617 new cases : ਪੂਰੀ ਦੁਨੀਆ ਕੋਰੋਨਾ ਖਿਲਾਫ ਆਪਣੀ ਜੰਗ ਲੜ ਰਿਹਾ ਹੈ। ਕੋਰੋਨਾ ਲਈ ਵੈਕਸੀਨ ਕੱਢਣ ਦੀਆਂ ਕੋਸ਼ਿਸ਼ਾਂ ਹਰ ਦੇਸ਼ ਵੱਲੋਂ ਕੀਤੀਆਂ ਜਾ ਰਹੀਆਂ ਹਨ ਪਰ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਕੋਰੋਨਾ ਤੋਂ ਬਚਾਅ ਦਾ ਇੱਕੋ ਇਕ ਉਪਾਅ ਮਾਸਕ ਹੈ। ਸੂਬੇ ‘ਚ ਕੋਰੋਨਾ ਦੇ ਹੁਣ ਤੱਕ 3423632 ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ ਦੇ ਦਿਨ 27903 ਵਿਅਕਤੀਆਂ ਦੇ ਸੈਂਪਲ ਲਏ ਗਏ। ਹੁਣ ਤੱਕ ਪੰਜਾਬ ‘ਚ ਪਾਜੀਟਿਵ ਕੇਸਾਂ ਦੀ ਗਿਣਤੀ 157928 ਹੋ ਚੁੱਕੀ ਹੈ ਜਿਨ੍ਹਾਂ ‘ਚੋਂ 145623 ਡਿਸਚਾਰਜ ਹੋ ਚੁੱਕੇ ਹਨ। ਹੁਣ ਐਕਟਿਵ ਕੇਸਾਂ ਦੀ ਗਿਣਤੀ 7325 ਤਕ ਜਾ ਪੁੱਜੀ ਹੈ ਜਿਨ੍ਹਾਂ ‘ਚੋਂ 155 ਆਕਸੀਜਨ ਸਪੋਰਟ ‘ਤੇ ਹਨ ਤੇ 22 ਦੀ ਹਾਲਤ ਗੰਭੀਰ ਹੈ ਜੋ ਕਿ ਵੈਂਲੀਲੇਟਰ ‘ਤੇ ਹਨ। ਹੁਣ ਤੱਕ ਪੰਜਾਬ ‘ਚ 4980 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।
ਅੱਜ ਪੰਜਾਬ ‘ਚ ਕੋਰੋਨਾ ਨਾਲ 16 ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਐੱਸ. ਏ. ਐੱਸ. ਨਗਰ ਤੇ ਤਰਨਤਾਰਨ ਤੋਂ 2, ਪਠਾਨਕੋਟ, ਬਰਨਾਲਾ, ਲੁਧਿਆਣਾ, ਪਟਿਆਲਾ, ਰੋਪੜ, ਸੰਗਰੂਰ ਤੋਂ 1-1 ਤੇ ਜਲੰਧਰ ਤੋਂ 6 ਮੌਤਾਂ ਹੋਈਆਂ। 530 ਮਰੀਜ਼ਾਂ ਨੂੰ ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਗਿਆ ਹੈ ਜਿਨ੍ਹਾਂ ‘ਚੋਂ ਜਲੰਧਰ ਤੋਂ 117, ਲੁਧਿਆਣੇ ਤੋਂ 94, ਪਟਿਆਲੇ ਤੋਂ 33, ਅੰਮ੍ਰਿਤਸਰ ਤੋਂ 71, ਗੁਰਦਾਸਪੁਰਤੋਂ 15, ਬਠਿੰਡੇ ਤੋਂ 41, ਹੁਸ਼ਿਆਰਪੁਰ ਤੋਂ 16, ਫਿਰੋਜ਼ਪੁਰ ਤੋਂ 4, ਪਠਾਨਕੋਟ ਤੋਂ 9, ਸੰਗਰੂਰ ਤੋਂ 9, ਕਪੂਰਥਲੇ ਤੋਂ 25, ਮੁਕਤਸਰ ਤੋਂ 18, ਫਾਜ਼ਿਲਕਾ ਤੋਂ 7,ਰੋਪੜ ਤੋਂ 21, ਬਰਨਾਲਾ ਤੋਂ 3, ਤਰਨਤਾਰਨ ਤੋਂ 3, ਐੱਸ. ਬੀ. ਐੱਸ. ਨਗਰ ਤੋਂ 7 ਤੇ ਮਾਨਸੇ ਤੋਂ 37 ਹਨ।
ਕੋਰੋਨਾ ਦੇ ਸਭ ਤੋਂ ਵਧ ਕੇਸ ਅੱਜ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਜਿਥੇ 125 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਜਲੰਧਰ ਤੋਂ 70 ਤੇ ਲੁਧਿਆਣੇ ਤੋਂ 60 ਨਵੇਂ ਮਾਮਲੇ ਸਾਹਮਣੇ ਆਏ। ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਸੂਬੇ ‘ਚ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਿਸੇ ਦੇ ਵੀ ਬਾਹਰ ਨਿਕਲਣ ‘ਤੇ ਪਾਬੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਵਧਦੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਮੰਦੀ ਨੂੰ ਵੈਕਸੀਨ ਦੇ ਮਾਮਲੇ ‘ਚ ਪਹਿਲ ਦੇਣ ਦੀ ਵੀ ਅਪੀਲ ਕੀਤੀ ਹੈ।