Night Curfew will : ਚੰਡੀਗੜ੍ਹ : ਪੰਜਾਬ ‘ਚ ਮੰਗਲਵਾਰ ਤੋਂ ਇੱਕ ਵਾਰ ਫਿਰ ਨਾਈਟ ਕਰਫਿਊ ਲੱਗ ਜਾਵੇਗਾ। ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਘਰਾਂ ਤੋਂ ਬਾਹਰ ਨਿਕਲਣ ‘ਤੇ ਪਾਬੰਦੀ ਹੋਵੇਗੀ। ਸੂਬਾ ਸਰਕਾਰ ਨੇਇਹ ਕਦਮ ਦਿੱਲੀ-NCR ਵਿਖੇ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਲਿਆ ਹੈ। ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9.30 ਵਜੇ ਤੱਕ ਹੀ ਖੁੱਲ੍ਹੇ ਰਹਿ ਸਕਣਗੇ। ਕਰਫਿਊ ‘ਚ ਢਿੱਲ ਦੇਣ ਜਾਂ ਇਸ ਨੂੰ ਵਧਾਉਣ ਦਾ ਅਗਲਾ ਫੈਸਲਾ 15 ਦਸੰਬਰ ਨੂੰ ਲਿਆ ਜਾਵੇਗਾ।
ਪਟਿਆਲੇ ‘ਚ ਵੀ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਪਟਿਆਲੇ ‘ਚ ਹੁਣ ਤੱਕ 14509 ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ। ਸੂਬੇ ਦੇ ਛੋਟੇ ਸ਼ਹਿਰਾਂ ‘ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਦਸੰਬਰ ‘ਚ ਕੋਰੋਨਾ ਆਪਣੀ ਚਰਮ ਸੀਮਾ ਤੱਕ ਪੁੱਜ ਸਕਦਾ ਹੈ। ਖਤਰੇ ਨੂੰ ਦੇਖਦੇ ਹੋਏ ਹੀ ਪੰਜਾਬ ਸਰਕਾਰ ਨੇ ਅਹਿਤਿਆਤੀ ਕਦਮ ਚੁੱਕੇ ਹਨ। ਅੱਜ ਵੀ ਕੋਰੋਨਾ ਦੇ 554 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 27 ਮਰੀਜ਼ਾਂ ਨੇ ਦਮ ਤੋੜਿਆ। ਸੂਬੇ ‘ਚ ਹੁਣ ਤੱਕ ਕੋਰੋਨਾ ਕਾਰਨ 4807 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਕੇਸ ਜਿਲ੍ਹਾ ਲੁਧਿਆਣੇ ਤੋਂ 90 ਅਤੇ ਜਲੰਧਰ ਤੋਂ 76 ਸਾਹਮਣੇ ਆਏ ਹਨ। ਮੁੱਖ ਮੰਤਰੀ ਵੱਲੋਂ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕਰਨ ਲਈ ਸਮੇਂ-ਸਮੇਂ ‘ਤੇ ਗਾਈਡਲਾਈਨਜ਼ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ।
ਪੰਜਾਬ ‘ਚ ਨਾਈਟ ਕਰਫਿਊ ਲਗਾਉਣ ਪਿੱਛੇ ਦੂਜਾ ਵੱਡਾ ਕਾਰਨ ਵਿਆਹ ਤੇ ਹੋਰ ਸਮਾਰੋਹਾਂ ‘ਚ ਵੱਧ ਰਹੀ ਭੀੜ ਹੈ। ਪਿਛਲੇ ਲਗਭਗ 7 ਦਿਨਾਂ ‘ਚ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਪਹਿਲਾਂ ਕੋਵਿਡ ਮਰੀਜ਼ਾਂ ਦਾ ਅੰਕੜਾ ਰੋਜ਼ਾਨਾ ਔਸਤ 300 ਤੋਂ 400 ਤੱਕ ਰਹਿ ਗਿਆ ਸੀ ਜੋ ਕਿ ਫਿਰ ਇੱਕ ਵਾਰ ਵੱਧ ਕੇ 700-800 ਹੋ ਗਿਆ ਹੈ। ਦੀਵਾਰੀ ਤੋਂ ਬਾਅਦ ਪੰਜਾਬ ‘ਚ ਦੁਬਾਰਾ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੂਬੇ ‘ਚ ਸਭ ਤੋਂ ਵੱਧ ਕੋਰੋਨਾ ਮਰੀਜ਼ ਲੁਧਿਆਣੇ ਤੋਂ ਹਨ। ਲੁਧਿਆਣੇ ‘ਚ ਪਿਛਲੇ 9 ਮਹੀਨਿਆਂ ਦੌਰਾਨ 22734 ਮਰੀਜ਼ ਸਾਹਮਣੇ ਆਏ। ਦੂਜੇ ਨੰਬਰ ‘ਤੇ ਜਲੰਧਰ ਹੈ। ਜਲੰਧਰ ‘ਚ ਹੁਣ ਤੱਕ 17880 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਦੇਖੋ ਇਸ ਗਾਇਕ ਨੇ ਕਿਉਂ ਜੜੇ ਖੁੰਡੇ ਨੂੰ ਕੋਕੇ, ਕਹਿੰਦਾ ਦਿੱਲੀ ਕੰਬਣ ਲਾ ਦਿਆਂਗੇ