Ludhiana youth returning : ਖੰਨਾ : ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਅੱਜ 7ਵੇਂ ਦਿਨ ਵੀ ਜਾਰੀ ਰਿਹਾ ਪਰ ਅੱਜ ਜਿਲ੍ਹਾ ਲੁਧਿਆਣਾ ਤੋਂ ਇੱਕ ਦੁਖਦ ਖਬਰ ਆਈ ਹੈ ਜਿਥੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਇਕ ਨੌਜਵਾਨ ਦੀ ਹਰਿਆਣਾ ਦੇ ਕੁਰੂਕਸ਼ੇਤਰ ਜਿਲ੍ਹੇ ਦੇ ਪੀਪਲੀ ਕੋਲ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ।
ਹਾਦਸੇ ਦੀ ਖਬਰ ਮਿਲਦੇ ਹੀ ਬਲਜਿੰਦਰ ਸਿੰਘ ਦੇ ਪਰਿਵਾਰ ‘ਚ ਸੋਗ ਦਾ ਮਾਹੌਲ ਛਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਬਲਜਿੰਦਰ ਬਹੁਤ ਹੀ ਮਿਲਾਪੜ ਸੁਭਾਅ ਦਾ ਮਾਲਕ ਸੀ। ਹਾਦਸੇ ਤੋਂ ਬਾਅਦ ਉਸ ਦੇ ਘਰ ਸੋਗ ਪ੍ਰਗਟਾਉਣ ਲਈ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਹਰਿਆਣਾ ਵਿਖੇ ਰਵਾਨਾ ਹੋ ਗਏ ਹਨ। ਪੁਲਿਸ ਵਾਲਿਆਂ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ।
ਬਲਜਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਚਿਰਾਗ ਸੀ। ਉਸ ਦੀ ਮੌਤ ਨਾਲ ਪਿੰਡ ਤੇ ਪਰਿਵਾਰ ਵਾਲਿਆਂ ‘ਚ ਸੋਗ ਦੀ ਲਹਿਰ ਹੈ। ਉਹ ਆਪਣੇ ਪਿਛੇ ਪਤਨੀ, 8 ਸਾਲ ਦੀ ਲੜਕੀ ਤੇ 5 ਸਾਲ ਦਾ ਲੜਕਾ ਛੱਡ ਗਿਆ ਹੈ। ਬਲਜਿੰਦਰ ਸਿੰਘ ਦਾ ਪਿੰਡ ਦੇ ਹੀ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਬਲਜਿੰਦਰ ਸਿੰਘ ਦੇ ਪਰਿਵਾਰ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਂ ਚਰਨਜੀਤ ਕੌਰ ਨੇ ਕਿਹਾ ਕਿ ਉਸ ਦਾ ਬੇਟਾ ਸਿਰਫ 3 ਏਕੜ ਦੀ ਖੇਤੀ ਕਰਕੇ ਪਰਿਵਾਰ ਨੂੰ ਪਾਲਦਾ ਸੀ। ਉਸ ਦੇ ਬਿਨਾਂ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੈ। ਉਨ੍ਹਾਂ ਨੇ ਬਲਜਿੰਦਰ ਦੀ ਪਤਨੀ ਲਈ ਸਰਕਾਰੀ ਨੌਕਰੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Neetu Shatran Wala ਤੇ ਭਾਬੀ Ranjit Kaur ਵੀ ਪਹੁੰਚੇ Delhi, ਕਿਹਾ ‘ਬਿੱਲ ਰੱਦ ਕਰੋ ਨਹੀਂ ਤਾਂ !