MLA Sombir Sangwan : ਦਾਦਰੀ ਤੋਂ ਵਿਧਾਇਕ ਸੋਮਬੀਰ ਸਾਂਗਵਾਨ ਨੇ ਪਸ਼ੂਧਨ ਵਿਕਾਸ ਬੋਰਡ ਚੇਅਰਮੈਨ ਦੇ ਅਹੁਦੇ ਤੋਂ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਸਰਕਾਰ ਨੂੰ ਅਸਤੀਫਾ ਭੇਜਣ ਦੀ ਪੁਸ਼ਟੀ ਵਿਧਾਇਕ ਨੇ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਕਿਸਾਨ ਅੰਦੋਲਨ ਦੇ ਸਮਰਥਨ ‘ਚ ਸਾਂਗਵਾਨ ਖਾਪ ਸਮੇਤ ਉਤਰਨਗੇ। ਸਾਂਗਵਾਨ ਨੇ ਕਿਹਾ ਮੰਗਲਵਾਰ ਸਵੇਰੇ ਉਨ੍ਹਾਂ ਦੀ ਖਾਪ ਦਿੱਲੀ ਕੂਚ ਕਰੇਗੀ। ਸਾਂਗੂ ਧਾਮ ‘ਤੇ ਖਾਪ ਦੀ ਸਾਂਝੀ ਬੈਠਕ ਕਰਨ ਤੋਂ ਬਾਅਦ ਸੋਮਬੀਰ ਸਾਂਗਵਾਨ ਨੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦ ਚੋਣ ਜਿੱਤਣ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਪਸ਼ੂਧਨ ਵਿਕਾਸ ਬੋਰਡ ਦਾ ਚੇਅਰਮੈਨ ਬਣਾਇਆ ਸੀ। ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਕਾਰਨ ਉਨ੍ਹਾਂ ਨੇ ਸਰਕਾਰ ਨੂੰ ਅਸਤੀਫਾ ਭੇਜ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਲਈ ਸਮਾਜ ਤੇ ਭਾਈਚਾਰਾ ਪਹਿਲਾਂ ਹੈ ਜਦੋਂ ਕਿ ਰਾਜਨੀਤੀ ਤੇ ਅਹੁਦੇ ਦਾ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਰੋਹਤਕ ਦੇ ਜੱਟ ਭਵਨ ‘ਚ 30 ਤੋਂ ਵੱਧ ਖਾਪਾਂ ਦੀ ਬੈਠਕ ਆਯੋਜਿਤ ਹੋਈ ਸੀ ਜਿਸ ‘ਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੀ ਚਰਚਾ ਕੀਤੀ ਗਈ। ਵਿਧਾਇਕ ਨੇ ਕਿਹਾ ਕਿ ਉਹ ਤਨ, ਮਨ ਤੇ ਧਨ ਤੋਂ ਕਿਸਾਨ ਅੰਦੋਲਨ ਦਾ ਸਮਰਥਨ ਕਰਨਗੇ ਅਤੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਚੜ੍ਹਨ ਤੋਂ ਬਾਅਦ ਹੀ ਦਿੱਲੀ ਤੋਂ ਵਾਪਸ ਪਰਤਨਗੇ। ਖਾਪ ਨੇ ਸਰਬਸੰਮਤੀ ਨਾਲ ਫੈਸਲਾ ਲੈਂਦੇ ਹੋਏ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਤੇ 1 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ। 1 ਦਸੰਬਰ ਨੂੰ ਦਾਦਰੀ ਤੋਂ ਹਜ਼ਾਰਾਂ ਦੀ ਗਿਣਤੀ ‘ਚ ਖਾਪ ਦੇ ਪਿੰਡਾਂ ਤੋਂ ਕਿਸਾਨ ਟਰੈਕਟਰ-ਟਰਾਲੀਆਂ ‘ਚ ਸਵਾਰ ਹੋ ਕੇ ਕੂਚ ਕਰਨਗੇ। ਵਿਧਾਇਕ ਤੇ ਖਾਪ ਪ੍ਰਧਾਨ ਸੋਮਬੀਰ ਸਾਂਗਵਾਨ ਦੀ ਅਗਵਾਈ ‘ਚ ਦਿੱਲੀ ਵੱਲ ਰਵਾਨਾ ਹੋਣਗੇ। ਪੰਚਾਇਤ ਦੀ ਪ੍ਰਧਾਨਗੀ ਕਰਦੇ ਹੋਏ ਵਿਧਾਇਕ ਤੇ ਸਾਂਗਵਾਨ ਖਾਪ ਪ੍ਰਧਾਨ ਸੋਮਬੀਰ ਸਾਂਗਵਾਨ ਨੇ ਕਿਹਾ ਕਿ ਉਹ ਭਾਈਚਾਰੇ ਦੇ ਨਾਲ ਹਨ, ਇਸ ਲਈ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਹੁਣ ਉਹ ਕਿਸਾਨਾਂ ਨਾਲ ਦਿੱਲੀ ਵੱਲ ਕੂਚ ਕਰਨਗੇ।
ਸੋਮਬੀਰ ਸਾਂਗਵਾਨ ਨੇ ਕਿਹਾ ਕਿ ਕਿਸਾਨਾਂ ਦੇ ਸਮਰਥਨ ਲਈ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦਾ ਸਰਕਾਰ ਨੂੰ ਸਮਰਥਨ ਜਾਰੀ ਰਹੇਗਾ। ਭਾਈਚਾਰਾ ਤੇ ਕਿਸਾਨਾਂ ਦੀ ਲੜਾਈ ‘ਚ ਸਾਂਗਵਾਨ ਖਾਪ ਪੂਰੀ ਤਰ੍ਹਾਂ ਨਾਲ ਹੈ। ਇਸ ਲੀ 1 ਦਸੰਬਰ ਨੂੰ ਪੂਰੇ ਲਸ਼ਕਰ ਨਾਲ ਦਿੱਲੀ ਕੂਚ ਕਰਨਗੇ। ਉਨ੍ਹਾਂ ਨੇ ਕਦੇ ਵੀ ਬਿੱਲਾਂ ਦੇ ਪੱਖ ‘ਚ ਵਿਕਾਸ ਰੈਲੀ ਨਹੀਂ ਕੀਤੀ ਤੇ ਨਾ ਹੀ ਵਿਧਾਨ ਸਭਾ ‘ਚ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਇਹ ਇਹ ਕਿਹਾ ਸੀ ਕਿ ਜੇਕਰ ਖੇਤੀ ਆਰਡੀਨੈਂਸਾਂ ‘ਚ ਕੁਝ ਕਮੀਆਂ ਹਨ ਤਾਂ ਉਨ੍ਹਾਂ ਨੂੰ ਪੂਰਾ ਕਰੋ।