PM Modi and his Bangladesh counterpart: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਗੇ । ਇਹ ਮੁਲਾਕਾਤ ਵਿਜੇ ਦਿਵਸ ਤੋਂ ਇੱਕ ਦਿਨ ਬਾਅਦ ਹੋ ਰਹੀ ਹੈ, ਜੋ 1971 ਵਿੱਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਯਾਦ ਦਿਵਾਉਂਦੀ ਹੈ । ਇਸ ਬੈਠਕ ਵਿੱਚ ਕੋਵਿਡ-19 ਯੁੱਗ ਤੋਂ ਬਾਅਦ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ 1965 ਤੋਂ ਪਹਿਲਾਂ ਚੱਲ ਰਹੇ ਰੇਲ ਨੈਟਵਰਕ ਨੂੰ ਫਿਰ ਤੋਂ ਬਹਾਲ ਕਰਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਲਗਾਤਾਰ ਉੱਚ ਪੱਧਰੀ ਸੰਪਰਕ ਬਣੇ ਹੋਏ ਹਨ। ਇਸ ਦੇ ਤਹਿਤ ਸਾਲ 2019 ਦੇ ਅਕਤੂਬਰ ਮਹੀਨੇ ਵਿੱਚ ਬੰਗਲਾਦੇਸ਼ੀ ਪੀਐਮ ਸ਼ੇਖ ਹਸੀਨਾ ਨੇ ਭਾਰਤ ਦਾ ਅਧਿਕਾਰਿਕ ਦੌਰਾ ਕੀਤਾ ਸੀ ਤਾਂ ਉੱਥੇ ਹੀ ਪੀਐਮ ਮੋਦੀ ਨੇ ਮਾਰਚ 2020 ਵਿੱਚ ਮੁਜੀਬ ਬੋਰਸ਼ੋ (ਸਾਲ) ਦੇ ਇਤਿਹਾਸਕ ਮੌਕੇ ‘ਤੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਸੀ । ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਸੰਪਰਕ ਬਣਾਏ ਹੋਏ ਸਨ ।
ਸੂਤਰਾਂ ਅਨੁਸਾਰ ਭਾਰਤ ਅਤੇ ਬੰਗਲਾਦੇਸ਼ ਵਿੱਚ ਆਵਾਜਾਈ ਅਤੇ ਸੰਪਰਕ ਵਧਾਉਣ ਬਾਰੇ ਵਿਚਾਰ ਵਟਾਂਦਰੇ ਹੋ ਸਕਦੇ ਹਨ । ਦੋਵੇਂ ਨੇਤਾ 1965 ਤੋਂ ਜਾਰੀ 6 ਰੇਲ ਲਿੰਕਾਂ ਦੇ ਸੰਚਾਲਨ ਨੂੰ ਸ਼ੁਰੂ ਕਰਨ ਦੇ ਹੱਕ ਵਿੱਚ ਹਨ । ਹਲਦੀਬਾੜੀ-ਚਿਲ੍ਹਾਟੀ ਰੇਲ ਲਿੰਕ ਦੇ ਉਦਘਾਟਨ ਦੇ ਨਾਲ ਦੋਨਾਂ ਦੇਸ਼ਾਂ ਵਿਚਾਲੇ ਫਿਲਹਾਲ ਇਨ੍ਹਾਂ 6 ਲਿੰਕਾਂ ਵਿਚੋਂ 5 ਦਾ ਸੰਚਾਲਨ ਚੱਲ ਰਿਹਾ ਹੈ। ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਨਾਲ ਜੋੜਨ ਵਾਲੇ 4 ਹੋਰ ਰੇਲ ਲਿੰਕ ਹਨ- ਪੈਟ੍ਰਾਪੋਲ (ਭਾਰਤ)- ਬੇਨਾਪੋਲ (ਬੰਗਲਾਦੇਸ਼), ਗੇਡੇ (ਭਾਰਤ)- ਦਰਸ਼ਨਾ (ਬੰਗਲਾਦੇਸ਼), ਸਿਨਹਾਬਾਦ(ਭਾਰਤ)- ਰੋਹਨਪੁਰ (ਬੰਗਲਾਦੇਸ਼) ਅਤੇ ਰਾਧਿਕਾਪੁਰ (ਭਾਰਤ)- ਬੀਰੋਲ (ਬੰਗਲਾਦੇਸ਼)।
ਸੂਤਰਾਂ ਅਨੁਸਾਰ ਹਲਦੀਬਾੜੀ-ਚਿਲ੍ਹਾਟੀ ਰੇਲ ਲਿੰਕ 1965 ਵਿੱਚ ਹੋਏ ਭਾਰਤ-ਪਾਕਿ ਜੰਗ ਕਾਰਨ ਖਰਾਬ ਹੋ ਗਿਆ ਸੀ । ਹੁਣ ਇਹ ਰੇਲ ਲਿੰਕ ਅਸਾਮ ਅਤੇ ਬੰਗਾਲ ਨੂੰ ਸਿੱਧੇ ਬੰਗਲਾਦੇਸ਼ ਨਾਲ ਜੋੜ ਦੇਵੇਗਾ । ਇਸ ਤੋਂ ਇਲਾਵਾ ਅਗਰਤਲਾ ਅਤੇ ਅਖੌਰਾ ਨੂੰ ਜੋੜਨ ਲਈ ਰੇਲਵੇ ਲਾਈਨ ਵਿਛਾਉਣ ਦਾ ਕੰਮ ਵੀ ਚੱਲ ਰਿਹਾ ਹੈ।
ਇਹ ਵੀ ਦੇਖੋ: ‘300 ਕੰਬਾਈਨਾਂ ਨਾਲ ਦਿੱਲੀ ਨੂੰ ਪਵੇਗਾ ਘੇਰਾ’, ਕੰਬਾਈਨਾਂ ਵਾਲਿਆਂ ਦਾ ਸੁਣੋ ਵੱਡਾ ਐਲਾਨ !