Two grannies turn into: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਦੇ ਵਿਰੁੱਧ ਪਿਛਲੇ ਇੱਕ ਹਫਤੇ ਤੋਂ ਪੰਜਾਬ-ਹਰਿਆਣਾ ਦੇ ਕਿਸਾਨ ਸੜਕਾਂ ‘ਤੇ ਡਟੇ ਹੋਏ ਹਨ ਅਤੇ ਇਸ ਨੂੰ ਬਦਲਣ ਦੀ ਮੰਗ ਕਰ ਰਹੇ ਹਨ । ਕਿਸਾਨਾਂ ਦੇ ਇਸ ਵਿਸ਼ਾਲ ਅੰਦੋਲਨ ਵਿੱਚ ਨਾ ਸਿਰਫ ਪੰਜਾਬ ਦੇ ਕਿਸਾਨ ਅਤੇ ਨੌਜਵਾਨ ਹਿੱਸਾ ਲੈ ਰਹੇ ਹਨ, ਬਲਕਿ ਪੰਜਾਬ ਦੀਆਂ ਬਜ਼ੁਰਗ ਮਹਿਲਾਵਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਹਨ । ਇਸ ਤਰ੍ਹਾਂ ਦੀਆਂ ਦੋ ਦਾਦੀਆਂ ਮਹਿੰਦਰ ਕੌਰ ਅਤੇ ਜਾਂਗਿੜ ਕੌਰ ਜੋ ਇਸ ਕਾਨੂੰਨ ਦੇ ਵਿਰੋਧ ਵਿੱਚ ਸੜਕ ‘ਤੇ ਹਨ ਅਤੇ ਮੀਡੀਆ ਸਮੇਤ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਠਿੰਡਾ ਜ਼ਿਲ੍ਹੇ ਦੀ ਮਹਿੰਦਰ ਕੌਰ ਅਤੇ ਬਰਨਾਲਾ ਦੀ ਰਹਿਣ ਵਾਲੀ ਜਾਂਗਿੜ ਕੌਰ ਦੋਨੋਂ ਬਜ਼ੁਰਗ ਮਹਿਲਾਵਾਂ ਦੀ ਉਮਰ 80 ਸਾਲ ਤੋਂ ਵੱਧ ਹੈ, ਪਰ ਉਨ੍ਹਾਂ ਦੇ ਸਮਰਥਨ ਵਿੱਚ ਇਨ੍ਹਾਂ ਦੇ ਜੋਸ਼ ਨੂੰ ਵੇਖਦਿਆਂ ਤੁਸੀਂ ਕਦੇ ਨਹੀਂ ਕਹਿ ਸਕਦੇ ਕਿ ਇਹ ਉਮਰ ਦੇ ਇਸ ਆਖਰੀ ਪੜਾਅ ਵਿੱਚ ਹਨ । ਸਤੰਬਰ ਤੋਂ ਇਹ ਦੋਵੇਂ ਬਜ਼ੁਰਗ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਹਿੱਸਾ ਲੈ ਰਹੀਆਂ ਹਨ ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ‘ਤੇ ਮਹਿੰਦਰ ਕੌਰ ਦੀ ਤਸਵੀਰ ਨੂੰ ਟਵੀਟ ਕਰਦਿਆਂ ਅਦਾਕਾਰਾ ਕੰਗਨਾ ਰਣੌਤ ਨੇ ਉਨ੍ਹਾਂ ਦੀ ਤੁਲਨਾ CAA ਪ੍ਰੋਟੈਸਟ ਵਿੱਚ ਸ਼ਾਮਿਲ 82 ਸਾਲਾਂ ਦੀ ਬਜ਼ੁਰਗ ਬਿਲਕੀਸ ਬਾਨੋ ਨਾਲ ਕਰਦਿਆਂ ਇੱਕ ਤੰਜ ਕਸਿਆ ਸੀ। ਉਸਨੇ ਆਪਣੇ ਟਵੀਟ ਵਿੱਚ ਲਿਖਿਆ, ‘ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਭਾਰਤੀ ਲੋਕਾਂ ਦੀ ਸੂਚੀ ਵਿੱਚ ਸਥਾਨ ਮਿਲਿਆ ਸੀ । ਇਹ ਮੈਗਜ਼ੀਨ 100 ਰੁਪਏ ਵਿੱਚ ਉਪਲਬਧ ਹੈ। ਪਾਕਿਸਤਾਨੀ ਰਸਾਲਿਆਂ ਨੇ ਸ਼ਰਮਨਾਕ ਢੰਗ ਨਾਲ ਭਾਰਤ ਦੇ ਅੰਤਰਰਾਸ਼ਟਰੀ ਪੀਆਰ ਨੂੰ ਹਾਈਜੈਕ ਕਰ ਲਿਆ ਹੈ । ਸਾਨੂੰ ਸਾਡੇ ਲੋਕਾਂ ਨੂੰ ਸਾਡੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਗੱਲ ਕਰਨ ਦੀ ਜ਼ਰੂਰਤ ਹੈ। ਹਾਲਾਂਕਿ, ਬਾਅਦ ਵਿੱਚ ਇਸ ਟਵੀਟ ਨੂੰ ਕੰਗਨਾ ਦੀ ਟੀਮ ਨੇ ਡਿਲੀਟ ਕਰ ਦਿੱਤਾ ਸੀ।
ਹੁਣ ਕੰਗਨਾ ਦੇ ਇਸੇ ਦੋਸ਼ ‘ਤੇ ਪਿੰਡ ਫਤਿਹਗੜ ਜੰਡਿਆ ਦੀ ਮਹਿੰਦਰ ਕੌਰ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਕੋਲ 12 ਏਕੜ ਜ਼ਮੀਨ ਹੈ । ਪਰਿਵਾਰ ਕੋਲ ਕਾਫ਼ੀ ਪੈਸਾ ਹੈ। “ਮੈਂ ਪੈਸੇ ਲਈ ਵਿਰੋਧ ਵਿੱਚ ਕਿਉਂ ਜਾਵਾਂਗੀ?” ਇਸ ਦੀ ਬਜਾਏ, ਅਸੀਂ ਦਾਨ ਦਿੰਦੇ ਹਾਂ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਤੰਬਰ ਵਿੱਚ ਆਪਣੇ ਪਤੀ ਲਾਭ ਸਿੰਘ ਨਾਲ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ । ਉਨ੍ਹਾਂ ਕਿਹਾ ਕਿ “ਹੁਣ ਮੈਂ ਦਿੱਲੀ ਜਾਣ ਦੀ ਉਡੀਕ ਕਰ ਰਹੀ ਹਾਂ।”
ਮਹਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦਹਾਕਿਆਂ ਤੋਂ ਖੇਤੀ ਕਰ ਰਹੀ ਹੈ । ਉਨ੍ਹਾਂ ਕਿਹਾ, ‘ਹੁਣ ਵੀ ਮੈਂ ਘਰ ਵਿੱਚ ਉਗਾਈਆਂ ਸਬਜ਼ੀਆਂ ਅਤੇ ਫਲਾਂ ਦੀ ਦੇਖਭਾਲ ਕਰਦੀ ਹਾਂ। ਮੈਂ ਖੇਤੀ ਦੇ ਵਿਰੁੱਧ ਇਸ ਕਾਨੂੰਨ ਦਾ ਵਿਰੋਧ ਕਰਨ ਜਾ ਰਹੀ ਹਾਂ। ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਮੈਂ ਇੱਕ ਪੈਟਰੋਲ ਪੰਪ ’ਤੇ ਇਸ ਕਾਨੂੰਨ ਦਾ ਵਿਰੋਧ ਕਰਨ ਲਈ ਗਈ ਸੀ, ਜਿੱਥੇ ਕਿਸੇ ਨੇ ਫੋਟੋ ਖਿੱਚ ਲਈ ਤੇ ਹੁਣ ਉਹ ਫੋਟੋ ਕਿਸਾਨ ਅੰਦੋਲਨ ਦੇ ਸਮੇਂ ਵਾਇਰਲ ਹੋ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਦੂਜੀ ਬਜ਼ੁਰਗ ਮਹਿਲਾ ਜਾਂਗਿੜ ਕੌਰ ਜੋ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੀ ਰਹਿਣ ਵਾਲੀ ਹੈ । ਉਨ੍ਹਾਂ ਨੇ ਕਿਹਾ ਕਿ ‘ਮੈਂ ਮਿੱਟੀ ਨਾਲ ਜੁੜੇ ਦੇਸ਼ ਦੇ ਪੁੱਤਰਾਂ ਨਾਲ ਰਹਿਣਾ ਚਾਹੁੰਦੀ ਹਾਂ, ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹਨ । ਮੈਂ ਚਾਹੁੰਦੀ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਤਾਂ ਜੋ ਸਾਨੂੰ ਆਪਣੀ ਜ਼ਮੀਨ ਖੋਹਣ ਦਾ ਡਰ ਨਾ ਰਹੇ ।