Inflation hit in Pakistan: ਇਸਲਾਮਾਬਾਦ: ਨਵਾਂ ਪਾਕਿਸਤਾਨ ਬਣਾਉਣ ਦਾ ਦਾਅਵਾ ਕਰ ਸੱਤਾ ਹਾਸਿਲ ਕਰਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਾਜ ਵਿੱਚ ਗੁਆਂਢੀ ਦੇਸ਼ ਦਾ ਬੁਰਾ ਹਾਲ ਹੈ। ਮਹਿੰਗਾਈ ਨਾਲ ਕੋਹਰਾਮ ਮਚਿਆ ਹੋਇਆ ਹੈ। ਸਬਜ਼ੀਆਂ ਅਤੇ ਦਾਲਾਂ ਸਣੇ ਅੰਡੇ ਦੀ ਕੀਮਤ ਵਿੱਚ ਵੀ ਅੱਗ ਲੱਗ ਗਈ ਹੈ । ਪਾਕਿਸਤਾਨ ਵਿੱਚ ਅੰਡੇ ਦੀ ਕੀਮਤ 30 ਰੁਪਏ, ਇੱਕ ਕਿਲੋ ਖੰਡ ਦੀ ਕੀਮਤ 104 ਰੁਪਏ, ਇੱਕ ਕਿਲੋ ਕਣਕ ਦੀ ਕੀਮਤ 60 ਰੁਪਏ ਅਤੇ ਇੱਕ ਕਿਲੋ ਅਦਰਕ ਦੀ ਕੀਮਤ 1 ਹਜ਼ਾਰ ਰੁਪਏ ਹੈ।
ਦਰਅਸਲ, ਪੀ.ਐੱਮ. ਇਮਰਾਨ ਨੇ ਕੁਝ ਦਿਨ ਪਹਿਲਾਂ ਖੰਡ ਦੀ ਕੀਮਤ ਘੱਟ ਕਰਨ ਦਾ ਦਾਅਵਾ ਕੀਤਾ ਸੀ, ਪਰ ਅਸਲ ਵਿੱਚ ਪਾਕਿਸਤਾਨ ਵਿੱਚ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਅਨੁਸਾਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਵਿੱਚ ਵਧਦੀ ਮੰਗ ਦੇ ਕਾਰਨ ਅੰਡੇ ਦੀ ਕੀਮਤ 350 ਪਾਕਿਸਤਾਨੀ ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਹੀ ਦੇਸ਼ ਵਿੱਚ ਹਾਲਾਤ ਬੇਹੱਦ ਖਰਾਬ ਹੋਣ ਲੱਗੇ ਸਨ । ਜਦੋਂ ਕਣਕ ਦੀ ਕੀਮਤ 2,000 ਰੁਪਏ ਪ੍ਰਤੀ 40 ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। ਪਰ ਅਕਤੂਬਰ 2020 ਵਿੱਚ ਇਹ ਰਿਕਾਰਡ ਟੁੱਟ ਗਿਆ। ਹੁਣ ਇੱਥੇ 2400 ਰੁਪਏ ਪ੍ਰਤੀ 40 ਕਿਲੋਗ੍ਰਾਮ (60 ਰੁਪਏ ਕਿਲੋ) ਕਣਕ ਵਿਕ ਰਹੀ ਹੈ । ਪਹਿਲਾਂ ਪਾਕਿਸਤਾਨ ਸਮੁੱਚੀ ਦੁਨੀਆ ਨੂੰ ਪਿਆਜ਼ ਦੀ ਬਰਾਮਦੀ ਕਰਦਾ ਸੀ, ਪਰ ਹੁਣ ਉਸ ਨੂੰ ਆਪਣੇ ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਇਸ ਦੀ ਦਰਾਮਦੀ ਕਰਨੀ ਪੈ ਰਹੀ ਹੈ। ਜਨਤਾ ਲਈ ਆਟੇ ਅਤੇ ਖੰਡ ਦੀਆਂ ਕੀਮਤ ਨੂੰ ਘੱਟ ਕਰਨ ਲਈ ਇਮਰਾਨ ਖਾਨ ਦੀ ਸਰਕਾਰ ਅਤੇ ਅਧਿਕਾਰੀ ਮੀਟਿੰਗਾਂ ਕਰ ਰਹੇ ਹਨ।
ਇਹ ਵੀ ਦੇਖੋ: 40 ਸਾਲ ਪੁਰਾਣੇ ਟਰੈਕਟਰ ‘ਤੇ ਸਵਾਰ ਹੋ ਕੇ ਪਾਤੜਾਂ ਤੋਂ ਦਿੱਲੀ ਧਰਨੇ ‘ਚ ਪਹੁੰਚਿਆ ਕਿਸਾਨ, LIVE ਤਸਵੀਰਾਂ