Kabaddi players at : ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਤੇ ਅੱਜ ਕਿਸਾਨਾਂ ਵੱਲੋਂ ਪੂਰੇ ‘ਭਾਰਤ ਬੰਦ’ ਦੀ ਵੀ ਕਾਲ ਦਿੱਤੀ ਗਈ ਹੈ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੇ ਕੱਪੜੇ ਧੋਣ ਦਾ ਮੋਚਾ ਸੰਭਾਲਿਆ ਹੋਇਆ ਹੈ ਤੇ ਕਈ ਦਿਨਾਂ ਤੋਂ ਮੋਰਚੇ ‘ਤੇ ਬੈਠੇ ਕਿਸਾਨਾਂ ਨੂੰ ਕੱਪੜੇ ਧੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੀ ਜਿਸ ਕਾਰਨ ਦੋਨਾ ਇਲਾਕੇ ਦੇ ਪਿੰਡਾਂ ‘ਚੋਂ ਕਬੱਡੀ ਖਿਡਾਰੀਆਂ ਨੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਕੀਤੀ। ਇਹ ਖਿਡਾਰੀ ਮਸ਼ੀਨਾਂ ਨਾਲ ਕਿਸਾਨਾਂ ਦੇ ਕੱਪੜੇ ਧੋ ਰਹੇ ਹਨ।
ਸਿੰਘੂ ਬਾਰਡਰ ਦੇ ਨਜ਼ਦੀਕ ਹੀ ਇਹ ਕਬੱਡੀ ਖਿਡਾਰੀ ਰਹਿ ਰਹੇ ਹਨ ਤੇ ਕੱਪੜੇ ਧੋਣ ਲਈ ਬਿਲਡਿੰਗ ਦੇ ਮਾਲਕ ਨੇ ਇਨ੍ਹਾਂ ਨੂੰ ਕੱਪੜੇ ਧੋਣ ਲਈ ਮੁਫਤ ਬਿਜਲੀ ਤੇ ਪਾਣੀ ਦੀ ਸਹੂਲਤ ਵੀ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇੰਗਲੈਂਡ ਦੇ ਕਬੱਡੀ ਪ੍ਰਮੋਟਰਾਂ ਨੇ ਕਿਸਾਨਾਂ ਨੂੰ ਕੱਪੜੇ ਧੋਣ ਲਈ ਦੋ ਵਾਸ਼ਿੰਗ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਹਨ। ਨੌਜਵਾਨ ਹਰਨੇਕ ਸਿੰਘ ਜੋ ਕਿ ਪਿੰਡ ਮਾਲੇ ਦਾ ਰਹਿਣ ਵਾਲਾ ਹੈ, ਦੀ ਕੱਪੜੇ ਧੋਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਪਿੱਛੋਂ ਇੱਕ ਦਾਨੀ ਵਿਅਕਤੀ ਨੇ ਕਿਸਾਨਾਂ ਲਈ ਮਸ਼ੀਨਾਂ ਦਿੱਤੀਆਂ।
ਕਬੱਡੀ ਖਿਡਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਸਿੰਘੂ ਬਾਰਡਰ ਦੇ ਬਿਲਕੁਲ ਨਜ਼ਦੀਕ ਹਨ ਉਨ੍ਹਾਂ ਨੂੰ ਸਾਮਾਨ ਪਿੱਛੇ ਲੈ ਕੇ ਜਾਣ ‘ਚ ਕਾਫੀ ਸਮੱਸਿਆ ਆ ਰਹੀ ਹੈ। ਇਸ ਲਈ ਉਨ੍ਹਾਂ ਲਈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦਾ ਪ੍ਰਬੰਧ ਵੀ ਇਥੇ ਕੀਤਾ ਗਿਆ ਹੈ। ਇਸ ਮੌਕੇ ਉਥੇ ਕਬੱਡੀ ਖਿਡਾਰੀ ਸੁੱਖ ਭੰਗਲ, ਗਗਨ ਜੱਸੋਵਾਲ, ਮਨਜਿੰਦਰ ਸਿੰਘ ਸੀਚੇਵਾਲ, ਕੰਤਾ ਪਾਸਲਾ, ਕਬੱਡੀ ਕੋਚ ਹਰਨੇਕ ਸਿੰਘ ਤੇ ਟੋਨੀ ਰੁੜਕਾ ਕਲਾਂ ਮੌਜੂਦ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ 30 ਨਵੰਬਰ ਤੋਂ ਹੀ ਇਥੇ ਡਟੇ ਹੋਏ ਹਨ ਤੇ ਜਦੋਂ ਤੱਕ ਕੇਂਦਰ ਵੱਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾਂਦਾ ਤੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹ ਇਥੇ ਹੀ ਮੋਰਚਾ ਲਾ ਕੇ ਰੱਖਣਗੇ ਤੇ ਕਿਸਾਨਾਂ ਨੂੰ ਪੂਰਾ ਸਮਰਥਨ ਦੇਣਗੇ।
ਇਹ ਵੀ ਪੜ੍ਹੋ : 13ਵੇਂ ਦਿਨ ਟੁੱਟੇ ਦਿੱਲੀ ਬਾਰਡਰ ‘ਤੇ ਇਕੱਠੇ ਦੇ ਰਿਕਾਰਡ, ਸਟੇਜ਼ ਤੋਂ ਸੁਣੋ ਜੋਸ਼ੀਲੇ ਭਾਸ਼ਣ…