Farmers charging from : ਨਵੀਂ ਦਿੱਲੀ : ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਅੱਜ 24 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਠੰਡ ਵੀ ਕਿਸਾਨਾਂ ਨੂੰ ਠੱਲ੍ਹ ਨਹੀਂ ਪਾ ਸਕੀ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਕਿੰਨੀ ਵੀ ਠੰਡ ਹੋਵੇ, ਅਸੀਂ ਇਥੋਂ ਉਦੋਂ ਤਕ ਵਾਪਸ ਨਹੀਂ ਜਾਵਾਂਗੇ ਜਦ ਤਕ ਸਰਕਾਰ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਅੰਦੋਲਨ ਦੇ ਕਾਰਨ, ਦਿੱਲੀ ਦੀਆਂ ਕਈ ਸਰਹੱਦਾਂ ਅਜੇ ਵੀ ਬੰਦ ਹਨ ਅਤੇ ਬਹੁਤ ਸਾਰੇ ਰਸਤੇ ਮੋੜ ਦਿੱਤੇ ਗਏ ਹਨ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ-ਯੂਪੀ ਸਰਹੱਦ ‘ਤੇ ਪ੍ਰਦਰਸ਼ਨਕਾਰੀ ਸੂਰਜੀ ਪੈਨਲਾਂ ਤੋਂ ਫੋਨ ਅਤੇ ਟਰੈਕਟਰ ਦੀਆਂ ਬੈਟਰੀਆਂ ਚਾਰਜ ਕਰਦੇ ਵੇਖੇ ਗਏ ਹਨ। ਇੱਕ ਕਿਸਾਨ ਅਮ੍ਰਿਤ ਸਿੰਘ ਨੇ ਕਿਹਾ, “ਸੋਲਰ ਪਲੇਟਾਂ ਲੈ ਕੇ ਆਏ ਹਾਂ ਜਦੋਂ ਫੋਨ ਦੀ ਬੈਟਰੀ ਡਾਊਨ ਜਾਂਦੀ ਹੈ, ਤਾਂ ਘਰ ਗੱਲ ਨਹੀਂ ਹੁੰਦੀ। ਸਰਕਾਰ ਕੀ ਸਹੂਲਤ ਦੇਵੇਗੀ ਜੋ ਸਾਡੀਆਂ ਮੰਗਾਂ ਤੱਕ ਨਹੀਂ ਮੰਨ ਰਹੀ।”
ਇਥੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਖਿਲਾਫ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸਿੰਘੂ ਸਰਹੱਦ ’ਤੇ ਸਵੇਰੇ ਦੋ ਘੰਟੇ ਪਾਠ ਹੋਵੇਗਾ। ਪਾਠ ਸਵੇਰੇ 9 ਵਜੇ ਤੋਂ ਸ਼ੁਰੂ ਕੀਤੇ ਗਏ ਹਨ ਤਾਂ ਜੋ ਇਸ ਅੰਦੋਲਨ ਵਿਚ ਕੁਰਬਾਨੀਆਂ ਦੇਣ ਵਾਲਿਆਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲ ਸਕੇ। ਵੱਖ ਵੱਖ ਕਾਰਨਾਂ ਕਰਕੇ ਇਸ ਅੰਦੋਲਨ ਵਿੱਚ ਹੁਣ ਤੱਕ 29 ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਨ੍ਹਾਂ ਵਿੱਚ ਉਨ੍ਹਾਂ ਸ਼ਹੀਦਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਨੇ ਸਿੰਘੂ, ਟਿਕਰੀ ਬਾਰਡਰ ਤੋਂ ਇਲਾਵਾ ਹਰਿਆਣਾ, ਪੰਜਾਬ ਤੋਂ ਕਿਸਾਨੀ ਦੇ ਹੱਕਾਂ ਲਈ ਲੜਾਈ ਸ਼ੁਰੂ ਕੀਤੀ ਸੀ। ਅਰਦਾਸ ਬਾਰਡਰ ‘ਤੇ ਹਰ ਰੋਜ਼ ਹੋ ਰਹੀ ਹੈ। ਸ਼ਨੀਵਾਰ ਸਵੇਰੇ ਉਨ੍ਹਾਂ ਸ਼ਹੀਦਾਂ ਦੇ ਨਾਂ ਹੋਣਗੇ, ਜਿਥੇ ਆਪਣੇ ਆਪ ਨੂੰ ਇਸ ਅੰਦੋਲਨ ਦੇ ਸਮਰਪਣ ਕਰਨ ਵਾਲੇ ਕਿਸਾਨਾਂ ਨੂੰ ਯਾਦ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਵੇਗਾ, ਫਿਰ ਸਾਰੀਆਂ ਸੰਸਥਾਵਾਂ ਦੇ ਆਗੂ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਅੰਦੋਲਨ ਤੋਂ ਪਹਿਲਾਂ ਇਕ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਨ੍ਹਾਂ ਵਿੱਚ ਬਾਬਾ ਰਾਮ ਸਿੰਘ, ਮੱਖਣ ਸਿੰਘ, ਲਾਭ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਜੈ ਕੁਮਾਰ, ਲਖਵੀਰ ਸਿੰਘ, ਮੇਵਾ ਸਿੰਘ, ਜਤਿੰਦਰ ਸਿੰਘ, ਗੁਰਦੇਵ ਸਿੰਘ, ਜੈ ਸਿੰਘ ਆਦਿ ਸ਼ਾਮਲ ਹਨ।