Bhai Lehna Ji : ਸਿੱਖਾਂ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਦਾ ਜਨਮ 31 ਮਾਰਚ ਸੰਨ 1504 ਐਤਵਾਰ ਮੁਤਾਬਕ 5 ਵੈਸਾਖ, ਸੰਮਤ 1561 ਨੂੰ ਪਿੰਡ ‘ਮੱਤੇ ਦੀ ਸਰਾਂ’ ‘ਚ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਂ ਭਾਈ ਲਹਿਣਾ ਸੀ। ਆਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਕੋਲ ਹੀ ਰਹਿਣ ਲਈ ਚਲੇ ਗਏ। ਪਹਿਲੀ ਵਾਰ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਖੇਤਾਂ ‘ਚ ਗਏ ਤਾਂ ਉਥੇ ਝੋਨੇ ਦੀ ਗਿੱਲੀ ਪੰਡ ਚੁੱਕ ਕੇ ਘਰ ਜਾਣ ਦਾ ਇਨ੍ਹਾਂ ਨੂੰ ਹੁਕਮ ਮਿਲਿਆ। ਆਪ ਨੇ ਆਪਣੇ ਨਵੇਂ ਕੱਪੜਿਆਂ ਦੀ ਪ੍ਰਵਾਹ ਨਾ ਕਰਦਿਆਂ ਪੰਡਾਂ ਚੁੱਕ ਲਈਆਂ ਤੇ ਬਿਨਾਂ ਝਿਜਕ ਗਿੱਲੀ ਪੰਡ ਚੁੱਕ ਲਈ ਤੇ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਣ ਬਾਰੇ ਆਪਣੀ ਪੂਰੀ ਸ਼ਰਧਾ ਦਾ ਸਬੂਤ ਦਿੱਤਾ।
ਭਾਈ ਲਹਿਣਾ ਜੀ ਰੋਜ਼ ਸਵੇਰੇ ਉਠ ਕੇ ਗੁਰੂ ਜੀ ਨਾਲ ਰਾਵੀ ਕੰਢੇ ਇਸ਼ਨਾਨ ਕਰਨ ਲਈ ਜਾਂਦੇ ਸਨ। ਇੱਕ ਵਾਰ ਸਰਦੀ ਤੋਂ ਘਬਰਾ ਕੇ ਬਾਕੀ ਸਿੱਖ ਤਾਂ ਵਾਪਸ ਚਲੇ ਗਏ ਪਰ ਤੁਸੀਂ ਉਥੇ ਹੀ ਡਟੇ ਰਹੇ ਜਿਸ ਕਾਰਨ ਗੁਰੂ ਨਾਨਕ ਜੀ ਬਹੁਤ ਖੁਸ਼ ਹੋਏ। ਇੱਕ ਦਿਨ ਸਖਤ ਸਰਦੀ ਵਾਲੀ ਰਾਤ ਨੂੰ ਬਾਬੇ ਨਾਨਕ ਜੀ ਦੇ ਘਰ ਦੀ ਕੰਧ ਡਿੱਗ ਗਈ। ਗੁਰੂ ਜੀ ਨੇ ਉਸੇ ਵੇਲੇ ਮੁਰੰਮਤ ਕਰਨ ਦਾ ਹੁਕਮ ਦਿੱਤਾ। ਆਪ ਨੇ ਉਸੇ ਸਮੇਂ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਉਸਾਰੀ ਹੋਣ ਜਾਣ ‘ਤੇ ਗੁਰੂ ਨਾਨਕ ਜੀ ਨੇ ਕੰਧ ਨੂੰ ਗਿਰਾ ਕੇ ਮੁੜ ਬਣਾਉਣ ਲਈ ਕਿਹਾ। ਭਾਈ ਲਹਿਣੇ ਨੇ ਹੁਕਮ ਦੀ ਪਾਲਣਾ ਕੀਤੀ। ਇੰਝ ਕਈ ਵਾਰ ਹੋਇਆ ਪਰ ਫਿਰ ਵੀ ਆਪ ਦਾ ਨਿਸਚਾ ਅਡੋਲ ਰਿਹਾ। ਗੁਰੂ ਨਾਨਕ ਜੀ ਆਪ ਤੋਂ ਬਹੁਤ ਖੁਸ਼ ਹੋਏ ਤੇ ਗੁਰੂ ਨਾਨਕ ਦੇਵ ਜੀ ਨੇ ਇਹ ਸੰਕੇਤ ਦੇਣ ਲਈ ਕਿ ਇਹ ਸਿੱਖ ਉਨ੍ਹਾਂ ਦੇ ਸਰੀਰ ਦਾ ਇੱਕ ਹਿੱਸਾ ਬਣ ਚੁੱਕਾ ਹੈ, ਉਨ੍ਹਾਂ ਦਾ ਨਾਂ ਅੰਗਦ ਰੱਖ ਦਿੱਤਾ।
ਸਿੱਖਾਂ ਦੀ ਵਫਾਦਾਰੀ ਦੀ ਪਰਖ ਕਰਨ ਲਈ ਇੱਕ ਵਾਰ ਬਾਬਾ ਨਾਨਕ ਉਨ੍ਹਾਂ ਨੂੰ ਜੰਗਲ ਲੈ ਗਏ। ਉਥੇ ਉਨ੍ਹਾਂ ਨੇ ਸਿੱਖਾਂ ਅੱਗੇ ਚਾਂਦੀ ਤੇ ਸੋਨੇ ਦੇ ਸਿੱਕੇ ਟੁੱਟੇ। ਉਨ੍ਹਾਂ ਦੇ ਬਹੁਤ ਸਾਰੇ ਸਿੱਖਾਂ ‘ਚੋਂ ਕਈ ਤਾਂ ਇਸ ਲਈ ਪ੍ਰਵਾਨ ਨਹੀਂ ਚੜ੍ਹੇ ਕਿਉਂਕਿ ਉਨ੍ਹਾਂ ਨੇ ਜਿੰਨੇ ਉਹ ਇਕੱਠੇ ਕਰ ਸਕਦੇ ਹਨ, ਸਿੱਕੇ ਇਕੱਠੇ ਕਰ ਲਈ। ਕਈ ਉਥੇ ਸੁੱਟੇ ਜਵਾਹਰਾਤਾਂ ਨੂੰ ਚੁੱਕ ਕੇ ਲੈ ਗਏ। ਸਿਰਫ ਦੋ ਹੀ ਸਿੱਖ ਬਚੇ ਜਿਨ੍ਹਾਂ ‘ਚੋਂ ਇੱਕ ਅੰਗਦ ਸੀ। ਗੁਰੂ ਨਾਨਕ ਉਨ੍ਹਾਂ ਨੂੰ ਇੱਕ ਚਿਖਾ ਕੋਲ ਲੈ ਗਏ ਤੇ ਇਸ ‘ਤੇ ਕਫਨ ਹੇਠ ਪਏ ਮੁਰਦੇ ਨੂੰ ਖਾਣ ਦਾ ਹੁਕਮ ਦਿੱਤਾ। ਦੂਜਾ ਸਿੱਖ ਦੌੜ ਗਿਆ ਪਰ ਅੰਗਦ ਆਖਿਰ ਤੱਕ ਆਗਿਆਕਾਰੀ ਬਣਿਆ ਰਿਹਾ ਤੇ ਉਸ ਨੇ ਆਪਣੇ ਮਾਲਕ ਅਨੁਸਾਰ ਕਫਨ ਚੁੱਕਿਆ ਤੇ ਹੇਠੋਂ ਮੁਰਦਾ ਨਹੀਂ ਸਗੋਂ ਗੁਰੂ ਨਾਨਕ ਲੱਭਾ।