Pre-Wedding diet plan: ਵਿਆਹ ਦਾ ਸੀਜ਼ਨ ਪੂਰੇ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਟੈਂਸ਼ਨ ਹੁੰਦੀ ਹੈ ਕਿ ਕਿਤੇ ਉਹ ਲਹਿੰਗੇ ‘ਚ ਜ਼ਿਆਦਾ ਮੋਟੀ ਨਾ ਲੱਗੇ। ਇਸ ਮਾਮਲੇ ਵਿਚ ਕੁੜੀਆਂ ਵਿਆਹ ਤੋਂ ਪਹਿਲਾਂ ਇਕ ਟਾਈਮ ਦਾ ਖਾਣਾ ਛੱਡ ਦਿੰਦੀਆਂ ਹਨ ਜਾਂ ਹਾਰਡ ਵਰਕਆਊਟ ਕਰਨ ਲੱਗਦੀਆਂ ਹਨ ਪਰ ਇਸ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ ਅਤੇ ਚਿਹਰੇ ਦਾ ਗਲੋ ਵੀ ਖਤਮ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸਪੈਸ਼ਲ ਡਾਇਟ ਬਾਰੇ ਦੱਸਾਂਗੇ ਜਿਸ ਨਾਲ ਵੈਡਿੰਗ ਡੇਟ ਦੇ ਹਿਸਾਬ ਨਾਲ ਫੋਲੋ ਕਰਕੇ ਤੁਸੀਂ ਆਪਣਾ ਮਨਚਾਹਿਆ ਫਿਗਰ ਪਾ ਸਕਦੇ ਹੋ।
ਵਿਆਹ ਤੋਂ 6 ਮਹੀਨੇ ਪਹਿਲਾਂ ਦਾ ਡਾਇਟ ਪਲੈਨ: ਜੇ ਤੁਹਾਡੇ ਵਿਆਹ ਨੂੰ 6 ਮਹੀਨੇ ਪਏ ਹੈ ਤਾਂ ਤੁਸੀਂ ਬਿਨਾਂ ਕਿਸੀ ਟੈਂਸ਼ਨ ਦੇ ਸਿਰਫ਼ ਇਸ ਡਾਇਟ ਚਾਰਟ ਨੂੰ ਫੋਲੋ ਕਰਦੇ ਰਹੋ। ਇਸ ਨਾਲ ਨਾ ਸਿਰਫ ਤੁਹਾਡਾ ਵਜ਼ਨ ਘੱਟ ਹੋਵੇਗਾ ਬਲਕਿ ਉਹ ਕੰਟਰੋਲ ‘ਚ ਵੀ ਰਹੇਗਾ।
- ਸਵੇਰੇ ਅਤੇ ਨਾਸ਼ਤੇ ਵਿੱਚ ਖਾਓ ਇਹ: ਸਵੇਰੇ ਸਭ ਤੋਂ ਪਹਿਲਾਂ ਤੁਸੀਂ ਗ੍ਰੀਨ ਟੀ ਦੇ ਨਾਲ 5-6 ਭਿੱਜੇ ਹੋਏ ਬਦਾਮ ਲਓ। ਇਸ ਤੋਂ ਬਾਅਦ ਨਾਸ਼ਤੇ ਵਿਚ ਵੈਜ਼ੀ ਓਟਸ, ਇਡਲੀ ਸਾਂਬਰ, 3 egg White ਦਾ ਆਮਲੇਟ ਅਤੇ ਸੰਤਰੇ ਦਾ ਫਰੈਸ਼ ਜੂਸ ਲਓ।
- ਸਨੈਕਸ: ਮੂੰਗਫਲੀ, ਛੋਲੇ ਅਤੇ ਅੰਕੁਰਿਤ ਦਾਲ ਦਾ ਸਲਾਦ ਲਓ।
- ਲੰਚ: ਦੁਪਹਿਰ ਦੇ ਖਾਣੇ ਵਿਚ ਤੁਸੀਂ ਦਾਲ ਅਤੇ ਸਬਜ਼ੀ ਦੇ ਨਾਲ ਰੋਟੀ ਜਾਂ ਚੌਲ ਖਾਓ।
- ਸਨੈਕਸ: ਫਲਾਂ ਦਾ ਸਲਾਦ, ਮੁੱਠੀਭਰ ਗਿਰੀਦਾਰ ਨਟਸ ਜਾਂ ਮਖਾਣੇ ਖਾਓ।
- ਡਿਨਰ: ਰਾਤ ਦੇ ਖਾਣੇ ‘ਚ ਗ੍ਰਿਲਡ ਅਤੇ ਰੋਸਟੇਡ ਚਿਕਨ ਜਾਂ ਸਬਜ਼ੀਆਂ, ਪੋਟੈਟੋ ਮੈਸ਼, ਵੇਸਣ ਦਾ ਚਿੱਲਾ, ਮੇਥੀ ਦੀ ਰੋਟੀ, ਦਾਲ ਅਤੇ ਸਬਜ਼ੀ ਖਾਓ।
ਵਿਆਹ ਤੋਂ 3 ਮਹੀਨੇ ਪਹਿਲੇ ਦਾ ਡਾਈਟ ਚਾਰਟ: ਵਿਆਹ ਤੋਂ 3 ਮਹੀਨੇ ਪਹਿਲਾਂ ਤੁਸੀਂ ਇਸ ਡਾਈਟ ਚਾਰਟ ਨੂੰ ਫੋਲ ਕਰਕੇ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਨਾਲ ਹੀ ਇਸ ਨਾਲ ਤੁਹਾਡੇ ਚਿਹਰੇ ‘ਤੇ ਗਲੋ ਵੀ ਬਣਿਆ ਰਹੇਗਾ।
- ਮੋਰਨਿੰਗ ਅਤੇ ਬ੍ਰੇਕਫਾਸਟ: ਗ੍ਰੀਨ ਟੀ ਦੇ ਨਾਲ ਭਿੱਜੇ ਹੋਏ ਬਦਾਮ ਅਤੇ 1 ਕੇਲਾ ਸਵੇਰੇ ਖਾਓ। ਫਿਰ ਨਾਸ਼ਤੇ ‘ਚ ਹੋਲ ਵੀਟ ਟੋਸਟ, ਐੱਗ ਵ੍ਹਾਈਟ, ਓਟਸ ਚੀਲਾ, ਪੋਹਾ ਅਤੇ ਇਡਲੀ ਸਾਂਬਰ ਲਓ।
- ਸਨੈਕਸ: ਫਲੇਵਰਡ ਦਹੀਂ, ਲੇਟ੍ਸ ਦੇ ਪੱਤਿਆਂ ਜਾਂ ਫਲਾਂ ਦਾ ਸਲਾਦ
- ਲੰਚ: ਦੁਪਹਿਰ ਦੇ ਖਾਣੇ ਵਿਚ ਦਾਲ, ਸਬਜ਼ੀ, ਰੋਟੀ ਅਤੇ ਚਾਵਲ ਖਾਓ।
- ਸਨੈਕਸ: ਉਬਲਿਆ ਹੋਇਆ ਆਂਡਾ, ਛੋਲੇ ਜਾਂ ਸਬਜ਼ੀਆਂ ਦਾ ਮਿਕਸ ਸਲਾਦ
- ਡਿਨਰ: ਤਲੀਆਂ ਹੋਈਆਂ ਸਬਜ਼ੀਆਂ (ਚਿਕਨ ਅਤੇ ਮੱਛੀ ਦੇ ਨਾਲ ਜਾਂ ਉਸਦੇ ਬਿਨਾਂ), 1 ਬਾਊਲ ਬ੍ਰਾਊਨ ਰਾਈਸ, 1 ਵੱਡੀ ਕੌਲੀ ਦਾਲ, ਸਬਜ਼ੀ ਅਤੇ ਸਲਾਦ ਰਾਤ ਨੂੰ ਖਾਣੇ ‘ਚ ਖਾਓ।
ਵਿਆਹ ਤੋਂ 1 ਮਹੀਨੇ ਪਹਿਲਾਂ ਦਾ ਡਾਈਟ ਪਲੈਨ: ਜੇ ਤੁਹਾਡੇ ਵਿਆਹ ਨੂੰ ਸਿਰਫ 1 ਮਹੀਨਾ ਬਚਿਆ ਹੈ ਤਾਂ ਚਿੰਤਾ ਨਾ ਕਰੋ ਸਿਰਫ਼ ਇਸ ਡਾਈਟ ਚਾਰਟ ਨੂੰ ਫੋਲੋ ਕਰੋ। ਇਸਦੇ ਨਾਲ ਤੁਸੀਂ ਵਿਆਹ ਦੀ ਮਿਤੀ ਤੱਕ ਮਨਚਾਹਾ ਫਿਗਰ ਪਾ ਸਕਦੇ ਹੋ।
- ਮੋਰਨਿੰਗ ਅਤੇ ਬ੍ਰੇਕਫਾਸਟ: ਸਵੇਰੇ ਸਭ ਤੋਂ ਪਹਿਲਾਂ ਗ੍ਰੀਨ ਟੀ ਦੇ ਨਾਲ 1 ਕੇਲਾ ਜਾਂ ਸੇਬ ਖਾਓ। ਇਸ ਤੋਂ ਬਾਅਦ ਨਾਸ਼ਤੇ ‘ਚ ਬਨਾਨਾ ਸਮੂਦੀ, ਬਦਾਮ (yoghurt based), 1 ਉਬਲਿਆ ਆਂਡਾ ਅਤੇ ਸਬਜ਼ੀਆਂ ਦਾ ਸਲਾਦ ਖਾਓ।
- ਸਨੈਕਸ: ਮੂੰਗਫਲੀ ਦਾ ਸਲਾਦ
- ਲੰਚ: ਦੁਪਿਹਰ ਨੂੰ ਦਾਲ ਅਤੇ ਸਬਜ਼ੀ ਦੇ ਨਾਲ ਰੋਟੀ ਜਾਂ ਚੌਲ ਖਾਓ।
- ਸਨੈਕਸ: ਛਾਛ ਪੀਓ ਅਤੇ ਮੁੱਠੀ ਭਰ ਨਟਸ ਖਾਓ।
- ਡਿਨਰ: ਰਾਤ ਨੂੰ ਤੁਸੀਂ ਗ੍ਰਿਲਡ ਸਬਜ਼ੀਆਂ (ਚਿਕਨ ਅਤੇ ਮੱਛੀ ਦੇ ਨਾਲ ਜਾਂ ਉਸ ਦੇ ਬਿਨਾਂ), 1 ਕੌਲੀ ਬ੍ਰਾਊਨ ਰਾਈਸ ਖਿਚੜੀ, 2 ਮਲਟੀਗ੍ਰੇਨ ਰੋਟੀ, ਦਾਲ ਅਤੇ ਸਬਜ਼ੀਆਂ ਖਾ ਸਕਦੇ ਹੋ।
ਵਿਆਹ ਤੋਂ 10 ਦਿਨ ਪਹਿਲਾਂ ਦਾ ਡਾਈਟ ਪਲੈਨ: ਜੇ ਤੁਹਾਡੇ ਵਿਆਹ ਨੂੰ 10 ਦਿਨ ਬਚੇ ਹਨ ਤਾਂ ਤੁਸੀਂ ਇਸ ਸਪੈਸ਼ਲ ਡਾਇਟ ਨੂੰ ਫੋਲੋ ਕਰਕੇ ਸਲਿਮ ਫਿਗਰ ਦੇ ਨਾਲ ਗਲੋਇੰਗ ਸਕਿਨ ਪਾ ਸਕਦੇ ਹੋ।
- ਮੋਰਨਿੰਗ ਅਤੇ ਬ੍ਰੇਕਫਾਸਟ: ਸਵੇਰੇ 1 ਗ੍ਰੀਨ ਟੀ ਪੀਓ। ਇਸ ਤੋਂ ਬਾਅਦ ਨਾਸ਼ਤੇ ਵਿਚ ਪਪੀਤਾ, 1 ਕੇਲਾ ਅਤੇ ਪਾਲਕ ਦੀ ਸਮੂਦੀ ਪੀਓ।
- ਸਨੈਕਸ: 2 ਉਬਲੇ ਹੋਏ ਆਂਡੇ ਅਤੇ ਛੋਲਿਆਂ ਦਾ ਸਲਾਦ
- ਲੰਚ: ਦੁਪਿਹਰ ਵੇਲੇ ਦਾਲ ਅਤੇ ਸਬਜ਼ੀ ਦੇ ਨਾਲ ਰੋਟੀ ਜਾਂ ਚੌਲ ਖਾਓ।
- ਸਨੈਕਸ: 1 ਗਲਾਸ ਛਾਛ
- ਡਿਨਰ: ਸ਼ਾਮ 7.30 ਤੋਂ ਪਹਿਲਾਂ ਡਿਨਰ ਕਰੋ। ਤੁਸੀਂ ਬੇਕਡ ਚਿਕਨ ਸਲਾਦ ਦੇ ਨਾਲ, 1 ਵੱਡੀ ਕੌਲੀ ਦਾਲ, ਸਬਜ਼ੀ ਅਤੇ ਸਬਜ਼ੀਆਂ ਦਾ ਸਲਾਦ ਲੈ ਸਕਦੇ ਹੋ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਸ਼ਾਮ 7.30 ਤੋਂ ਪਹਿਲਾਂ ਡਿਨਰ ਕਰੋ।
- ਰੋਜ਼ਾਨਾ ਘੱਟ ਤੋਂ ਘੱਟ 45 ਮਿੰਟ ਕਸਰਤ ਜ਼ਰੂਰ ਕਰੋ।
- ਦਿਨ ਭਰ ‘ਚ ਘੱਟ ਤੋਂ ਘੱਟ 2 ਲੀਟਰ ਅਤੇ ਵੱਧ ਤੋਂ ਵੱਧ 4 ਲੀਟਰ ਪਾਣੀ ਪੀਓ।
- ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਅੱਖਾਂ ਦੇ ਹੇਠਾਂ ਸੋਜ ਦੀ ਸਮੱਸਿਆ ਹੋ ਸਕਦੀ ਹੈ।
- ਆਪਣੇ ਆਪ ਨੂੰ ਤਣਾਅਮੁਕਤ ਅਤੇ ਖੁਸ਼ ਰੱਖੋ।