Retired teacher at : ਸ੍ਰੀ ਮੁਕਤਸਰ ਸਾਹਿਬ : ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਅੱਜ ਫਿਰ ਤੋਂ ਥਾਣਾ ਸਿਟੀ ਪੁਲਿਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਇੱਕ ਰਿਟਾਇਰਡ ਮਹਿਲਾ ਟੀਚਰ ਨੂੰ ਫੜਿਆ ਹੈ। ਮਹਿਲਾ ਦੀ ਪਛਾਣ ਹਿੰਦੀ ਟੀਚਰ ਰਿਟਾਇਰਡ ਸੁਖਪਾਲ ਕੌਰ ਵਜੋਂ ਹੋਈ ਹੈ। ਮਾਮਲੇ ‘ਚ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਸ਼ਾਮ ਲਗਭਗ 8 ਵਜੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੂੰ ਫੋਨ ‘ਤੇ ਦੱਸਿਆ ਕਿ ਉਨ੍ਹਾਂ ਨੇ ਮਲੋਟ ਰੋਡ ਸਥਿਤ ਟੈਕਸੀ ਡਰਾਈਵਰਾਂ ਨੇ ਦੱਸਿਆ ਕਿ ਲਗਭਗ 60 ਸਾਲਾ ਟੈਕਸੀ ਸਟੈਂਡ ‘ਤੇ ਬੈਠੀ ਗੁਟਕਾ ਸਾਹਿਬ ‘ਤੇ ਕੁਝ ਲਿਖ ਰਹੀ ਹੈ। ਉਨ੍ਹਾਂ ਨੇ ਤੁਰੰਤ ਮੌਕੇ ‘ਤੇ ਜਾ ਕੇ ਦੇਖਿਆ। ਮਹਿਲਾ ਤੋਂ ਲੈ ਕੇ ਗੁਟਕਾ ਸਾਹਿਬ ਦੀ ਜਾਂਚ ਕੀਤੀ। ਮਹਿਲਾ ਨੇ ਪੰਨ੍ਹਿਆਂ ‘ਤੇ ਗਿਣਤੀ ਲਿਖੀ ਹੋਈ ਸੀ। ਮਹਿਲਾ ਨੇ ਗੁਰਬਾਣੀ ਦੇ ਹੇਠਾਂ ਬਚੀਆਂ ਹੋਈਆਂ ਥਾਵਾਂ ‘ਤੇ ਪੰਨ੍ਹੇ ਵੀ ਫਾੜੇ ਹੋਏ ਸਨ। ਹਾਲਾਕਾਂਕਿ ਗੁਰਬਾਣੀ ਦੇ ਤੁਕ ਸਹੀ ਸਨ। ਇਸ ‘ਤੇ ਉਨ੍ਹਾਂ ਨੇ ਮੌਕੇ ‘ਤੇ ਪੁੱਜ ਕੇ ਮਹਿਲਾ ਨੂੰ ਕਾਬੂ ਕਰ ਲਿਆ ਤੇ ਥਾਣਾ ਸਿਟੀ ਲੈ ਆਏ। ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਚਾਰ ਗੁਟਕਾ ਸਾਹਿਬ ਬਰਾਮਦ ਹੋਏ। ਇਨ੍ਹਾਂ ‘ਚੋਂ ਦੋ ਗੁਟਕਾ ਸਾਹਿਬ ‘ਤੇ ਨੰਬਰ ਲਿਖੇ ਹੋਏ ਸਨ ਅਤੇ ਉਸ ਦੇ ਉਪਰ ਹੇਠਾਂ ਤੋਂ ਕੁਝ ਪੰਨੇ ਫਟੇ ਹੋਏ ਸਨ।
ਥਾਣਾ ਇੰਚਾਰਜ ਨੇ ਇਹ ਵੀ ਦੱਸਿਆ ਕਿ ਔਰਤ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਦੀ ਸ਼ਿਕਾਇਤ ‘ਤੇ ਮਹਿਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੈਨੇਜਰ ਸੁਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚਾਰੋਂ ਗੁਟਕਾ ਸਾਹਿਬ ਪੂਰੇ ਸਤਿਕਾਰ ਨਾਲ ਸ੍ਰੀ ਦਰਬਾਰ ਸਾਹਿਬ ‘ਚ ਪਹੁੰਚਾ ਦਿੱਤੇ ਹਨ।