diljit respond to those who call farmers terrorists:ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦਿਲਜੀਤ ਦੋਸਾਂਝ ਵੀ ਆਪਣਾ ਸਮਰਥਨ ਲਗਾਤਾਰ ਦੇ ਰਹੇ ਨੁੇ । ਉਹ ਅਕਸਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ‘ਚ ਸ਼ਾਮਿਲ ਕਿਸਾਨਾਂ ਨੂੰ ਕੁਝ ਮੀਡੀਆ ਕਰਮੀ ਅਤੇ ਸਰਕਾਰ ਅੱਤਵਾਦੀ ਦੱਸ ਰਹੀ ਹੈ । ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਕੁਝ ਬਜ਼ੁਰਗ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਤੇਰੀਆਂ ਤੂੰ ਜਾਣੇ ਬਾਬਾ, ਇਨ੍ਹਾਂ ‘ਚ ਲੋਕਾਂ ਨੂੰ ਅੱਤਵਾਦੀ ਨਜ਼ਰ ਆਉਂਦੇ ਹਨ, ਇਨਸਾਨੀਅਨ ਨਾਂਅ ਦੀ ਕੋਈ ਚੀਜ਼ ਹੁੰਦੀ ਆ ਯਾਰ’ ਦਿਲਜੀਤ ਦੀ ਤਸਵੀਰ ‘ਚ ਬਜ਼ੁਰਗ ਸਿੱਖ ਠੰਡ ‘ਚ ਨਹਾਉਂਦੇ ਦਿਖਾਈ ਦੇ ਰਹੇ ਹਨ।
ਹੁਣ ਤਕ ਇਸ ਤਸਵੀਰ ਨੂੰ 7000 ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ ਤੇ 62 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਦਿਲਜੀਤ ਦੋਸਾਂਝ ਨੇ ਟਵਿਟਰ ਤੋਂ ਇਲਾਵਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇਹ ਤਸਵੀਰ ਸ਼ੇਅਰ ਕੀਤੀ ਹੈ। ਬਾਲੀਵੁੱਡ ਅਦਾਕਾਰਾ ਤੇ ਸਮਾਜਿਕ ਕਾਰਕੁੰਨ ਸਵ੍ਰਾ ਭਾਸਕਰ ਸਮੇਤ ਕਈ ਲੋਕਾਂ ਦੀ ਇਸ ਤਸਵੀਰ ‘ਤੇ ਪ੍ਰਤੀਕਿਰਿਆ ਆਈ ਹੈ। ਅਦਾਕਾਰਾ ਨੇ ਵੀ ਤਸਵੀਰ ਤੇ ਕੰਮੈਂਟ ਕਰਦੇ ਹੋਏ ਲਿਖਿਆ ਇਹ ਤਸਵੀਰ ਸਚਿ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ।
ਕਿਸਾਨਾਂ ਦੇ ਸਮਰਥਨ ਵਿੱਚ ਲੋਕ-ਕੁੱਝ ਲੋਕਾਂ ਨੇ ਕਮੈਂਟ ਕਰਦੇ ਹੋਏ ਲਿਖਿਆ ” ਇਹ ਪੰਜਾਬ ਦੇ ਕਿਸਾਨ ਹਨ ਸਾਹਿਬ ਜੀ ਕੋਈ ਰਾਮਦੇਵ ਨਹੀਂ , ਜੋ ਕਿ ਸਲਵਾਰ ਕਮੀਜ ਪਾ ਕੇ ਭੱਜ ਜਾਣਗੇ , ਇਕ ਨੇ ਲਿਖਿਆ ਖੇਤਾਂ ਦਾ ਪਾਣੀ ਹੁਣ ਅੱਖਾਂ ਵਿੱਚ ਆ ਗਿਆ ਹੈ ਮੇਰੇ ਪਿੰਡ ਦਾ ਕਿਸਾਨ ਹੁਣ ਸ਼ਹਿਰ ਵਿੱਚ ਆ ਗਿਆ ਹੈ , ਓਥੇ ਇੱਕ ਹੋਰ ਯੂਜਰ ਨੇ ਕੰਮੈਂਟ ਕਰਦੇ ਹੋਏ ਲਿਖਿਆ ” ਜਿੱਥੇ ਲੋਕਾਂ ਨੂੰ ਘਰ ਬੈਠੇ ਪਾਕਿਸਤਾਨ ਵਿੱਚ ਪ੍ਰਤਾੜਿਤ ਹਿੰਦੁ ਦਿਖਾਈ ਦੇ ਜਾਂਦੇ ਸਨ ਅੱਜ ਉਹਨਾਂ ਨੂੰ ਕੜਾਕੇ ਦੀ ਸਰਦੀ ਵਿਚ ਬੈਠੇ ਠੰਡ ਨਾਲ ਕੰਬਦੇ ਕਿਸਾਨ ਨਹੀਂ ਦਿਖਦੇ ? ਕੀ ਕੋਈ ਮੰਤਰੀ ਜਾਂ ਨੇਤਾ ਦੇਵੇਗਾ ਇਸਦਾ ਜਵਾਬ ? ਦਸ ਦੇਈਏ ਦਿਲਜੀਤ ਸ਼ੁਰੂਆਤ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ , ਕੁਝ ਸਮੇਂ ਪਹਿਲਾਂ ਉਹਨਾਂ ਨੇ ਕਿਸਾਨਾਂ ਦੇ ਲਈ 1 ਕਰੋੜ ਰੁਪਏ ਦਾਨ ਕੀਤੇ ਸਨ ਤਾਂਕਿ ਉਹਨਾਂ ਦੇ ਲਈ ਹੁਣ ਸਰਦੀਆਂ ਦੇ ਵਿੱਚ ਗਰਮ ਕੱਪੜਿਆਂ ਦਾ ਇੰਤਜਾਮ ਹੋ ਸਕੇ। ਇਹ ਹੀ ਨਹੀਂ ਕਿਸਾਨਾਂ ਬਾਰੇ ਗਲਤ ਖਬਰਾਂ ਬਣਾਉਣ ਤੇ ਉਡਾਉਣ ਵਾਲਿਆਂ ਨੂੰ ਚੰਗੀ ਤਰ੍ਹਾਂ ਆੜੇ ਹੱਥ ਲੈਂਦੇ ਨਜ਼ਰ ਆਏ ਸਨ ਦਿਲਜੀਤ ਦੋਸਾਂਝ।