱਕਾਂ ਤੇ ਪੈਣ ਵਾਲੇ ਇਸ ਡਾਕੇ ਨੂੰ ਅਸੀ ਕਦੇ ਬਰਦਾਸ਼ਤ ਨਹੀਂ ਕਰਾਂਗੇ।ਉਹਨਾਂ ਕਿਹਾ ਹੈ ਕਿ ਅੱਜ ਹਰਿਆਣਾ ਦੇ ਕਿਸਾਨ ਵੀ ਵਧਾਈ ਦੇ ਪਾਤਰ ਨੇ।ਜਿਹੜੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।
ਉਹਨਾਂ ਕਿਹਾ ਕਿ ਅੱਜ ਹਰ ਕੋਈ ਆਪਸੀ ਖਿੱਚੋਤਾਣ ਭੁਲਕੇ ਕਿਸਾਨਾਂ ਨਾਲ ਖੜਾ ਹੈ।ਉਹਨਾਂ ਕਿਹਾ ਕਿ ਅੱਜ ਹਰਿਆਣਾ ਵਾਲੇ ਵੀਰ ਕਹਿ ਰਹੇ ਨੇ ਜੋ ਫੈਸਲਾ ਪੰਜਾਬ ਭਰਾ ਕਰੂਗਾ ਉਹ ਉਸਦੀ ਤਹਿ ਦਿਲ ਤੋਂ ਹਮਾਇਤ ਕਰਨਗੇ ਜੋ ਬਹੁਤ ਵੱਡੀ ਗੱਲ ਹੈ।ਸਿੱਧੂ ਨੇ ਇਹ ਗੱਲ ਵੀ ਕਹੀ ਵੀ ਸਾਨੂੰ ਇਹ ਸੰਘਰਸ਼ ਨੂੰ ਬਿਨ੍ਹਾਂ ਅਨੁਸ਼ਾਸ਼ਨ ਭੰਗ ਕੀਤੇ ਇਸ ਤਰਾਂ ਹੀ ਜਾਰੀ ਰੱਖਣਾ ਚਾਹੀਦਾ ਹੈ।ਅਤੇ ਉਹਨਾਂ ਮੰਚ ਤੋਂ ਯੂਥ ਨੂੰ ਵੰਗਾਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਬਜ਼ੁਰਗਾਂ ਦਾ ਸਾਥ ਦੇਣ ਦੀ ਲੋੜ ਹੈ।ਤਾਂ ਜੋ ਇਸ ਸੰਘਰਸ਼ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ
ਇਹ ਵੀ ਦੇਖੋ: