Wife resorted to : ਜਲੰਧਰ : ਇਟਲੀ ਤੋਂ ਦੋ ਹਫਤੇ ਪਹਿਲਾਂ ਆਏ ਪਤੀ ਤੋਂ ਤਲਾਕ ਲੈਣ ਲਈ ਪਤਨੀ ਨੇ ਉਸ ਨੂੰ ਡਰੱਗ ਕੇਸ ‘ਚ ਫਸਾਉਣ ਦੀ ਸਾਜਿਸ਼ ਬਣਾਉਂਦੇ ਹੋਏ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਪਰ ਫੋਨ ਨੇ ਮਹਿਲਾ ਦੀ ਪੋਲ ਖੋਲ੍ਹ ਦਿੱਤੀ। ਮਹਿਲਾ ਨੇ ਕਾਰ ‘ਚ ਨਸ਼ਾ ਰੱਖਣ ਤੋਂ ਬਾਅਦ ਉਸ ਦੀ ਫੋਟੋ ਖਿੱਚ ਕੇ ਸੁਲਤਾਨਪੁਰ ਲੋਧੀ ‘ਚ ਰੈਸਟੋਰੈਂਟ ਚਲਾਉਣ ਵਾਲੇ ਆਪਣੇ ਇਕ ਅੰਕਲ ਮਨਜੀਤ ਸਿੰਘ (59) ਨੂੰ ਭੇਜੀ ਸੀ। ਪੁਲਿਸ ਨੇ ਮੱਖੂ ਦੀ ਮਿਸ਼ਨ ਬਸਤੀ ਦੀ ਗਗਨਦੀਪ ਕੌਰ (26) ਅਤੇ ਮਨਜੀਤ ਸਿੰਘ ਨੂੰ ਦੋ ਦਿਨ ਦੇ ਰਿਮਾਂਡ ‘ਤੇ ਲਿਆ ਹੈ। ਥਾਣਾ ਬਸਤੀ ਬਾਵਾ ਖੇਲ ‘ਚ ਐੱਨ. ਡੀ. ਪੀ. ਸੀ. ਐਕਟ ਦਾ ਕੇਸ ਦਰਜ ਕੀਤਾ ਹੈ। ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਵੱਲੋਂ ਆ ਰਹੀ ਕਾਰ ‘ਚ ਡਰੱਗ ਹੈ। ਟਰੈਪ ਲਗਾ ਕੇ ਕਾਰ ਫੜੀ ਤਾਂ ਡਰਾਈਵਿੰਗ ਸੀਟ ਦੇ ਪਿੱਛੇ ਜੇਬ ਤੋਂ ਲਗਭਗ ਸਵਾ 3 ਗ੍ਰਾਮ ਹੈਰੋਇਨ ਅਤੇ 60 ਨਸ਼ੀਲੀਆਂ ਗੋਲੀਆਂ ਮਿਲੀਆਂ।
ਪੁਲਿਸ ਨੇ NRI ਰਣਜੀਤ ਸਿੰਘ ਤੇ ਉਸ ਦੀ ਪਤਨੀ ਗਗਨਦੀਪ ਕੌਰ ਤੋਂ 60 ਨਸ਼ੀਲੀਆਂ ਗੋਲੀਆਂ ਮਿਲੀਆਂ। ਪੁਲਿਸ ਨੇ ਐੱਨ. ਆਰ. ਆਈ. ਰਣਜੀਤ ਸਿੰਘ ਤੇ ਉਸ ਦੀ ਪਤਨੀ ਗਗਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ। ਰਣਜੀਤ ਨੇ ਦੱਸਿਆ ਕਿ ਉਹ ਦੋ ਹਫਤੇ ਪਹਿਲਾਂ ਹੀ ਇਟਲੀ ਤੋਂ ਆਇਆਹੈ ਤੇ ਨਸ਼ਾ ਨਹੀਂ ਕਰਦਾ। ਪੁਲਿਸ ਨੇ ਗਗਨਦੀਪ ਕੌਰ ਦੇ ਮੋਬਾਈਲ ਦੀ ਜਾਂਚ ਕੀਤੀ ਤਾਂ ਮਨਜੀਰ ਨੂੰ ਭੇਜੀ ਕਾਰ ‘ਚ ਡਰੱਗ ਰੱਖਣ ਦੀ ਫੋਟੋ ਮਿਲੀ।
ਸਾਰਾ ਮਾਮਲਾ ਸਾਫ ਹੋ ਗਿਆ। ਗਨਗਦੀਪ ਕੌਰ ਨੇ ਮੰਨ ਲਿਆ ਕਿ ਮਨਜੀਤ ਅੰਕਰ ਨੇ ਹੀ ਡਰੱਗ ਮੰਗਵਾ ਕੇ ਦਿੱਤੀ ਸੀ। ਫਿਰ ਉਸ ਨੇ ਕਾਰ ‘ਚ ਡਰੱਗ ਰੱਖ ਕੇ ਅੰਕਲ ਨੂੰ ਫੋਟੋ ਭੇਜੀ ਸੀ ਤਾਂ ਕਿ ਉਹ ਮੁਖਬਰੀ ਕਰਵਾ ਸਕੇ। ਗਗਨ ਰਣਜੀਤ ਨੂੰ ਇਹ ਕਹਿ ਕੇ ਜਲੰਧਰ ਲੈ ਕੇ ਆ ਰਹੀ ਸੀ ਕਿ ਉਸ ਨੇ ਦਵਾਈ ਲੈਣੀ ਹੈ ਪਰ ਉਸ ਦਾ ਝੂਠ ਫੜਿਆ ਗਿਆ ਤੇ ਪੁਲਿਸ ਨੇ ਉਸ ਨੂੰ ਤੇ ਅੰਕਲ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਤੋਂ ਬਾਅਦ ਅਗਲੀ ਕਾਰਵਾਈ ਲਿਆਂਦੀ ਜਾਵੇਗੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।